ਮੋਗਾ ਦੇ ਪਿੰਡ ਖੋਸਾ ਪਾਂਡੇ ਦਾ ਤਜਿੰਦਰਪਾਲ ਤੂਰ ਓਲੰਪਿਕਸ ਗੇਮਸ ਲਈ ਕੁਆਲੀਫਾਈ

ਮੋਗਾ ਦੇ ਪਿੰਡ ਖੋਸਾ ਪਾਂਡੇ ਦਾ ਤਜਿੰਦਰਪਾਲ ਤੂਰ ਓਲੰਪਿਕਸ ਗੇਮਸ ਲਈ ਕੁਆਲੀਫਾਈ

ਮੋਗਾ (ਵੀਓਪੀ ਬਿਊਰੋ) ਓਲੰਪਿਕਸ ਗੇਮਾਂ ਲਈ ਭਾਰਤੀ ਟੀਮਾਂ ਦੀ ਚੋਣ ਪ੍ਰਕਿਰਿਆ ਜਾਰੀ ਹੈ। ਹੁਣ ਮੋਗਾ ਦੇ ਪਿੰਡ ਖੋਸਾ ਪਾਂਡੇ ਦੇ ਰਹਿਣ ਵਾਲੇ ਨੌਜਵਾਨ ਤਜਿੰਦਰਪਾਲ ਤੂਰ ਨੇ 21.49 ਮੀਟਰ ਸ਼ਾਟ ਪੁੱਟ ਥ੍ਰੋ ਨਾਲ ਆਪਣਾ ਹੀ ਪਿਛਲਾ ਰਿਕਾਰਡ ਤੋੜ ਕੇ ਟੋਕੀਓ ਉਲੰਪਿਕ ਵਿਚ ਕੁਆਲੀਫਾਈ ਕਰ ਲਿਆ।

ਇਸ ਤੋ ਪਹਿਲਾਂ ਤੂਪ ਨੇ 2018 ਦੀਆਂ ਏਸ਼ੀਅਨ ਖੇਡਾਂ ‘ਚ 20.75 ਮੀਟਰ ਦੇ ਰਿਕਾਰਡ ਥ੍ਰੋ ਨਾਲ ਕੌਮੀ ਰਿਕਾਰਡ ਤੋੜ ਕੇ ਸੋਨ ਤਗਮਾ ਹਾਸਲ ਕੀਤਾ ਸੀ।

ਇਸ ਕਾਮਯਾਬੀ ਤੇ ਤਜਿੰਦਰਪਾਲ ਤੂਰ ਨੂੰ ਵਧਾਈ ਦਿੰਦਿਆਂ ਹੈਲਥ ਸਿਸਟਮ ਦੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਤੂਰ ਆਪਣੀ ਖੇਡ ਨੂੰ ਹੋਰ ਚਮਕਾਵੇ ਤੇ ਉਹ ਟੋਕੀਓ ਉਲੰਪਿਕ ਵਿਚ ਵੀ ਆਪਣੀ ਮੰਜ਼ਿਲ ਸਰ ਕਰਦਾ ਇਸੇ ਤਰ੍ਹਾਂ ਹੀ ਕਾਮਯਾਬੀ ਦੇ ਝੰਡੇ ਗੱਡਦਾ ਜਾਵੇ।

error: Content is protected !!