ਜਲੰਧਰ ਦੇ ਕਿਸ਼ਨਪੁਰਾ ਨੇੜੇ ਚੱਲੀ ਗੋਲ਼ੀ, ਇਕ ਨੌਜਵਾਨ ਦੀ ਮੌਤ

ਜਲੰਧਰ ਦੇ ਕਿਸ਼ਨਪੁਰਾ ਨੇੜੇ ਚੱਲੀ ਗੋਲ਼ੀ, ਇਕ ਨੌਜਵਾਨ ਦੀ ਮੌਤ

ਜਲੰਧਰ (ਵੀਓਪੀ ਬਿਊਰੋ) – ਜ਼ਿਲ੍ਹੇ ਦੇ ਤੋਂ ਵਾਰਦਾਤ ਦੀ ਇਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। ਸ਼ਹਿਰ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕਿਸ਼ਨਪੁਰਾ ਏਰੀਆ ਵਿਚ ਗੋਲ਼ੀ ਚੱਲੀ। ਜਾਣਕਾਰੀ ਅਨੁਸਾਰ ਨਾਜਾਇਜ਼ ਅਸਲੇ ਵਿਚੋਂ ਚੱਲੀ ਗੋਲ਼ੀ ਹੈਪੀ ਨਾਮ ਦੇ ਨੌਜਵਾਨ ਨੂੰ ਲੱਗੀ ਹੈ। ਗੋਲੀ ਲੱਗਣ ਤੋਂ ਕੁਝ ਚਿਰ ਬਾਅਦ ਜਦ ਉਸਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਹੈਪੀ ਨੂੰ ਮ੍ਰਿਤਕ ਘੋਸ਼ਿਤ ਕਰਾਰ ਦਿੱਤਾ।

ਪੁਲਿਸ ਜਾਂਚ ਕਰ ਰਹੀ ਹੈ ਕਿ ਨਾਜਾਇਜ਼ ਅਸਲਾ ਕਿੱਥੋਂ ਆਇਆ ਅਤੇ ਕਿਸ ਲਈ ਲਿਆਂਦਾ ਗਿਆ ਸੀ। ਜਿਸ ਸਮੇਂ ਗੋਲੀ ਚੱਲੀ, ਉਸ ਸਮੇਂ ਹੈਪੀ ਕੋਲ ਕੁਝ ਹੋਰ ਲੋਕ ਵੀ ਮੌਜੂਦ ਸਨ। ਫਿਲਹਾਲ, ਉਹ ਸਾਰੇ ਫਰਾਰ ਹੋ ਗਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਗੋਲੀ ਚੱਲਣ ਤੋਂ ਬਾਅਦ ਨੌਜਵਾਨ ਦੇ ਰਿਸ਼ਤੇਦਾਰ ਉਸ ਨੂੰ ਗੰਭੀਰ ਹਾਲਤ ’ਚ ਲੈ ਕੇ ਸਿਵਲ ਹਸਪਤਾਲ ਪਹੁੰਚੇ। ਹਾਲਾਂਕਿ ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ। ਮੌਕੇ ’ਤੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ।

error: Content is protected !!