25 ਸਾਲ ਬਾਅਦ ਹਾਥੀ ਤੇ ਤੱਕੜੀ ਹੋਏ ਇਕੱਠੇ, 2022 ‘ਚ ਚਲੇਗਾ ਸਿਆਸੀ ਤੀਰ

25 ਸਾਲ ਬਾਅਦ ਹਾਥੀ ਤੇ ਤੱਕੜੀ ਹੋਏ ਇਕੱਠੇ, 2022 ‘ਚ ਚਲੇਗਾ ਸਿਆਸੀ ਤੀਰ

ਚੰਡੀਗੜ੍ਹ (ਵੀਓਪੀ ਬਿਊਰੋ) – 25 ਸਾਲ ਬਾਅਦ ਸ੍ਰੋਮਣੀ ਅਕਾਲੀ ਦਲ ਨੇ ਵੱਡਾ ਸਿਆਲੀ ਦਾ ਖੇਡਿਆ ਹੈ। ਭਾਜਪਾ ਨਾਲੋਂ ਖੇਤੀ ਕਾਨੂੰਨਾਂ ਕਰਕੇ ਤੋੜ ਵਿਛੋੜਾ ਹੋਣ ਮਗਰੋਂ ਹੁਣ ਅਕਾਲੀ ਦਲ ਬਸਪਾ ਨਾਲ ਗੱਠਜੋੜ ਕਰ ਲਿਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਇਸ ਦਾ ਐਲਾਨ ਕਰਨਗੇ।

ਇਸ ਤੋਂ ਪਹਿਲਾਂ 1996 ਵਿੱਚ ਲੋਕਸਭਾ ਚੋਣਾਂ ਵਿੱਚ ਵੀ ਦੋਨੋਂ ਪਾਰਟੀਆਂ ਇਕੱਠੇ ਲੜੀਆਂ ਸੀ। ਉਸ ਵੇਲੇ BSP ਸੁਪਰੀਮ ਕਾਂਸ਼ੀ ਰਾਮ ਪੰਜਾਬ ਤੋਂ ਚੋਣ ਜਿੱਤੇ ਸੀ। ਪੰਜਾਬ ਦਾ 30 ਫਿਸਦ ਵੋਟ ਦਲਿਤ ਵੋਟ ਹੈ। ਸਭ ਤੋਂ ਵੱਧ ਦੁਆਬੇ ਵਿਚ ਹੈ। ਇਸ ਲਈ ਦਲਿਤ ਵੋਟ ਬੈਂਕ ਨੂੰ ਵੇਖਦੇ ਹੋਏ ਅਕਾਲੀ ਦਲ ਨੇ ਇਹ ਵੱਡਾ ਦਾਅ ਖੇਡਿਆ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਇਹ ਵੀ ਐਲਾਨ ਕਰ ਚੁੱਕੀ ਹੈ ਕਿ ਜੇ 2022 ਵਿੱਚ ਉਨ੍ਹਾਂ ਦੀ ਸਰਕਾਰ ਆਉਂਦੀ ਤਾਂ ਦਲਿਤ ਉੱਪ ਮੁੱਖ ਮੰਤਰੀ ਹੋਏਗਾ।

error: Content is protected !!