ਯੂਪੀ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੱਚੇ ਦੋ ਹੀ ਕਾਫੀ, ਕਾਨੂੰਨ ਦੀ ਤਿਆਰੀ

ਯੂਪੀ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੱਚੇ ਦੋ ਹੀ ਕਾਫੀ, ਕਾਨੂੰਨ ਦੀ ਤਿਆਰੀ

ਵੀਓਪੀ ਡੈਸਕ – ਦੇਸ਼ ਵਿਚ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਉੱਤਰ ਪ੍ਰਦੇਸ਼ ਵਿਚ ਜਲਦ ਹੀ ਦੋ ਬੱਚੇ ਸੰਬੰਧੀ ਨੀਤੀ ਐਕਟ ਲਾਗੂ ਹੋ ਸਕਦਾ ਹੈ, ਜਿਸ ਦਾ ਉਦੇਸ਼ ਲੋਕਾਂ ਨੂੰ ਆਪਣਾ ਪਰਿਵਾਰ ਛੋਟਾ ਰੱਖਣ ਲਈ ਉਤਸ਼ਾਹਿਤ ਕਰਨਾ ਹੈ। ਯੂਪੀ ਦੇ ਰਾਜ ਨੀਤੀ ਅਯੋਗ ਨੇ ਇਸ ਦੇ ਸੰਬੰਧ ਵਿਚ ਇਕ ਬਿੱਲ ਉਪਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਨੀਤੀ ਦਾ ਲਾਭ ਉਹਨਾਂ ਲੋਕਾਂ ਨੂੰ ਦੇਣਾ ਹੈ ਜਿਹਨਾਂ ਦੇ ਦੋ ਜਾਂ ਦੋ ਤੋਂ ਘੱਟ ਬੱਚੇ ਹਨ।

ਹਾਲਾਂਕਿ ਯੂਪੀ ਸਰਕਾਰ ਨੇ ਇਸ ਬਾਰੇ ਆਪਣੀ ਕੋਈ ਘੋਸ਼ਣਾ ਨਹੀਂ ਕੀਤੀ ਹੈ। ਪਰ ਵਿਧੀ ਅਯੋਗ ਦੇ ਪ੍ਰਧਾਨ ਅਦਿੱਤਿਆ ਨਾਥ ਮਿੱਤਲ ਨੇ ਦੱਸਿਆ ਕਿ ਇਸ ਨੀਤੀ ਨੂੰ ਲੈ ਕੇ ਬਿੱਲ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਮੁਤਾਬਿਕ ਜਾਣਕਾਰੀ ਮਿਲੀ ਹੈ ਕਿ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਕੁਝ ਅਧਿਕਾਰੀਆਂ ਨਾਲ ਇਸ ਬਾਰੇ ਬੈਠਕ ਕੀਤੀ ਹੈ।

error: Content is protected !!