ਜਾਰਜ ਫਰਾਇਡ ਦੀ ਧੌਣ ‘ਤੇ ਗੋਡਾ ਰੱਖਣ ਵਾਲੇ ਪੁਲਿਸ ਅਧਿਕਾਰੀ ਨੂੰ 22 ਸਾਲ 6 ਮਹੀਨਿਆਂ ਦੀ ਹੋਈ ਜੇਲ੍ਹ

ਜਾਰਜ ਫਰਾਇਡ ਦੀ ਧੌਣ ‘ਤੇ ਗੋਡਾ ਰੱਖਣ ਵਾਲੇ ਪੁਲਿਸ ਅਧਿਕਾਰੀ ਨੂੰ 22 ਸਾਲ 6 ਮਹੀਨਿਆਂ ਦੀ ਹੋਈ ਜੇਲ੍ਹ

ਵੀਓਪੀ ਡੈਸਕ – ਇਕ ਅਮਰੀਕੀ ਪੁਲਿਸ ਵਾਲੇ ਦੇ ਗੋਡੇ ਹੇਠ ਆ ਕੇ ਮਰਨ ਵਾਲੇ ਜਾਰਜ ਫਰਾਇਡ ਨੂੰ ਅੱਜ ਇਨਸਾਫ਼ ਮਿਲ ਗਿਆ ਹੈ। ਅਮਰੀਕਾ ਦੀ ਅਦਾਲਤ ਨੇ ਪੁਲਿਸ ਅਧਿਕਾਰੀ ਡੇਰੇਕ ਸ਼ਾਵਿਨ ਨੂੰ 22 ਸਾਲ 6 ਮਹੀਨਿਆਂ ਦੀ ਸਜਾ ਸੁਣਾਈ ਹੈ।

ਪਿਛਲੇ ਸਾਲ ਵਾਪਰੀ ਇਸ ਘਟਨਾ ਨੇ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਸੀ। ਲੋਕ ਜਾਰਜ ਲਈ ਇਨਸਾਫ ਦੀ ਮੰਗ ਕਰ ਰਹੇ ਸਨ। ਜਾਰਜ ਦਾ ਇਨਸਾਫ ਕਰਦੇ 5 ਲੋਕਾਂ ਦੀ ਮੌਤ ਤੇ 4 ਹਜਾਰ ਲੋਕ ਗ੍ਰਿਫਤਾਰ ਹੋਏ ਸਨ ਤੇ ਨਾਲ ਹੀ ਅਰਬਾਂ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ।

25 ਮਈ 2020 ਨੂੰ ਜਾਰਜ ਫਰਾਇਡ ਨੂੰ ਜਦੋਂ ਪੁਲਿਸ ਨੇ ਫੜ੍ਹ ਲਿਆ ਸੀ ਤਾਂ ਜਾਰਜ ਨੇ ਕਿਹਾ ਕਿ ਉਸਨੂੰ ਸਾਹ ਲੈਣ ਵਿਚ ਤਕਲੀਫ ਹੋ ਰਹੀ ਹੈ। ਬਾਅਦ ਵਿਚ ਪੁਲਿਸ ਹਿਰਾਸਤ ਵਿਚ ਜਾਰਜ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਉਪਰ ਕਾਫੀ ਵਾਇਰਲ ਹੋਇਆ ਸੀ।

ਮਾਮਲਾ ਇੱਥੋ ਸ਼ੁਰੂ ਹੋਇਆ ਸੀ ਕੀ ਜਾਰਜ ਨੂੰ ਇਕ ਦੁਕਾਨ ਤੋਂ ਨਕਲੀ ਬਿੱਲ ਦਾ ਇਸਤੇਮਾਲ ਕਰਨ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਦੇ ਮੁਤਾਬਿਕ ਜਾਰਜ ਉੱਤੇ ਆਰੋਪ ਲਗਾਇਆ ਗਿਆ ਸੀ ਕਿ ਉਸ ਨੇ 20 ਡਾਲਰ ਦੇ ਫਰਜੀ ਨੋਟਾਂ ਨਾਲ ਦੁਕਾਨ ਤੋਂ ਖਰੀਦਦਾਰੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ ਇਕ ਵੀਡੀਓ ਵਾਇਰਲ ਹੋਇਆ ਜਿਸ ਵਿਚ ਸਾਫ ਦਿਖਾਈ ਦੇ ਰਿਹਾ ਸੀ ਕਿ ਇਕ ਗੋਰੇ ਪੁਲਿਸ ਅਧਿਕਾਰੀ ਨੇ ਜਾਰਜ ਦੀ ਧੌਣ ਉਪਰ 8 ਮਿਨਟ ਤੱਕ ਗੋਡਾ ਰੱਖੀ ਰੱਖਿਆ ਤੇ ਜਾਰਜ ਨੂੰ ਸਾਹ ਲੈਣ ਵਿਚ ਤਕਲੀਫ ਹੋਣ ਲੱਗੀ। ਬਾਅਦ ਵਿਚ ਪੁਲਿਸ ਹਿਰਾਸਤ ਵਿਚ ਜਾਰਜ ਦੀ ਮੌਤ ਹੋ ਗਈ ਸੀ।

error: Content is protected !!