ਕਿਸਾਨ ਹੱਟ 1313 ਵਾਲੇ ਨਿਕਲੇ ਦੋ ਨੰਬਰੀ, ਕਰੋੜਾਂ ਰੁਪਏ ਦੀ ਮਾਰ ਚੁੱਕੇ ਠੱਗੀ

ਕਿਸਾਨ ਹੱਟ 1313 ਵਾਲੇ ਨਿਕਲੇ ਦੋ ਨੰਬਰੀ, ਕਰੋੜਾਂ ਰੁਪਏ ਦੀ ਮਾਰ ਚੁੱਕੇ ਠੱਗੀ

ਵੀਓਪੀ ਡੈਸਕ – ਲੁਧਿਆਣਾ ਨੇੜੇ ਸਾਥੀ ਆਲਮਗੀਰ ਗੁਰਦੁਆਰਾ ਸਾਹਿਬ ਦੇ ਨੇੜੇ ਕਿਸਾਨ ਹੱਟ 1313 ਨਾਂ ਦਾ ਮਾਲ ਖੁੱਲ੍ਹਿਆ ਹੈ, ਜਿੱਥੇ ਖਾਣ-ਪੀਣ ਦਾ ਸਾਮਾਨ ਵੇਚਿਆ ਜਾ ਰਿਹਾ ਹੈ। ਲੋਕ ਇਸ ਹੱਟ ਦੀ ਬਹੁਤ ਹੀ ਸ਼ਲਾਘਾ ਕਰ ਰਹੇ ਹਨ। ਪਰ ਇਸਦਾ ਅਸਲ ਸੱਚ ਕੁਝ ਹੋਰ ਹੀ ਸਾਹਮਣੇ ਆਇਆ ਹੈ। ਅਸਲ ਵਿਚ ਇਸ ਮਾਲ ਦੇ ਮਾਲਕ ਠੱਗ ਦੱਸੇ ਜਾ ਰਹੇ ਹਨ।

ਸੀਨੀਅਰ ਪੱਤਰਕਾਰ ਸਵਰਨ ਸਿੰਘ ਦਾਨੇਵਾਲੀਆਂ ਨੇ ਇਸ ਮਾਲ ਦਾ ਖੁਲਾਸਾ ਕੀਤਾ ਹੈ। ਉਹਨਾਂ ਕਿਹਾ ਹੈ ਕਿ ਇਹ ਬੰਦੇ ਠੱਗ ਹਨ ਜਿਹਨਾਂ ਉਪਰ ਕਈ ਕੇਸ ਵੀ ਦਰਜ ਹਨ। ਜਗਦੇਵ ਸਿੰਘ ਖਾਲਸਾ, ਗੁਰਬਖ਼ਸ਼ ਸਿੰਘ ਤੇ ਹਰਵਿੰਦਰ ਸਿੰਘ ਨੇ ਤਿੰਨ ਬੰਦੇ ਹਨ ਜੋ ਕਿਸਾਨ ਹੱਟ1313 ਨਾਂ ਦਾ ਮਾਲ ਲੁਧਿਆਣੇ ਵਿਚ ਚਲਾਉਂਦੇ ਨੇ।

ਹੁਣ ਪੱਤਰਕਾਰ ਦਾਨੇਵਾਲੀਆਂ ਨੇ ਖੁਲਾਸਾ ਕੀਤਾ ਹੈ ਕਿ ਗੁਰਬਖ਼ਸ਼ ਸਿੰਘ ਨੂੰ ਪੁਲਿਸ ਨੇ ਫੜ੍ਹ ਲਿਆ ਹੈ ਤੇ ਜਗਦੇਵ ਖਾਲਸੇ ਉਪਰ ਸਾਢੇ ਚਾਰ ਸੌ ਕਰੋੜ ਰੁਪਏ ਦੇ ਲੈਣ-ਦੇਣ ਦੇ ਮੁੱਕਦਮੇ ਦਰਜ ਹਨ। ਜਗਦੇਵ ਸਿੰਘ ਖਾਲਸਾ ਨੇ ਕਿਸਾਨੀ ਸੰਘਰਸ਼ ਦੀ ਸਟੇਜ ਉਪਰ ਕਈ ਭਾਸ਼ਣ ਵੀ ਦਿੱਤੇ ਹਨ ਪਰ ਇਹਨਾਂ ਦਾ ਅਸਲ ਸੱਚ ਕੁਝ ਹੋਇਆ। ਦਾਨੇਵਾਲੀਆਂ ਨੇ ਲੋਕਾਂ ਨੂੰ ਆਪਣੇ ਫੇਸਬੁੱਕ ਪੇਜ ਉਪਰ ਲਾਈਵ ਹੋ ਕੇ ਇਹਨਾਂ ਲੋਟੂਆਂ ਖਿਲਾਫ਼ ਆਵਾਜ਼ ਚੁੱਕਣ ਲਈ ਕਿਹਾ।

ਜਦੋਂ ਕਿਸਾਨ ਹੱਟ 1313 ਦਾ ਪੱਖ਼ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਇੰਟਰਨੈੱਟ ਉਪਰ ਦਿੱਤਾ ਫੋਨ ਨੰਬਰ ਬੰਦ ਆ ਰਿਹਾ ਸੀ, ਉਨ੍ਹਾਂ ਨਾਲ  ਗੱਲ ਹੋਣ ਤੋਂ ਬਾਅਦ ਉਹਨਾਂ ਦਾ ਪੱਖ਼ ਇੱਥੇ ਅਪਡੇਟ ਕਰ ਦਿੱਤਾ ਜਾਵੇਗਾ।

error: Content is protected !!