ਬਾਰਵੀਂ ਦੇ ਵਿਦਿਆਰਥੀਆਂ ਦੇ ਪ੍ਰੈਕਟੀਕਲ ਪੇਪਰ ਹੋਣਗੇ ਆਨਲਾਈਨ, ਜਾਣੋ ਤਰੀਕ

ਬਾਰਵੀਂ ਦੇ ਵਿਦਿਆਰਥੀਆਂ ਦੇ ਪ੍ਰੈਕਟੀਕਲ ਪੇਪਰ ਹੋਣਗੇ ਆਨਲਾਈਨ, ਜਾਣੋ ਤਰੀਕ

ਚੰਡੀਗੜ੍ਹ (ਵੀਓਪੀ ਬਿਊਰੋ) – ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਨੂੰ ਰਾਹਤ ਦਿੱਤੀ ਹੈ। ਹੁਣ ਇਹ ਤੈਅ ਹੋ ਗਿਆ ਹੈ ਕਿ 12ਵੀਂ ਕਲਾਸ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਆਨਲਾਈਨ ਹੀ ਹੋਣਗੀਆਂ। ਇਹ ਪ੍ਰੀਖਿਆਵਾਂ 15 ਤੋਂ 26 ਜੂਨ ਤੱਕ ਹੋਣੀਆਂ ਹਨ। ਪੀਐਸਈਬੀ 12ਵੀਂ ਦੀ ਪ੍ਰੀਖਿਆ 2021 ਲਈ ਲਗਭਗ 3.2 ਲੱਖ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕੀਤੀ ਹੈ।

PSEB 12ਵੀਂ ਦਾ ਪ੍ਰੈਕਟੀਕਲ ਪ੍ਰਸ਼ਨ ਪੱਤਰ ਸਬੰਧਿਤ ਸਕੂਲ ਦੇ ਵਿਸ਼ਾ ਅਧਿਆਪਕ ਵੱਲੋਂ ਸੈੱਟ ਕੀਤਾ ਜਾਵੇਗਾ। ਦੱਸ ਦੇਈਏ ਕਿ ਭਾਵੇਂ ਸੀਬੀਐਸਈ ਸਮੇਤ ਕਈ ਰਾਜਾਂ ਨੇ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ ਪਰ ਪੰਜਾਬ ਰਾਜ ਨੇ ਅਜੇ ਤੱਕ ਪੀਐਸਈਬੀ ਨੇ 12ਵੀਂ ਦੀ ਪ੍ਰੀਖਿਆ ਦੇ ਆਯੋਜਨ ਜਾਂ ਰੱਦ ਹੋਣ ਬਾਰੇ ਕੋਈ ਫੈਸਲਾ ਨਹੀਂ ਲਿਆ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਪੰਜਾਬ ਬੋਰਡ 12ਵੀਂ ਜਮਾਤ ਦੀ ਹਰੇਕ ਧਾਰਾ ਵਿਚੋਂ ਤਿੰਨ ਲਾਜ਼ਮੀ ਵਿਸ਼ਿਆਂ ਦੀ ਥਿਓਰੀ ਪ੍ਰੀਖਿਆਵਾਂ ਕਰਵਾ ਸਕਦਾ ਹੈ। ਇਸ ਦੇ ਨਾਲ ਹੀ ਬੋਰਡ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਸ ਦਿਨ ਪ੍ਰੈਕਟੀਕਲ ਪ੍ਰੀਖਿਆ ਲਈ ਜਾਏਗੀ, ਉਸੇ ਦਿਨ ਸਕੂਲਾਂ ਨੂੰ ਇਸ ਪ੍ਰੀਖਿਆ ਦੇ ਅੰਕ ਅਪਲੋਡ ਕਰਨੇ ਪੈਣਗੇ।

ਹਾਲ ਹੀ ਵਿੱਚ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਸੀ ਕਿ ਮਹਾਂਮਾਰੀ ਦੇ ਮੱਦੇਨਜ਼ਰ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਸੂਬਾ ਸਰਕਾਰ ਦੀ ਪਹਿਲੀ ਤਰਜੀਹ ਹੈ ਤੇ ਇਸ ਸਬੰਧ ਵਿੱਚ ਹਰ ਸੰਭਵ ਕਦਮ ਚੁੱਕੇ ਜਾਣਗੇ। 8 ਵੀਂ, 10 ਤੇ 5 ਜਮਾਤ ਦੇ ਨਤੀਜੇ ਪਹਿਲਾਂ ਹੀ ਐਲਾਨੇ ਜਾ ਚੁੱਕੇ ਹਨ।

Leave a Reply

Your email address will not be published. Required fields are marked *

error: Content is protected !!