ਕੈਨੇਡਾ ਨੇ ਹਟਾਈਆਂ ਪਾਬੰਦੀਆਂ ਹੁਣ ਆਉਣ-ਜਾਣ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ

ਕੈਨੇਡਾ ਨੇ ਹਟਾਈਆਂ ਪਾਬੰਦੀਆਂ ਹੁਣ ਆਉਣ-ਜਾਣ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ

ਨਵੀਂ ਦਿੱਲੀ (ਵੀਓਪੀ ਬਿਊਰੋ) – ਕੈਨੇਡਾ ਨੇ ਕੋਰੋਨਾ ਕਰਕੇ ਆਉਣ-ਜਾਣ ਉਪਰ ਪਾੰਬਦੀਆਂ ਲਾਈਆਂ ਹੋਈਆਂ ਸਨ ਹੁਣ ਇਹ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ। ਕੈਨੇਡੀਅਨ ਨਾਗਰਿਕ 5 ਜੁਲਾਈ ਤੋਂ ਬਾਅਦ ਹਵਾਈ ਮਾਰਗ ਜਾਂ ਸੜਕੀ ਮਾਰਗ ਰਾਹੀਂ ਕੈਨੇਡਾ ‘ਚ ਦਾਖ਼ਲ ਹੋ ਸਕਣਗੇ। ਇਸ ਲਈ ਸ਼ਰਤ ਇਹ ਹੈ ਕਿ ਉਨ੍ਹਾਂ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲਈਆਂ ਹੋਣ। ਉਹ ਕੋਰੋਨਾ ਨੈਗੇਟਿਵ ਹੋਣ। ਫੈਡਰਲ ਸਰਕਾਰ ਨੇ ਸੋਮਵਾਰ ਇਹ ਐਲਾਨ ਕੀਤਾ ਹੈ ਕਿ ਵੈਕਸੀਨ ਦੀਆਂ ਦੋ ਡੋਜ਼ ਫਾਇਜ਼ਰ, ਮੌਡਰਨਾ ਜਾਂ ਐਸਟ੍ਰੇਜੈਨੇਕਾ ਦੀਆਂ ਦੋ- ਡੋਜ਼ ਜਾਂ ਜੈਨਸੈੱਨ ਦੀ ਇਕ ਡੋਜ਼ ਲਵਾਈ ਹੋਵੇ।

ਇਹ ਨਿਯਮ 5 ਜੁਲਾਈ ਰਾਤ 12 ਵਜੇ ਤੋਂ ਲਾਗੂ ਹੋਣਗੇ। ਇਹ ਨਿਯਮ ਸਿਰਫ਼ ਉਨ੍ਹਾਂ ਤੇ ਲਾਗੂ ਹੋਣਗੇ ਜੋ ਪਹਿਲਾਂ ਤੋਂ ਕੈਨੇਡਾ ‘ਚ ਆਉਣ ਲਈ ਸਾਰੇ ਮਾਪਦੰਡ ਪੂਰੇ ਕਰਦੇ ਹਨ। ਇਨ੍ਹਾਂ ‘ਚ ਕੈਨੇਡੀਅਨ ਨਾਗਰਿਕ, ਪਰਮਾਨੈਂਟ ਰੈਜ਼ੀਡੈਂਸ ਤੇ ਜੋ ਭਾਰਤੀ ਐਕਟ ਦੇ ਅੰਤਰਗਤ ਰਜਿਸਟਰਡ ਹਨ ਉਹ ਸ਼ਾਮਲ ਹਨ।ਜਿੰਨ੍ਹਾਂ ਨੇ ਵੈਕਸੀਨ ਦੀ ਇਕ ਡੋਜ਼ ਲਈ ਹੈ ਉਨ੍ਹਾਂ ਲਈ ਹੋਟਲ ਕੁਆਰੰਟੀਨ ਅਜੇ ਵੀ ਲਾਜ਼ਮੀ ਹੈ।

error: Content is protected !!