ਜਨਮਦਿਨ ਦੀ ਪਾਰਟੀ ਮਨ੍ਹਾ ਕੇ ਆ ਰਹੇ ਨੌਜਵਾਨਾਂ ਦੀਆਂ ਗੱਡੀਆਂ ਨਹਿਰ ‘ਚ ਡਿੱਗੀਆਂ, ਦੋ ਦੀ ਮੌਤ

ਜਨਮਦਿਨ ਦੀ ਪਾਰਟੀ ਮਨ੍ਹਾ ਕੇ ਆ ਰਹੇ ਨੌਜਵਾਨਾਂ ਦੀਆਂ ਗੱਡੀਆਂ ਨਹਿਰ ‘ਚ ਡਿੱਗੀਆਂ, ਦੋ ਦੀ ਮੌਤ

ਮਾਹਿਲਪੁਰ (ਵੀਓਪੀ ਬਿਊਰੋ) – ਪਿੰਡ ਦਾਤਾ ਚੇਲਾ ਨੇੇੜੇ ਬਿਸਤ ਦੁਆਬ ਨਹਿਰ ਵਿਚ ਬੀਤੀ ਰਾਤ ਦੋ ਗੱਡੀਆਂ ਡਿੱਗਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਪੁਲਿਸ ਲਾਸ਼ਾਂ ਦੀ ਭਾਲ ਕਰ ਰਹੀ ਹੈ।ਜਾਣਕਾਰੀ ਦਿੰਦਿਆਂ ਜਤਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਸਰਹਾਲਾ ਕਲਾ ਨੇ ਦੱਸਿਆ ਕਿ ਉਹ ਆਪਣੇ ਦੋਸਤ ਮਨਜਿੰਦਰ ਸਿੰਘ ਵਾਸੀ ਚੇਲਾ ਦੇ ਜਨਮਦਿਨ ਦੀ ਪਾਰਟੀ ਤੋਂ ਰਾਤ ਸਾਢੇ 9 ਵਜੇ ਦੇ ਕਰੀਬ ਆਪਣੀ ਸਫਾਰੀ ਗੱਡੀ ਪੀਬੀ 07 ਏਈ 6670 ’ਤੇ ਵਾਪਸ ਘਰ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਪਿੰਡ ਦਾਤਾ ਚੇਲਾ ਨਹਿਰ ਕੋਲ ਪਹੁੰਚਿਆ ਤਾਂ ਉਸ ਦੀ ਗੱਡੀ ਦੀ ਬਰੇਕ ਫੇਲ੍ਹ ਹੋ ਗਈ, ਜਿਸ ਕਾਰਨ ਉਹ ਗੱਡੀ ਸਮੇਤ ਨਹਿਰ ਵਿਚ ਜਾ ਡਿੱਗਿਆ।

ਉਸ ਨੇ ਦੱਸਿਆ ਕਿ ਉਸ ਦੇ ਪਿੱਛੇ ਆ ਰਹੀ ਇਕ ਸਵਿਫਟ ਕਾਰ ਪੀਬੀ 07 ਏਐਕਸ 6617 ਸਵਾਰ ਦੋ ਨੌਜਵਾਨ ਵੀ ਆਪਣੀ ਗੱਡੀ ਸਮੇਤ ਨਹਿਰ ਵਿਚ ਡਿੱਗ ਗਈ, ਸਵਿਫਟ ਕਾਰ ਸਵਾਰ ਵੀ ਮਨਜਿੰਦਰ ਸਿੰਘ ਦੀ ਜਨਮਦਿਨ ਪਾਰਟੀ ਤੋਂ ਪਰਤ ਰਹੇ ਸਨ। ਉਸ ਨੇ ਦੱਸਿਆ ਕਿ ਕਾਫੀ ਜਦੋਂ-ਜਹਿਦ ਕਰਨ ਤੋਂ ਬਾਅਦ ਉਹ ਸ਼ੀਸ਼ੇ ਖੋਲ੍ਹ ਕੇ ਗੱਡੀ ਦੀ ਛੱਤ ’ਤੇ ਚੜ੍ਹ ਗਿਆ। ਨਹਿਰ ‘ਚ ਪਾਣੀ ਜ਼ਿਆਦਾ ਹੋਣ ਕਰਕੇ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।

ਜਤਿੰਦਰ ਸਿੰਘ ਦਾ ਰੌਲਾ ਸੁਣ ਕੇ ਨੇੜਲੇ ਪਿੰਡ ਅਲਾਵਲਪੁਰ ਦੇ ਦੋ ਨੌਜਾਵਾਨ ਉਸ ਦੀ ਮਦਦ ਕਰਕੇ ਉਸ ਨੂੰ ਬਾਹਰ ਕੱਢਿਆ। ਇਸ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਤੇ ਕਾਰਵਾਈ ਸ਼ੁਰੂ ਕਰ ਦਿੱਤੀ। ਸਵਿਫਟ ਕਾਰ ਸਵਾਰ ਜੱਸੀ ਪੁੱਤਰ ਕੁਲਵਰਨ ਸਿੰਘ ਵਾਸੀ ਕੋਟ ਫਤੂਹੀ ਤੇ ਅਨਮੋਲ ਸਿੰਘ ਪੁੱਤਰ ਲਾਡੀ ਵਾਸੀ ਘੁਮਿਆਲਾ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।

error: Content is protected !!