ਰਵਨੀਤ ਬਿੱਟੂ ਖ਼ਿਲਾਫ ਸਾਰੇ ਜ਼ਿਲ੍ਹਿਆਂ ‘ਚ FIR ਦਰਜ ਕਰਵਾਉਣ ਲਈ ਕੀਤੀਆਂ ਵਿਚਾਰਾਂ

ਰਵਨੀਤ ਬਿੱਟੂ ਖ਼ਿਲਾਫ ਸਾਰੇ ਜ਼ਿਲ੍ਹਿਆਂ ‘ਚ FIR ਦਰਜ ਕਰਵਾਉਣ ਲਈ ਕੀਤੀਆਂ ਵਿਚਾਰਾਂ

ਸ੍ਰੀ ਚਮਕੌਰ ਸਾਹਿਬ 21 ਜੂਨ ( ਜਗਤਾਰ ਸਿੰਘ ਤਾਰੀ ) ਅੱਜ ਸਥਾਨਕ ਸ੍ਰੀ ਚਮਕੌਰ ਸਾਹਿਬ ਵਿੱਚ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਭਾਈ ਸੰਗਤ ਸਿੰਘ ਦੀਵਾਨ ਹਾਲ ਵਿੱਚ ਬਹੁਜਨ ਸਮਾਜ ਪਾਰਟੀ ਅਤੇ ਗੱਠਜੋੜ ਅਕਾਲੀ ਦਲ ਦੀ ਇੱਕ ਮੀਟਿੰਗ ਹੋਈ। ਇਹ ਮੀਟਿੰਗ ਹਲਕਾ ਇੰਚਾਰਜ ਰਜਿੰਦਰ ਸਿੰਘ ਨਨਹੇੜੀਆਂ ਦੀ ਅਗਵਾਈ ਵਿਚ ਕੀਤੀ ਗਈ ਇਸ ਮੀਟਿੰਗ ਵਿੱਚ ਮੁੱਖ ਤੌਰ ਤੇ ਰਵਨੀਤ ਸਿੰਘ ਬਿੱਟੂ ਪਾਰਲੀਮੈਂਟ ਮੈਂਬਰ ਲੁਧਿਆਣਾ ਵਲੋਂ ਜੋ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਨੂੰ ਲੈ ਕੇ ਜੋ ਗਲਤ ਸ਼ਤਾਬਦੀ ਬੋਲੀ ਗਈ ਸੀ ਉਸ ਦੇ ਕਾਰਨ ਇਨ੍ਹਾਂ ਆਗੂਆਂ ਵਿੱਚ ਰੋਸ ਦੇਖਣ ਨੂੰ ਮਿਲਿਆ ਹੈ। ਇਸ ਬਾਰੇ ਗੱਲਬਾਤ ਕਰਦਿਆਂ ਹੋਇਆਂ ਇਸ ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਰਵਨੀਤ ਸਿੰਘ ਬਿੱਟੂ ਦੇ ਖ਼ਿਲਾਫ਼ ਸਾਰੇ ਜ਼ਿਲ੍ਹਿਆਂ ਵਿੱਚ ਐੱਫ ਆਈ ਆਰ ਦਰਜ ਕਰਵਾਉਣ ਬਾਰੇ ਕਿਹਾ ਅਤੇ ਇਹ ਵੀ ਕਿਹਾ ਕਿ ਅਸੀਂ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਐੱਫ ਆਈ ਆਰ ਦਰਜ ਕਰਵਾਉਣ ਦੀ ਸ਼ੁਰੂਆਤ ਕਰ ਰਹੇ ਹਾਂ ਅਤੇ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਇਸ ਮੌਕੇ ਗੁਰਿੰਦਰ ਸਿੰਘ ਗੋਗੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨਰਿੰਦਰ ਸਿੰਘ ਹਲਕਾ ਪ੍ਰਧਾਨ ਸ੍ਰੀ ਚਮਕੌਰ ਸਾਹਿਬ ਪਰਮਜੀਤ ਸਿੰਘ ਲੱਖੇਵਾਲ ਸਾਬਕਾ ਮੈਂਬਰ ਐਸ ਜੀ ਪੀ ਸੀ ਅਜਮੇਰ ਸਿੰਘ ਖੇੜਾ ਮੈਂਬਰ ਐੱਸ ਜੀ ਪੀ ਸੀ ਗੁਰਪ੍ਰੀਤ ਸਿੰਘ ਭੂਰੜੇ ਇੰਚਾਰਜ ਬੀ ਬੀ ਐਫ ਦਰਸ਼ਨ ਸਿੰਘ ਚਮਕੌਰ ਸਿੰਘ ਸੂਬੇਦਾਰ ਸੁਖਦੇਵ ਸਿੰਘ ਜਰਨਲ ਸਕੱਤਰ ਸ਼ਹਿਰੀ ਮੋਰਿੰਡਾ ਚਮਕੌਰ ਸਾਹਿਬ ਪ੍ਰੇਮ ਸਿੰਘ ਮੋਰਿੰਡਾ ਅਮਰਜੀਤ ਸਿੰਘ ਮੱਕੋਵਾਲ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸੁਰਜੀਤ ਰਾਮ ਲੱਖੇਵਾਲ ਜ਼ਿਲ੍ਹਾ ਜਰਨਲ ਸਕੱਤਰ ਸੂਬੇਦਾਰ ਸੁਖਦੇਵ ਸਿੰਘ ਸ਼ਹਿਰੀ ਪ੍ਰਧਾਨ ਸ੍ਰੀ ਚਮਕੌਰ ਸਾਹਿਬ ਆਦਿ ਮੌਜੂਦ ਸਨ।

error: Content is protected !!