ਸੀਨੀਅਰ ਬਾਦਲ ਐਸ ਆਈ ਟੀ ਅੱਗੇ ਅੱਜ ਹੋਣਗੇ ਪੇਸ਼, ਹੋਵੇਗੀ ਗੋਲ਼ੀਕਾਂਡ ਬਾਰੇ ਪੁੱਛਗਿੱਛ

ਸੀਨੀਅਰ ਬਾਦਲ ਐਸ ਆਈ ਟੀ ਅੱਗੇ ਅੱਜ ਹੋਣਗੇ ਪੇਸ਼, ਹੋਵੇਗੀ ਗੋਲ਼ੀਕਾਂਡ ਬਾਰੇ ਪੁੱਛਗਿੱਛ

ਚੰਡੀਗੜ੍ਹ (ਵੀਓਪੀ ਬਿਊਰੋ) – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਐਸਆਈਟੀ ਸਾਹਮਣੇ ਪੇਸ਼ ਹੋਣਗੇ। ਅੱਜ ਐਸਆਈਟੀ ਉਹਨਾਂ ਕੋਲੋਂ ਕੋਟਕਪੂਰਾ ਗੋੋਲ਼ੀਕਾਂਡ ਬਾਰੇ ਪੁੱਛਗਿੱਛ ਕਰਨਗੇ। ਪੁੱਛਗਿੱਛ ਲਈ ਐਸ ਆਈ ਟੀ ਦੀ ਟੀਮ ਦੇ ਮੈਂਬਰ ਐਲ.ਕੇ ਯਾਦਵ ਅਤੇ ਰਾਕੇਸ਼ ਅਗਰਵਾਲ ਪਹੁੰਚੇ ਚੁੱਕੇ ਹਨ।

ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਐਸ ਜੀ ਪੀ ਸੀ ਪ੍ਰਧਾਨ ਬੀਬੀ ਜਗੀਰ ਕੌਰ, ਵਿਧਾਇਕ ਸ਼ਰਨਜੀਤ ਢਿੱਲੋਂ, ਪਵਨ ਟੀਨੂ , ਐਨ ਕੇ ਸ਼ਰਮਾ, ਅਤੇ ਹੋਰ ਲੀਡਰ ਵੀ ਹਾਜ਼ਰ ਹਨ।

ਦੱਸ ਦਈਏ ਕਿ ਇਹ ਪੁੱਛਗਿੱਛ ਪ੍ਰਕਾਸ਼ ਸਿੰਘ ਬਾਦਲ ਦੇ ਚੰਡੀਗੜ੍ਹ ਵਾਲੇ ਸਰਕਾਰੀ ਫਲੈਟ ਵਿਚ ਹੀ ਹੋ ਰਹੀ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਠੀਕ ਨਾ ਹੋਣ ਕਰਕੇ ਉਹਨਾਂ ਦੇ ਘਰ ਹੀ ਸਿੱਟ ਦੀ ਟੀਮ ਹਾਜ਼ਰ ਹੋਈ ਹੈ। ਇਸ ਟੀਮ ਵਿਚ ਰਾਜਨ ਅਗਵਾਲ, ਐਲ ਕੇ ਯਾਦਵ ਅਤੇ ਸੁਰਜੀਤ ਸਿੰਘ ਵੱਡੇ ਅਫ਼ਸਰ ਮੌਜੂਦ ਹਨ।

error: Content is protected !!