ਅੱਜ ਕਮੇਟੀ ਨਾਲ ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ‘ਚ ਹੋ ਸਕਦਾ ਹੈ ਵੱਡਾ ਧਮਾਕਾ

ਅੱਜ ਕਮੇਟੀ ਨਾਲ ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ‘ਚ ਹੋ ਸਕਦਾ ਹੈ ਵੱਡਾ ਧਮਾਕਾ

ਨਵੀਂ ਦਿੱਲੀ (ਵੀਓਪੀ ਬਿਊਰੋ) – ਪੰਜਾਬ ਕਾਂਗਰਸ ਦਾ ਕਲੇਸ਼ ਮੁੱਕਣ ਦਾ ਨਾਮ ਹੀ ਨਹੀਂ ਲੈ ਰਿਹਾ। ਅੱਜ ਫਿਰ ਮਲਿੱਕਾ ਅਰਜੁਨ ਖੜਗੇ ਦੀ ਅਗਵਾਈ ਵਿਚ ਮੀਟਿੰਗ ਹੋਣ ਜਾ ਰਹੀ। ਇਸ ਵਾਰ ਫਿਰ ਕੈਪਟਨ ਤੇ ਸਿੱਧੂ ਬਾਰੇ ਚਰਚਾਵਾਂ ਹੋਣਗੀਆਂ।

ਹੁਣ ਗਾਂਧੀ ਦੇ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਰਾਹੁਲ ਕੈਪਟਨ ਤੇ ਸਿੱਧੂ ਦੋਵਾਂ ਨੂੰ ਨਾਲ ਲੈ ਕੇ ਪੰਜਾਬ ਚੋਣਾਂ ਵਿੱਚ ਕੰਮ ਕਰਨਾ ਚਾਹੁੰਦੇ ਹਨ, ਪਰ ਦੋਵੇਂ ਇਸ ਵਾਰ ਆਪਣਾ ਪੱਖ ਨਰਮ ਕਰਨ ਦੇ ਮੂਡ ਵਿੱਚ ਨਹੀਂ ਹਨ। ਇੱਕ ਪਾਸੇ ਆਮ ਆਦਮੀ ਪਾਰਟੀ ਨਵਜੋਤ ਸਿੱਧੂ ‘ਤੇ ਨਜ਼ਰਾਂ ਰੱਖ ਰਹੀ ਹੈ ਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਸੂਤਰ ਕਹਿ ਰਹੇ ਹਨ ਕਿ ਇਸ ਵਾਰ ਕੈਪਟਨ ਇੱਕ ਵੱਖਰਾ ਰਸਤਾ ਅਪਣਾ ਸਕਦੇ ਹਨ।

ਸੂਤਰਾਂ ਦੀ ਮੰਨੀਏ ਤਾਂ ਨਵਜੋਤ ਸਿੱਧੂ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਸੂਬਾ ਕਾਂਗਰਸ ਇਕਾਈ ਦਾ ਪ੍ਰਧਾਨ ਬਣਾਇਆ ਜਾਵੇ ਪਰ ਕੈਪਟਨ ਇਹ ਕਿਸੇ ਵੀ ਕੀਮਤ ‘ਤੇ ਨਹੀਂ ਚਾਹੁੰਦੇ। ਸੂਤਰਾਂ ਮੁਤਾਬਕ, ਕਮੇਟੀ ਵੱਲੋਂ ਵਾਰ-ਵਾਰ ਪੇਸ਼ ਹੋਣ ਲਈ ਦਿੱਲੀ ਬੁਲਾਏ ਜਾਣ ਤੋਂ ਵੀ ਕੈਪਟਨ ਬਹੁਤ ਨਾਰਾਜ਼ ਹਨ। ਜੇਕਰ ਜਲਦ ਕੋਈ ਫੈਸਲਾ ਨਹੀਂ ਲਿਆ ਜਾਂਦਾ ਤੇ ਕੈਪਟਨ ਅਮਰਿੰਦਰ ਨੂੰ ਵਾਰ-ਵਾਰ ਦਿੱਲੀ ਬੁਲਾ ਕੇ ਅਪਮਾਨਤ ਕੀਤਾ ਗਿਆ ਤਾਂ ਨਵੇਂ ਰਾਜਨੀਤਕ ਸਮੀਕਰਣ ਵੀ ਹੋ ਸਕਦੇ ਹਨ। ਯਾਨੀ ਖ਼ਬਰਾਂ ਹਨ ਕਿ ਕੈਪਟਨ ਨਵੀਂ ਪਾਰਟੀ ਵੀ ਬਣਾ ਸਕਦੇ ਹਨ।

error: Content is protected !!