ਜੈਪਾਲ ਭੁੱਲਰ ਦਾ ਦੂਸਰੀ ਵਾਰ ਹੋਵੇਗਾ ਪੋਸਟ ਮਾਰਟਮ, ਪਿਤਾ ਨੇ ਲਾਈ ਸੀ ਪਟੀਸ਼ਨ 

ਜੈਪਾਲ ਭੁੱਲਰ ਦਾ ਦੂਸਰੀ ਵਾਰ ਹੋਵੇਗਾ ਪੋਸਟ ਮਾਰਟਮ, ਪਿਤਾ ਨੇ ਲਾਈ ਸੀ ਪਟੀਸ਼ਨ

ਚੰਡੀਗੜ੍ਹ (ਵੀਓਪੀ ਬਿਊਰੋ) – ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਗੈਂਗਸਟਰ ਜੈਪਾਲ ਭੁੱਲਰ ਦਾ ਦੂਜਾ ਪੋਸਟ ਮਾਰਟਮ ਕਰਨ ਦਾ ਆਦੇਸ਼ ਦਿੱਤਾ ਹੈ। ਭੁੱਲਰ ਦੇ ਪਰਿਵਾਰ ਦੀ ਪਟੀਸ਼ਨ ‘ਤੇ ਫੈਸਲਾ ਦਿੰਦਿਆਂ ਹਾਈ ਕੋਰਟ ਨੇ ਕਿਹਾ ਕਿ ਮੰਗਲਵਾਰ ਨੂੰ ਪੀਜੀਆਈ ਚੰਡੀਗੜ੍ਹ ਦੇ ਡਾਕਟਰਾਂ ਦਾ ਇਕ ਪੈਨਲ ਭੁੱਲਰ ਦਾ ਪੋਸਟ ਮਾਰਟਮ ਕਰੇਗਾ। ਭੁੱਲਰ ਦਾ ਪਰਿਵਾਰ ਉਸ ਦੀ ਮ੍ਰਿਤਕ ਦੇਹ ਨੂੰ ਪੀਜੀਆਈ ਲਿਆਵੇਗਾ।

ਭੁੱਲਰ ਦੇ ਪਿਤਾ ਦੇ ਵਕੀਲ ਸਿਮਰਨਜੀਤ ਸਿੰਘ ਨੇ ਕਿਹਾ ਕਿ ਜੇ ਕੋਲਕਾਤਾ ਵਿਚ ਕਰਵਾਏ ਗਏ ਪੋਸਟ ਮਾਰਟਮ ਤੇ ਪੀਜੀਆਈ ਵਿਖੇ ਕਰਵਾਏ ਗਏ ਪੋਸਟ ਮਾਰਟਮ ਦੇ ਨਤੀਜੇ ਇਕੋ ਜਿਹੇ ਨਹੀਂ ਹੋਏ ਤਾਂ ਪਰਿਵਾਰ ਅਗਲੀ ਕਾਨੂੰਨੀ ਪ੍ਰਕਿਰਿਆ ‘ਚ ਜਾ ਸਕਦਾ ਹੈ।

error: Content is protected !!