ਇਨੋਸੈਂਟ ਹਾਰਟਸ ਸਕੂਲ ‘ਚ ਇੰਟਰਨੈਸ਼ਨਲ ਯੋਗਾ ਦਿਵਸ ਮਨਾਇਆ

ਇਨੋਸੈਂਟ ਹਾਰਟਸ ਸਕੂਲ ‘ਚ ਇੰਟਰਨੈਸ਼ਨਲ ਯੋਗਾ ਦਿਵਸ ਮਨਾਇਆ

ਜਲੰਧਰ (ਰਾਜੂ ਗੁਪਤਾ) – ਇੰਨੋਸੈਂਟ ਹਾਰਟਸ ਵਿੱਚ ਇੰਟਰਨੈਸ਼ਨਲ ਯੋਗਾ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਕੋਵਿਡ-19 ਦੀਆਂ ਗਾਈਡਲਾਈਨਜ਼ ਨੂੰ ਧਿਆਨ ਰੱਖਦੇ ਹੋਏ ਯੋਗਾ ਦੀ ਆਨਲਾਈਨ ਗਤੀਵਿਧੀਆਂ ਹੀ ਕਰਵਾਈਆਂ ਗਈਆਂ ਜਿਸ ਵਿੱਚ ਪੰਜਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ, ਨੂਰਪੁਰ ਰੋਡ ਅਤੇ ਕਪੂਰਥਲਾ ਰੋਡ), ਇੰਨੋਸੈਂਟ ਗਰੁੱਪ ਆਫ ਇੰਸਟੀਚਿਊਸ਼ਨ ਅਤੇ ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਦੇ ਅਧਿਆਪਕਾਂ, ਮਾਤਾ ਪਿਤਾ ਅਤੇ ਵਿਦਿਆਰਥੀਆਂ ਨੇ ਵੀ ਯੋਗਾ ਦਿਵਸ ਦੇ ਮੌਕੇ ਤੇ ਇੱਕ ਘੰਟੇ ਦੇ ਸੈਸ਼ਨ ਵਿੱਚ ਆਪਣਾ ਪੂਰਾ ਉਤਸ਼ਾਹ ਦਿਖਾਇਆ।

ਇਸ ਮੌਕੇ ਟ੍ਰੇਨਰ ਦੇ ਤੌਰ ਤੇ ਮਿਨੀਸਟਰੀ ਆਫ ਆਯੂਸ਼ ਅਤੇ ਸ਼੍ਰੀ ਸ਼੍ਰੀ ਸਕੂਲ ਆਫ ਯੋਗਾ ਤੋਂ ਸਰਟੀਫਾਈਡ ਯੋਗਾ ਟ੍ਰੇਨਰ ਸ਼੍ਰੀਮਤੀ ਮੀਨਾ ਗੁਪਤਾ ਅਤੇ ਸ਼੍ਰੀਮਤੀ ਸੋਨੀਆ ਐਰਣ ਦਾ ਸਵਾਗਤ ਇੰਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਚਿਊਸ਼ਨ ਦੇ ਕਲਚਰ ਹੈਡ ਅਤੇ ਹੋਲਿਸਟਿਕ ਹੀਲਰ ਸ਼ਰਮੀਲਾ ਨਾਕਰਾ ਨੇ ਕੀਤਾ। ਸੋਨੀਆ ਨੇ ਅਧਿਆਤਮਕ ਮਾਨਸਿਕ ਅਤੇ ਸਰੀਰਕ ਲਾਭ ਦਸਦੇ ਹੋਏ ਯੋਗ ਸਾਧਨਾ ਨੂੰ ਜ਼ਰੂਰੀ ਅੰਗ ਦਸਿਆ। ਮੀਨਾ ਗੁਪਤਾ ਨੇ ਕਸਰਤ, ਪ੍ਰਾਣਾਯਾਮ ਅਤੇ ਕਈ ਆਸਨ ਕਰਵਾਏ। ਸੈਸ਼ਨ ਦਾ ਅੰਤ ਓਮ ਦੀ ਧਵਨੀ ਦੇ ਨਾਲ ਮੈਡੀਟੇਸ਼ਨ ਨਾਲ ਹੋਇਆ। ਸ਼ਰਮੀਲਾ ਨਾਕਰਾ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਆਪਣੇ ਸੰਦੇਸ਼ ਵਿੱਚ ਕਿਹਾ ਕਿ ਪ੍ਰਾਣਾਯਾਮ ਅਤੇ ਯੋਗਾ ਕਰਨ ਨਾਲ ਨਾ ਕੇਵਲ ਸਰੀਰਕ ਤੌਰ ਤੇ ਸਗੋਂ ਮਾਨਸਿਕ ਤੌਰ ਤੇ ਵੀ ਸਕਾਰਾਤਮਕ ਹੁੰਦੇ ਹਾਂ ਅਤੇ ਆਸ-ਪਾਸ ਦੇ ਵਾਤਾਵਰਨ ਨੂੰ ਵੀ ਸਕਾਰਾਤਮਕ ਬਣਾਉਂਦੇ ਹਨ।

Leave a Reply

Your email address will not be published. Required fields are marked *

error: Content is protected !!