ਜਲੰਧਰ ਦੀ ਇਕ ਔਰਤ ਕੈਨੇਡਾ ‘ਚ ਬਣੀ ਮੰਤਰੀ, ਪੜ੍ਹੋ ਕਿਹੜਾ ਮਿਲਿਆ ਅਹੁਦਾ
ਵੀਓਪੀ ਡੈਸਕ (ਵੀਓਪੀ ਬਿਊਰੋ) – ਜਲੰਧਰ ਦੇ ਪਿੰਡ ਬਿਲਗਾ ਦੀ ਰਹਿਣ ਵਾਲੀ ਇਕ ਔਰਤ ਕੈਨੇਡਾ ਵਿਚ ਮੰਤਰੀ ਬਣੀ ਹੈ। ਤਾਂਗੜੀ ਪਰਿਵਾਰ ਦੀ ਨੂੰਹ ਨੀਨਾ ਤਾਂਗੜੀ ਕੈਨੇਡਾ ਦੇ ਓਨਟਾਰੀਓ ਵਿਚ ਮੰਤਰੀ ਬਣੀ ਹੈ। ਇਹ ਜਾਣਕਾਰੀ ਉਹਨਾਂ ਨੇ ਟਵਿਟ ਕਰਕੇ ਸਾਂਝੀ ਕੀਤੀ ਹੈ। ਉਹਨਾਂ ਨੂੰ ਸਮਾਲ ਬਿਜ਼ਨੈਸ ਤੇ ਰੈੱਡ ਟੇਪ ਰਿਡਕਸ਼ਨ ਦਾ ਸਹਿਯੋਗੀ ਮੰਤਰੀ ਬਣਾਇਆ ਗਿਆ ਹੈ।
ਅਸਲ ਤੌਰ ‘ਤੇ ਅੰਮ੍ਰਿਤਸਰ ਦੀ ਰਹਿਣ ਵਾਲੀ ਨੀਨਾ ਤਾਂਗੜੀ ਦਾ ਵਿਆਹ ਜਲੰਧਰ ਦੇ ਬਿਲਗਾ ਪਿੰਡ ਦੇ ਅਸ਼ਵਨੀ ਤਾਂਗੜੀ ਨਾਲ ਹੋਇਆ ਸੀ। ਉਨ੍ਹਾਂ ਦਾ ਵਿਆਹ ਇੰਗਲੈਂਡ ਵਿਚ ਹੋਇਆ ਸੀ, ਪਰ ਇਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਕੈਨੇਡਾ ਚਲਾ ਗਿਆ। ਉਹਨਾਂ ਦੇ ਮੰਤਰੀ ਬਣਨ ਦੀ ਜਾਣਕਾਰੀ ਮਿਲਦੇ ਹੀ ਪਿੰਡ ਵਿਚ ਖੁਸ਼ੀ ਦਾ ਮਾਹੌਲ ਹੈ। ਇਹ ਤਾਂਗੜੀ ਪਰਿਵਾਰ ਹੀ ਸੀ ਜਿਸ ਨੇ ਆਪਣੀ 2 ਏਕੜ ਜ਼ਮੀਨ ਨੂੰ ਸਿੱਖਿਆ ਦੇ ਪ੍ਰਸਾਰ ਲਈ ਡੀਏਵੀ ਸਕੂਲ ਖੋਲ੍ਹਣ ਲਈ ਦਾਨ ਕੀਤੀ ਸੀ। ਜਿਸਦੇ ਸਥਾਨਕ ਕਮੇਟੀ ਚੇਅਰਮੈਨ ਮੰਤਰੀ ਨੀਨਾ ਤਾਂਗੜੀ ਦਾ ਪਤੀ ਵੀ ਹੈ।