ਹੁਣ ਕੋਟਕਪੂਰਾ ‘ਚ ਹੋਈ ਗੈਂਗਵਾਰ, ਨੋਜਵਾਨ ਨੂੰ ਗੋਲੀਆਂ ਨਾਲ ਭੁੰਨਿਆ

ਹੁਣ ਕੋਟਕਪੂਰਾ ‘ਚ ਹੋਈ ਗੈਂਗਵਾਰ, ਨੋਜਵਾਨ ਨੂੰ ਗੋਲੀਆਂ ਨਾਲ ਭੁੰਨਿਆ

ਕੋਟਕਪੂਰਾ (ਵੀਓਪੀ ਬਿਊਰੋ) ਪੰਜਾਬ ‘ਚ ਦਿਨ ਪ੍ਰਤੀਦਿਨ ਵੱਧ ਰਹੀ ਗੈਂਗਵਾਰਾ ਨੇ ਪੰਜਾਬ ਪੁਲਿਸ ‘ਤੇ ਸਵਾਲੀਆ ਨਿਸ਼ਾਨ ਲਗਾਣੇ ਸ਼ੁਰੂ ਕਰ ਦਿੱਤੇ ਨੇ | ਪੰਜਾਬ ਦੇ ਵਿੱਚ ਰੋਜ਼ਾਨਾ ਹੀ ਕੋਈ ਨਾ ਕੋਈ ਗੈਂਗਵਾਰ ਦੀ ਘਟਨਾ ਸਾਹਮਣੇ ਆ ਰਹੀ ਹੈ | ਤਾਜ਼ਾ ਮਾਮਲਾ ਕੋਟਕਪੂਰਾ ਦੇ ਵਿੱਚ ਦੇਖਣ ਨੂੰ ਮਿਲਿਆ ਜਿਥੇ ਸਵੇਰੇ 11 ਵਜੇ ਦੇ ਕਰੀਬ ਇੱਕ ਨੋਜਵਾਨ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ | ਜਲਾਲੇਆਣਾ ਰੋਡ ਤੇ ਪੈਂਦੇ ਰਿਸ਼ੀ ਨਗਰ ਦੇ ਕੋਲ ਇਹ ਘਟਨਾ ਵਾਪਰੀ ਹੈ |

 

ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪੁੱਜੀ ਤੇ ਜਾਂਚ ਸ਼ੁਰੂ ਕਰ ਦਿੱਤੀ | ਪੁਲਿਸ ਵਲੋਂ ਮੌਕੇ ਦੀ ਸੀਸੀਟੀਵੀ ਖੰਗਾਲੀ ਜਾ ਰਹੀ ਹੈ | ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ 15 ਦੇ ਕਰੀਬ ਰੋਂਦ ਫਾਇਰ ਹੋਏ ਨੇ ਤੇ ਹਮਲਵਾਰ ਮੋਟਰ ਸਾਇਕਲ ਤੇ ਸਵਾਰ ਸਨ | ਮ੍ਰਿਤਕ ਨੋਜਵਾਨ ਦਾ ਨਾਮ ਦੀਪਕ ਸਿੰਘ ਹੈ ਤੇ ਫ਼ਿਰੋਜ਼ਪੁਰ ਦਾ ਰਹਿਣ ਵਾਲਾਂ ਹੈ ਤੇ ਦੀ ਮੌਤ ਹੋ ਗਈ ਹੈ |

ਫ਼ਰੀਦਕੋਟ ਦੇ ਐਸ ਐਸ ਪੀ ਸਵਰਨਦੀਪ ਸਿੰਘ ਮੁਤਾਬਿਕ ਰਵੇਲ ਸਿੰਘ ਨਾਮ ਦੇ ਵਿਅਕਤੀ ਨੂੰ ਮਾਰਨ ਦੀ ਨੀਅਤ ਨਾਲ ਗੋਲੀਆਂ ਚਲੀਆਂ ਨੇ ਤੇ ਇਸ ਦੌਰਾਨ ਕਰਾਸ ਫਾਇਰਿੰਗ ਹੋਈ ਤੇ ਰਵੇਲ ਸਿੰਘ ਮੌਕੇ ਤੋਂ ਭੱਜ ਗਿਆ ਹੈ | ਐਸ ਐਸ ਪੀ ਮੁਤਾਬਿਕ ਫੋਰੈਂਸਿਕ ਤੇ ਹੋਰ ਟੀਮਾਂ ਮੌਕੇ ਤੇ ਪੁੱਜ ਗਈਆਂ ਨੇ ਤੇ ਬਰੀਕੀ ਨਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ |

error: Content is protected !!