ਕਾਂਗਰਸੀਆਂ ਦੇ ਪੀਕੇ ਤੋਂ ਬਾਅਦ ਹੁਣ ਅਕਾਲੀਆਂ ਨੇ ਵੀ ਲਿਆਂਦਾ ਨਵਾਂ ਚੋਣ ਰਣਨੀਤੀਕਾਰ, 2022 ਦੀ ਹੋਵੇਗੀ ਤਿਆਰੀ

ਕਾਂਗਰਸੀਆਂ ਦੇ ਪੀਕੇ ਤੋਂ ਬਾਅਦ ਹੁਣ ਅਕਾਲੀਆਂ ਨੇ ਵੀ ਲਿਆਂਦਾ ਨਵਾਂ ਚੋਣ ਰਣਨੀਤੀਕਾਰ, 2022 ਦੀ ਹੋਵੇਗੀ ਤਿਆਰੀ

ਚੰਡੀਗੜ੍ਹ (ਵੀਓਪੀ ਬਿਊਰੋ) – ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਸਨਮੁੱਖ ਸ਼੍ਰੋਮਣੀ ਅਕਾਲੀ ਦਲ ਨੇ ਸੁਨੀਲ ਕੋਨੋਗੋਲੂ ਨੂੰ ਨਿਯੁਕਤ ਕਰ ਲਿਆ ਹੈ। ਇਸ ਤੋਂ ਪਹਿਲਾਂ ਕਾਂਗਰਸ ਵੀ ਪ੍ਰਸ਼ਾਤ ਕਿਸ਼ੋਰ ਨੂੰ ਆਪਣਾ ਚੋਣ ਰਣਨੀਤੀਕਾਰ ਲਾ ਚੁੱਕੀ ਹੈ। ਦਿਲਚਸਪ ਹੈ ਕਿ ਸੁਨੀਲ ਕਾਂਗਰਸ ਦੇ ਰਣਨੀਤੀਕਾਰ ਪੀਕੇ ਦਾ ਪੁਰਾਣਾ ਸਾਥੀ ਹੀ ਹੈ। ਸੁਨੀਲ ਦੀ ਟੀਮ ਚੰਡੀਗੜ੍ਹ ਪਹੁੰਚ ਗਈ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਲਦੀ ਹੀ ਉਨ੍ਹਾਂ ਨਾਲ ਮੀਟਿੰਗ ਕਰਨਗੇ। ਇਸ ਤੋਂ ਬਾਅਦ ਉਨ੍ਹਾਂ ਦੀ ਯੋਜਨਾਬੰਦੀ ਅਨੁਸਾਰ ਅਕਾਲੀ ਦਲ ਚੋਣਾਂ ਲੜਨ ਲਈ ਰਸਮੀ ਐਲਾਨ ਕਰ ਸਕਦਾ ਹੈ।

ਸੁਨੀਲ ਦੇ ਪਿਛੋਤੜ ਬਾਰੇ ਵੇਖਿਆ ਜਾਵੇ ਤਾਂ ਉਹ ਕਰਨਾਟਕ ਦਾ ਵਸਨੀਕ ਹੈ, ਪਰ ਉਸ ਦਾ ਪਾਲਣ-ਪੋਸ਼ਣ ਚੇਨਈ ਵਿੱਚ ਹੋਇਆ। ਹਾਲਾਂਕਿ ਸੁਨੀਲ ਨੇ ਅੱਜ ਤੱਕ ਆਪਣੇ ਆਪ ਨੂੰ ਇੱਕ ਲੋਅ ਪ੍ਰੋਫਾਈਲ ਰੱਖਿਆ ਹੈ, ਉਨ੍ਹਾਂ ਦਾ ਰਾਜਨੀਤਕ ਹਲਕਿਆਂ ਵਿੱਚ ਚੰਗਾ ਖਾਸਾ ਨਾਂ ਹੈ। ਪਹਿਲਾਂ ਸੁਨੀਲ ਤੇ ਪ੍ਰਸ਼ਾਂਤ ਕਿਸ਼ੋਰ ਦੋਵਾਂ ਨੇ ਨਰਿੰਦਰ ਮੋਦੀ ਨਾਲ ਭਾਜਪਾ ਲਈ ਕੰਮ ਕੀਤਾ। ਸੁਨੀਲ ਨੇ ਐਸੋਸੀਏਸ਼ਨ ਆਫ ਬਿਲੀਅਨ ਮਾਈਂਡਜ਼ (ਏਬੀਐਮ) ਦੇ ਅਧੀਨ ਪਾਰਟੀ ਲਈ ਕੰਮ ਕੀਤਾ।

ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਾਂਗਰਸ ਲਈ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਆਪਣਾ ਰਾਜਨੀਤਕ ਸਲਾਹਕਾਰ ਨਿਯੁਕਤ ਕਰ ਚੁੱਕੇ ਹਨ। ਪ੍ਰਸ਼ਾਂਤ ਨੇ ਹੁਣ ਤੱਕ ਭਾਜਪਾ ਤੇ ਆਮ ਆਦਮੀ ਪਾਰਟੀ ਲਈ ਚੋਣ ਰਣਨੀਤੀ ਬਣਾਈ ਹੈ ਤੇ ਉਨ੍ਹਾਂ ਨੂੰ ਜਿਤਾਇਆ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਇਕ ਵਾਰ ਪ੍ਰਸ਼ਾਂਤ ਕਿਸ਼ੋਰ ਤੇ ਸੁਨੀਲ ਕੋਨੋਗੋਲੂ ਇਕੱਠੇ ਕੰਮ ਕਰ ਚੁੱਕੇ ਹਨ, ਇਸ ਲਈ ਅਕਾਲੀ-ਬਸਪਾ ਨੇ ਸੁਨੀਲ ਕੋਨੋਗਾਲੂ ਨੂੰ ਆਪਣੇ ਨਾਲ ਲੈ ਲਿਆ, ਤਾਂ ਕਿ ਚੋਣ ਯੋਜਨਾਬੰਦੀ ਵਿਚ ਕੋਈ ਕਮੀ ਨਾ ਰਹੇ।

error: Content is protected !!