ਪੰਜਾਬ ਸਰਕਾਰ 200 ਯੁੂਨਿਟ ਮੁਫ਼ਤ ਦੇ ਕੇ ਫਸ ਸਕਦੀ ਹੈ ਕਸੂਤੀ, ਕੈਪਟਨ ਕਰਨਗੇ ਅਧਿਕਾਰੀਆਂ ਨਾਲ ਮੀਟਿੰਗ

ਪੰਜਾਬ ਸਰਕਾਰ 200 ਯੁੂਨਿਟ ਮੁਫ਼ਤ ਦੇ ਕੇ ਫਸ ਸਕਦੀ ਹੈ ਕਸੂਤੀ, ਕੈਪਟਨ ਕਰਨਗੇ ਅਧਿਕਾਰੀਆਂ ਨਾਲ ਮੀਟਿੰਗ

ਚੰਡੀਗੜ੍ਹ (ਵੀਓਪੀ ਬਿਊਰੋ) –  ਕੈਪਟਨ ਅਮਰਿੰਦਰ ਸਿੰਘ ਨੇ ਮਹਿੰਗੀ ਬਿਜਲੀ ਤੋਂ ਔਖੇ ਲੋਕਾਂ ਨੂੰ 200 ਯੂਨਿਟ ਮੁਫ਼ਤ ਬਿਜਲੀ ਦੇਣ ਲਈ ਕਿਹਾ ਸੀ। ਜੇਕਰ ਇਹ ਮਾਮਲਾ ਗਹਿਰਾਈ ਨਾਲ ਵਾਚਿਆ ਜਾਏ ਤਾਂ ਇਸ ਦੇ ਨਤੀਜੇ ਕੁਝ ਹੋਰ ਹੀ ਨਿਕਲਦੇ ਹਨ। ਜੇਕਰ ਇਸ ਵਾਅਦੇ ਨੂੰ ਪੂਰਾ ਕਰਨਾ ਹੈ ਤਾਂ ਸਰਕਾਰ ਨੂੰ ਪਾਵਰਕਾਮ ਨੂੰ 2,000 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਵਾਧੂ ਦੇਣੀ ਪਵੇਗੀ। ਇਹ ਅਨੁਮਾਨਤ ਡਾਟਾ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਵੇਲੇ ਦਿੱਤਾ ਜਦੋਂ ਉਹ ਪੰਜਾਬ ‘ਚ ਬਿਜਲੀ ਦੀ ਮੌਜੂਦਾ ਸਥਿਤੀ ਸਬੰਧੀ ਉੱਚ-ਪੱਧਰੀ ਬੈਠਕ ਕਰ ਰਹੇ ਸਨ।

ਉਨ੍ਹਾਂ ਅਧਿਕਾਰੀਆਂ ਨੂੰ ਪੂਰੇ ਸੂਬੇ ‘ਚ ਹਰ ਘਰ ਨੂੰ 200 ਯੂਨਿਟ ਮੁਫ਼ਤ ਬਿਜਲੀ ਦੇਣ ਸਬੰਧੀ ਡਾਟਾ ਮੰਗਿਆ ਹੈ। ਕਾਬਿਲੇਗ਼ੌਰ ਹੈ ਕਿ ਤਿੰਨ ਪਹਿਲਾਂ ਹੀ ਕਾਂਗਰਸ ਹਾਈ ਕਮਾਨ ਨੇ ਮੁੱਖ ਮੰਤਰੀ ਨੂੰ 18 ਸੂਤਰੀ ਪ੍ਰੋਗਰਾਮ ਦੇ ਕੇ ਭੇਜਿਆ ਹੈ ਜਿਸ ਨੂੰ ਉਨ੍ਹਾਂ ਰਹਿੰਦੇ ਛੇ ਮਹੀਨਿਆਂ ‘ਚ ਪੂਰਾ ਕਰਨਾ ਹੈ। ਇਸ ਵਿਚ ਸਭ ਤੋਂ ਵੱਡਾ ਨੁਕਤਾ ਹਰ ਘਰ ਨੂੰ 200 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵੀ ਹੈ।

ਦਿੱਲੀ ਤੋਂ ਵਾਪਸੇ ‘ਤੇ ਹੀ ਮੁੱਖ ਮੰਤਰੀ ਨੇ ਬੀਤੇ ਕੱਲ੍ਹ ਮਜ਼ਬੂਤਾਂ ਦਾ 560 ਕਰੋੜ ਦਾ ਕਰਜ਼ ਮਾਫ਼ ਕਰਨ ਸਬੰਧੀ ਹੁਕਮ ਜਾਰੀ ਕਰ ਦਿੱਤਾ ਤੇ ਫਿਰ ਬਿਜਲੀ ਸਬੰਧੀ ਵੀ ਹੁਕਮ ਦੇ ਦਿੱਤੇ। ਦਿਲਚਸਪ ਗੱਲ ਹੈ ਕਿ ਪੰਜਾਬ ‘ਚ ਮੁਫ਼ਤ ਬਿਜਲੀ ਦੇਣ ਦੀ ਸ਼ੁਰੂਆਤ ਹੋਈ ਸੀ ਪਰ ਬਾਅਦ ਵਿਚ ਦਲਿਤਾਂ, ਪੱਛੜਿਆਂ ਤੇ ਸਨਅਤਾਂ ਤਕ ਚਲੀ ਗਈ। ਹੁਣ ਇਸ ਵਿਚ ਹਰ ਘਰ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਇਨ੍ਹਾਂ ਸਭ ਨੂੰ ਮੁਫ਼ਤ ਬਿਜਲੀ ਦੇਣ ਨਾਲ ਹਰ ਸਾਲ 10 ਹਜ਼ਾਰ ਕਰੋੜ ਤੋਂ ਜ਼ਿਆਦਾ ਦੀ ਰਕਮ ਖਰਚ ਹੋ ਰਹੀ ਹੈ।

error: Content is protected !!