ਰੇਲਗੱਡੀਆਂ ਉਪਰ ਚੜ੍ਹ ਕੇ ਬਣਾ ਰਿਹਾ ਸੀ ਟਿਕਟੌਕ ਵੀਡੀਓ, ਕਰੰਟ ਲੱਗਣ ਕਰਕੇ ਪੂਰੀ ਤਰ੍ਹਾਂ ਝੁਲਸਿਆ ਸਰੀਰ

ਰੇਲਗੱਡੀਆਂ ਉਪਰ ਚੜ੍ਹ ਕੇ ਬਣਾ ਰਿਹਾ ਸੀ ਟਿਕਟੌਕ ਵੀਡੀਓ, ਕਰੰਟ ਲੱਗਣ ਕਰਕੇ ਪੂਰੀ ਤਰ੍ਹਾਂ ਝੁਲਸਿਆ ਸਰੀਰ

ਬਠਿੰਡਾ (ਵੀਓਪੀ ਬਿਊਰੋ) – ਸੋਸ਼ਲ ਮੀਡੀਆ ਦੇ ਚੱਕਰਾਂ ਵਿਚ ਇਕ ਵਿਅਕਤੀ ਦੀ ਜਾਨ ਜਾਂਦੀ-ਜਾਂਦੀ ਬਚ ਗਈ। ਇਕ ਨੌਜਵਾਨ ਨੂੰ ਟਿਕਟੌਕ ਉਸ ਸਮੇਂ ਮਹਿੰਗੀ ਪਈ ਜਦੋਂ ਉਹ ਬਿਜਲੀ ਦੇ ਕਰੰਟ ਨਾਲ ਬੁਰੀ ਤਰ੍ਹਾਂ ਝੁਲਸ ਗਿਆ। ਗੰਭੀਰ ਹਾਲਤ ‘ਚ ਉਕਤ ਨੌਜਵਾਨ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਨੌਜਵਾਨ ਦੀ ਪਛਾਣ 18 ਸਾਲਾ ਗੁਰਨੂਰ ਸਿੰਘ ਵਾਸੀ ਗੋਪਾਲ ਨਗਰ ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਬਠਿੰਡਾ ਦੇ ਰੇਲਵੇ ਸਟੇਸ਼ਨ ‘ਤੇ ਖੜ੍ਹੀ ਮਾਲ ਗੱਡੀ ‘ਤੇ ਚੜ੍ਹ ਕੇ ਟਿਕਟਾਕ ਲਈ ਵੀਡੀਓ ਬਣਾ ਰਿਹਾ ਸੀ, ਇਸ ਦੌਰਾਨ ਉਸ ਦਾ ਹੱਥ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਨਾਲ ਲੱਗ ਗਿਆ। ਉਸ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ ਜਿਸ ਕਾਰਨ ਉਸ ਦੇ ਸਰੀਰ ਤੋਂ ਮਾਸ ਲੱਥ ਗਿਆ ਤੇ ਕੱਪੜੇ ਵੀ ਉੱਡ ਗਏ। ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਰਕਰਾਂ ਨੇ ਗੰਭੀਰ ਹਾਲਤ ‘ਚ ਨੌਜਵਾਨ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਹੈ।

error: Content is protected !!