ਹਿਮਾਚਲ ਜਾਣ ਵਾਲੇ ਸ਼ੌਕੀਨਾਂ ਲਈ ਖੁਸ਼ਖਬਰੀ, ਹੁਣ ਕੋਰੋਨਾ ਰਿਪੋਰਟ ਨਹੀਂ ਹੈ ਜ਼ਰੂਰੀ

ਹਿਮਾਚਲ ਜਾਣ ਵਾਲੇ ਸ਼ੌਕੀਨਾਂ ਲਈ ਖੁਸ਼ਖਬਰੀ, ਹੁਣ ਕੋਰੋਨਾ ਰਿਪੋਰਟ ਨਹੀਂ ਹੈ ਜ਼ਰੂਰੀ

ਸ਼ਿਮਲਾ (ਵੀਓਪੀ ਬਿਊਰੋ) – ਹਿਮਾਚਲ ਵਿਚ ਕੋਰੋਨਾ ਦਾ ਕਹਿਰ ਘੱਟਣ ਕਰਕੇ ਸਰਕਾਰ ਨੇ ਕੁਝ ਛੋਟਾਂ ਦਿੱਤੀਆਂ ਹਨ। ਰਾਜ ਵਿਚ 50 ਫੀਸਦੀ ਸਵਾਰੀਆਂ ਨਾਲ ਬੱਸਾਂ ਚੱਲਣਗੀਆਂ। ਰਾਜ ਤੋਂ ਬਾਹਰੋਂ ਆਉਣ-ਜਾਣ ਵਾਲਿਆਂ ਲਈ ਕੋਰੋਨਾ ਰਿਪੋਰਟ ਦੀ ਜ਼ਰੂਰਤ ਨਹੀਂ ਪਵੇਗੀ। ਹਾਲਾਂਕਿ ਈ-ਪਾਸ ਜ਼ਰੂਰੀ ਹੋਵੇਗੀ। ਸਾਰੀਆਂ ਦੁਕਾਨਾਂ ਸਵੇਰੇ 9ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ।

ਸ਼ੁੱਕਰਵਾਰ ਨੂੰ ਕੈਬਨਿਟ ਦੀ ਮੀਟਿੰਗ ਵਿਚ ਕੋਰੋਨਾ ਕਰਕੇ ਲਗਾਏ ਗਏ ਕਰਫਿਊ ਵਿਚ ਵੀ ਢਿੱਲ ਦੇ ਦਿੱਤੀ ਹੈ। 23 ਜੂਨ ਤੋਂ ਸਾਰੀਆਂ ਮੈਡੀਕਲ, ਆਯੂਵੈਦਿਕ ਤੇ ਡੈਂਟਲ ਕਾਲਜ ਤੇ 28 ਜੂਨ ਤੋਂ ਫਾਰਮੇਸੀ, ਨਰਸਿੰਗ ਸਕੂਲ ਖੁੱਲ੍ਹ ਜਾਣਗੇ।

ਪੰਜਾਬ ਦੇ ਜ਼ਿਲ੍ਹਾ ਜਲੰਧਰ ਤੋਂ ਖੁਸ਼ੀ ਸਾਹੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਚੱਲਦੇ ਅਤੇ ਪਿਛਲੇ 15 ਦਿਨਾਂ ਤੋਂ ਪੰਜਾਬ ਵਿਚ ਪੈ ਰਹੀ ਗਰਮੀ ਦੇ ਚੱਲਦੇ ਉਹ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਹਿਮਾਚਲ ਖੁੱਲ੍ਹੇ ਤਾਂ ਉਹ ਹਿਮਾਚਲ ਦੀਆਂ ਹਸੀਨ ਵਾਦੀਆਂ ਵਿਚ ਠੰਡੇ ਮੌਸਮ ਦਾ ਆਨੰਦ ਮਾਣ ਸਕਣ। ਉਹਨਾਂ ਨੇ ਦੱਸਿਆ ਕਿ ਇਹ ਖ਼ਬਰ ਸੁਣਦਿਆਂ ਹੀ ਉਹਨਾਂ ਨੇ ਆਪਣੇ ਪਤੀ ਨੂੰ 15 ਜੂਨ ਤੋਂ ਬਾਅਦ ਹਿਮਾਚਲ ਜਾਣ ਦੀ ਗੱਲ ਆਖ ਦਿੱਤੀ ਹੈ।

ਜਲੰਧਰ ਤੋਂ ਜੈਸਮੀਨ ਪੁਰੀ ਅਤੇ ਜਸਰੀਨ ਨੰਦਨ ਨੇ ਦੱਸਿਆ ਕਿ ਉਹ ਹਰ ਸਾਲ ਜੂਨ ਦੇ ਮਹੀਨੇ ਵਿਚ ਆਪਣੇ ਪਰਿਵਾਰ ਨਾਲ ਹਿਮਾਚਲ ਜਾਣ ਦਾ ਪ੍ਰੋਗਰਾਮ ਬਣਾਉਂਦੇ ਸਨ ਪਰ ਕੋਰੋਨਾ ਦੇ ਚੱਲਦਿਆਂ ਹਿਮਾਚਲ ਸਰਕਾਰ ਵਲੋਂ ਟੂਰਿਸਟ ਸਪੋਟ ਬੰਦ ਕੀਤੇ ਹੋਏ ਸਨ ਪਰ ਹੁਣ ਸਰਕਾਰ ਨੇ ਹਿਮਾਚਲ ਖੋਲ੍ਹ ਦਿੱਤਾ ਹੈ ਤੇ ਜਲਦ ਹੀ ਉਹ ਆਪਣੇ ਪਰਿਵਾਰ ਅਤੇ ਦੋਸਤਾਂ ਸਣੇ ਬਰੋਟ ਵੈਲੀ ਵਿਖੇ ਜਾਣ ਦਾ ਪ੍ਰੋਗਰਾਮ ਬਣਾਉਣਗੇ।

error: Content is protected !!