ਡੀਏਵੀ ਕਾਲਜ ਜਲੰਧਰ ਦੇ ਛੇ ਖਿਡਾਰੀ ਭਾਰਤੀ ਓਲੰਪਿਕ ਹਾਕੀ ਟੀਮ ‘ਚ ਸ਼ਾਮਲ, ਪੜ੍ਹੋ ਨਾਂ ਦੀ ਸੂਚੀ

ਡੀਏਵੀ ਕਾਲਜ ਜਲੰਧਰ ਦੇ ਛੇ ਖਿਡਾਰੀ ਭਾਰਤੀ ਓਲੰਪਿਕ ਹਾਕੀ ਟੀਮ ‘ਚ ਸ਼ਾਮਲ, ਪੜ੍ਹੋ ਨਾਂ ਦੀ ਸੂਚੀ

ਜਲੰਧਰ (ਵੀਓਪੀ ਬਿਊਰੋ) – ਟੋਕੀਓ ਸ਼ਹਿਰ ਵਿਚ ਹੋਣ ਵਾਲੀਆਂ 2021 ਦੀਆਂ ਓਲੰਪਿਕ ਗੇਮਸ ਲਈ ਇੰਡੀਆ ਹਾਕੀ ਟੀਮ ਦੀ ਚੋਣ ਹੋ ਚੁੱਕੀ ਹੈ। ਇਸ ਵਿਚ ਸ਼ਾਮਲ ਛੇ ਖਿਡਾਰੀ ਜਲੰਧਰ ਦੇ ਡੀਏਵੀ ਕਾਲਜ ਦੇ ਪੜ੍ਹੇ ਹੋਏ ਹਨ ਤੇ ਕਾਲਜ ਵਲੋਂ ਹਾਕੀ ਵੀ ਖੇਡਦੇ ਰਹੇ ਹਨ। ਦੱਸ ਦਈਏ ਕਿ ਭਾਰਤੀ ਟੀਮ ਦੀ ਅਗਵਾਈ ਵੀ ਡੀਏਵੀ ਕਾਲਜ ਦਾ ਪੜ੍ਹਿਆ ਮਨਪ੍ਰੀਤ ਸਿੰਘ ਹੀ ਕਰੇਗਾ। ਇਹ ਜਾਣਕਾਰੀ ਫੀਜ਼ੀਕਲ ਐਜੂਕੇਸ਼ਨ ਡਿਪਾਰਟਮੈਂਟ ਦੇ ਮੁਖੀ ਡਾ. ਮਨੂਸੂਦ ਨੇ ਦਿੱਤੀ ਹੈ। ਡੀਏਵੀ ਦੇ ਬਹੁਤ ਸਾਰੇ ਖਿਡਾਰੀ ਉੱਚ ਪੱਧਰ ਦੇ ਮੈਂਚ ਖੇਡ ਚੁੱਕੇ ਹਨ ਤੇ ਇਸ ਵਾਰ ਓਲੰਪਿਕਸ ਗੇਮਸ ਵਿਚ ਭਾਗ ਲੈਣ ਜਾ ਰਹੇ ਹਨ।

ਇਹ ਖਿਡਾਰੀ ਹੋਏ ਓਲਪਿੰਕ ਹਾਕੀ ਟੀਮ ‘ਚ ਸ਼ਾਮਲ

ਮਨਪ੍ਰੀਤ ਸਿੰਘ (ਕੈਪਟਨ)
ਹਰਮਨਪ੍ਰੀਤ ਸਿੰਘ
ਹਾਰਦਿਕ ਸਿੰਘ
ਦਿਲਪ੍ਰੀਤ ਸਿੰਘ
ਗੁਰਜੰਟ ਸਿੰਘ
ਸਮਸ਼ੇਰ ਸਿੰਘ

error: Content is protected !!