ਲਹਿੰਬਰ ਹੁਸੈਨਪੁਰੀ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ, ਮਹਿਲਾ ਕਮਿਸ਼ਨ ਦੇ ਕਹਿਣ ‘ਤੇ ਵੀ ਸਾਲੀ ਨੇ ਫਿਰ ਦਿੱਤੀ ਪਰਿਵਾਰ ‘ਚ ਦਖ਼ਲ, ਦੇਖੋ ਵੀਡੀਓ ਹੁਣ ਕੀ ਹੋਇਆ

ਲਹਿੰਬਰ ਹੁਸੈਨਪੁਰੀ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ, ਮਹਿਲਾ ਕਮਿਸ਼ਨ ਦੇ ਕਹਿਣ ‘ਤੇ ਵੀ ਸਾਲੀ ਨੇ ਫਿਰ ਦਿੱਤੀ ਪਰਿਵਾਰ ‘ਚ ਦਖ਼ਲ, ਦੇਖੋ ਵੀਡੀਓ ਹੁਣ ਕੀ ਹੋਇਆ

ਜਲੰਧਰ (ਰੰਗਪੁਰੀ) – ਲਹਿੰਬਰ ਹੁਸੈਨਪੁਰੀ ਦੇ ਘਰੇਲੂ ਝਗੜੇ ਵਿਚ ਇਕ ਨਵਾਂਂ ਖੁਲਾਸਾ ਹੋਇਆ ਹੈ। ਲਹਿੰਬਰ ਹੁਸੈਨਪੁਰੀ ਦੇ ਸਾਂਢੂ (ਬਨੀ) ਅਤੇ ਸਾਲੀ (ਰਜਨੀ) ਦੁਆਰਾ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਦੁਰਾਨ ਅਹਿਮ ਖੁਲਾਸੇ ਕੀਤੇ ਹਨ। ਉਹਨਾਂ ਨੇ ਕੁਝ ਵੀਡੀਓ ਜਾਰੀ ਕਰਕੇ ਖੁਲਾਸੇ ਕੀਤੇ ਹਨ। ਬਨੀ ਅਤੇ ਰਜਨੀ ਦਾ ਇਹ ਦਾਅਵਾ ਹੈ ਕਿ ਵੀਡੀਓ ਵਿਚ ਲਹਿੰਬਰ ਹੁਸੈਨਪੁਰੀ ਆਪਣੀ ਘਰਵਾਲੀ ਅਤੇ ਬੱਚਿਆਂ ਨੂੰ ਕੁੱਟਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਵਿਚ ਇਕ ਵਿਅਕਤੀ ਜਿਸ ਨੇ ਸਿਰ ਦੇ ਉਪਰ ਟੋਪੀ ਪਾਈ ਹੈ ਸਭ ਤੋਂ ਪਹਿਲਾਂ ਉਹ ਇਕ ਮਹਿਲਾ ਨੂੰ ਰਾਡ ਦੇ ਨਾਲ ਮਾਰਦਾ ਹੈ ਅਤੇ ਕੁਝ ਸਕਿੰਟ ਬਾਅਦ ਉਸ ਮਹਿਲਾ ਦੇ ਸਿਰ ਵਿਚ ਬੋਤਲ ਮਾਰਦਾ ਹੈ। ਇਸ ਦੁਰਾਨ ਇਕ ਬਜ਼ੁਰਗ ਜੋ ਕਿ ਲਹਿੰਬਰ ਦਾ ਪਿਤਾ ਦੱਸਿਆ ਜਾ ਰਿਹਾ ਹੈ ਉਸਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਇਸ ਵੀਡੀਓ ਕਲਿੱਪ ਨਾਲ ਇਕ ਹੋਰ ਵੀਡੀਓ ਕਲਿੱਪ ਵੀ ਜਾਰੀ ਕੀਤੀ ਗਈ ਹੈ, ਜਿਸ ਵਿਚ ਓਹੀ ਵਿਅਕਤੀ ਇਕ ਬੱਚੀ ਨੂੰ ਕੁਰਸੀ ਮਾਰਨ ਦੀ ਕੋਸ਼ਿਸ਼ ਕਰਦਾ ਹੈ ਜਿਸਨੂੰ ਇਕ ਨੌਜਵਾਨ ਅਤੇ ਓਹੀ ਬਜ਼ੁਰਗ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਵੀਡੀਓ ਦਾ ਖੁਲਾਸਾ ਪਹਿਲਾਂ ਨਹੀਂ ਸੀ ਹੋਇਆ ਹੁਣ ਉਹਨਾਂ ਦੇ ਸਾਂਢੂ ਅਤੇ ਸਾਲੀ ਦੁਆਰਾ ਇਹ ਵੀਡੀਓ ਨਸ਼ਰ ਕੀਤੀ ਗਈਆਂ ਹਨ।

ਲਹਿੰਬਰ ਦੇ ਸਾਂਢੂ ਦਾ ਹੁਸੈਨਪੁਰੀ ਉਪਰ ਆਰੋਪ ਹੈ ਕਿ ਉਹ ਸਾਨੂੰ ਧਮਕੀਆਂ ਦੇ ਰਿਹਾ ਹੈ ਕਿ ਸਾਡੀਆਂ ਵੀਡੀਓ ਕੱਟ ਦਿਓ। ਹਾਲਾਂਕਿ ਮਹਿਲਾ ਕਮਿਸ਼ਨ ਵਲੋਂ ਲਹਿੰਬਰ ਅਤੇ ਉਸਦੀ ਪਤਨੀ ਤੇ ਪਰਿਵਾਰ ਦਾ ਦੁਬਾਰਾ ਮੇਲ-ਮਿਲਾਪ ਕਰਾ ਦਿੱਤਾ ਗਿਆ ਸੀ ਨਾਲ ਹੀ ਮਹਿਲਾ ਕਮਿਸ਼ਨ ਦੇ ਚੇਅਰਮੈਨ ਮਨੀਸ਼ਾ ਗੁਲਾਟੀ ਨੇ ਉਸਦੀ ਸਾਲੀ ਨੂੰ ਕਿਹਾ ਸੀ ਕਿ ਤੁਸੀਂਂ ਹੁਣ ਲਹਿੰਬਰ ਅਤੇ ਉਸਦੇ ਪਰਿਵਾਰ ਵਿਚ ਕੋਈ ਵੀ ਦਖ਼ਲ ਨਹੀਂ ਦੇਣਾ ਪਰ ਉਹਨਾਂ ਦੇ ਕਹਿਣ ਤੋਂ ਬਾਅਦ ਸਾਂਢੂ ਅਤੇ ਸਾਲੀ ਫਿਰ ਦਖ਼ਲ ਦੇ ਰਹੇ ਹਨ।

ਲਹਿੰਬਰ ਹੁਸੈਨਪੁਰੀ ਦੀ ਸਾਲੀ ਰਜਨੀ ਨੇ ਆਰੋਪ ਲਗਾਉਂਦਿਆ ਕਿਹਾ ਕਿ ਉਹਨਾਂ ਨੂੰ ਤੇ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਆ ਰਹੀਆਂ ਹਨ, ਜਿਸ ਲਈ ਉਹ ਚੁੱਪ ਨਹੀਂ ਬੈਠਣਗੇ ਜੇ ਜ਼ਰੂਰਤ ਪਈ ਤਾਂ ਉਹ ਕੋਰਟ ਦਾ ਦਰਵਾਜ਼ਾ ਵੀ ਖਟਖਟਾ ਸਕਦੇ ਹਨ। ਇਹੀਂ ਨਹੀਂ ਇਹਨਾਂ ਨੇ ਇਕ ਹੋਰ ਵੀਡੀਓ ਵੀ ਦਿਖਾਈ ਜਿਸ ਵਿਚ ਇਕ ਹੋਰ ਗਾਇਕ ਵੀ ਆਪਣੇ ਬੱਚਿਆਂ ਨੂੰ ਕੁੱਟ ਰਿਹਾ ਹੈ। ਉਹਨਾਂ ਦੱਸਿਆ ਕਿ ਇਹ ਕਲਾਕਾਰ ਲਹਿੰਬਰ ਹੁਸੈਨਪੁਰੀ ਦਾ ਸਹਿਯੋਗ ਕਰ ਰਿਹਾ ਹੈ।

 

ਇਸ ਪੂਰੇ ਮਾਮਲੇ ਤੇ ਜਦੋਂ ਲਹਿੰਬਰ ਹੁਸੈਨਪੁਰੀ ਦੇ ਮੋਬਾਇਲ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ | ਲਹਿੰਬਰ ਹੁਸੈਨਪੁਰੀ ਜਦੋਂ ਵੀ ਵਾਇਸ ਆਫ ਪੰਜਾਬ ਨੂੰ ਆਪਣਾ ਪੱਖ ਦੇਣਾ ਚਾਹੁਣ ਉਹਨਾਂ ਦਾ ਪੱਖ ਵੀ ਪਾਠਕਾਂ ਦੇ ਧਿਆਨ ਹੇਠ ਲਿਆਇਆ ਜਾਏਗਾ |

error: Content is protected !!