ਕੀ ਡਰ ਰਹੀ ਹੈ ਬਾਦਲਾਂ ਤੋਂ SIT? ਸੁਖਬੀਰ ਬਾਦਲ ਦੇ ਪੇਸ਼ ਹੋਣ ਤੋਂ ਪਹਿਲਾਂ ਹੀ ਸਿੱਟ ਅਫ਼ਸਰ ਵਿਜੇ ਸਿੰਗਲਾ ਨੇ ਦਿੱਤਾ ਅਸਤੀਫਾ

ਕੀ ਡਰ ਰਹੀ ਹੈ ਬਾਦਲਾਂ ਤੋਂ SIT? ਸੁਖਬੀਰ ਬਾਦਲ ਦੇ ਪੇਸ਼ ਹੋਣ ਤੋਂ ਪਹਿਲਾਂ ਹੀ ਸਿੱਟ ਅਫ਼ਸਰ ਵਿਜੇ ਸਿੰਗਲਾ ਨੇ ਦਿੱਤਾ ਅਸਤੀਫਾ

ਚੰਡੀਗੜ੍ਹ (ਵੀਓਪੀ ਬਿਊਰੋ) –  ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀਂ ਸਿੱਟ ਨਾਲ ਜੁੜੀ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸਿੱਟ ਦੇ ਮੈਂਬਰ ਵਿਜੇ ਸਿੰਗਲਾ ਨੇ ਅਸਤੀਫਾ ਦੇ ਦਿੱਤਾ ਹੈ। ਅਕਾਲੀ ਦਲ ਨੇ ਇਤਰਾਜ਼ ਜਤਾਇਆ ਸੀ ਕਿ ਵਿਜੇ ਇੰਦਰ ਸਿੰਗਲ ਧੱਕੇ ਨਾਲ ਸਿੱਟ ਵਿਚ ਸ਼ਾਮਲ ਹੋਏ ਸਨ, ਹਾਲਾਂਕਿ ਐਲ ਕੇ ਯਾਦਵ ਦੀ ਸਾਰੀ ਟੀਮ ਤੋਂ ਹੀ ਅਕਾਲੀ ਦਲ ਨੂੰ ਇਤਰਾਜ਼ ਹੈ।

ਬਿਕਰਮ ਮਜੀਠੀਆ ਨੇ ਕਿਹਾ ਕਿ ਵਿਜੇ ਸਿੰਗਲਾ ਧੱਕੇ ਨਾਲ ਜਾਂਚ ਵਿੱਚ ਸ਼ਾਮਲ ਹੋਏ ਸਨ। ਪਰ ਦੂਜੇ ਪਾਸੇ ਟੀਮ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਗੱਲ ਸਾਫ ਕਰ ਦਿੱਤੀ ਹੈ ਕਿ ਵਿਜੇ ਸਿੰਗਲਾ ਧੱਕੇ ਨਾਲ ਨਹੀਂ ਸਗੋਂ ਜਾਂਚ ਦਾ ਹਿੱਸਾ ਬਣਕੇ ਹੀ ਕਮੇਟੀ ਵਿਚ ਸ਼ਾਮਲ ਹੋਏ ਸਨ।

 ਅੱਜ ਸ਼੍ਰੋਮਣੀ ਅਕਾਲੀ ਦਲ ਦੇ ਉਪ ਮੁੱਖ ਮੰਤਰੀ ਤੇ ਪ੍ਰਧਾਨ ਸੁਖਬੀਰ ਬਾਦਲ ਕੋਲੋਂ ਪੁੱਛਗਿੱਛ ਕਰੇਗੀ। ਪਿਛਲੇ ਦਿਨੀਂ ਪ੍ਰਕਾਸ਼ ਸਿੰਘ ਬਾਦਲ ਕੋਲੋ ਜਾਂਚ ਟੀਮ ਨੇ ਸਵਾਲ ਪੁੱਛਿਆ ਸੀ ਕਿ ਗੋਲੀ ਚਲਾਉਣ ਦੇ ਹੁਕਮ ਕਿਸਨੇ ਦਿੱਤੇ ਸਨ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਮੇਰੇ ਕੋਲ ਉਸ ਵੇਲੇ ਗ੍ਰਹਿ ਮੰਤਰਾਲਾ ਨਹੀਂ ਸੀ। ਸੁਖਬੀਰ ਬਾਦਲ ਉਸ ਵੇਲੇ ਪੰਜਾਬ ਦੇ ਗ੍ਰਹਿ ਮੰਤਰੀ ਸਨ ਇਸ ਕਰਕੇ ਐਲ ਕੇ ਯਾਦਵ ਦੀ ਅਗਵਾਈ ਵਾਲੀ ਟੀਮ ਸੁਖਬੀਰ ਬਾਦਲ ਕੋਲੋ ਸਵਾਲ ਪੁੱਛੇਗੀ।

error: Content is protected !!