ਹਾਏ-ਹਾਏ ਮਹਿੰਗਾਈ : ਪੰਜਾਬ ‘ਚ ਪੈਟਰੋਲ ਪਹੁੰਚਿਆਂ 100 ਤੋਂ ਪਾਰ, ਡੀਜ਼ਲ 91 ‘ਤੇ ਅਟਕਿਆ

ਹਾਏ-ਹਾਏ ਮਹਿੰਗਾਈ : ਪੰਜਾਬ ‘ਚ ਪੈਟਰੋਲ ਪਹੁੰਚਿਆਂ 100 ਤੋਂ ਪਾਰ, ਡੀਜ਼ਲ 91 ‘ਤੇ ਅਟਕਿਆ

ਵੀਓਪੀ ਡੈਸਕ –  ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਹੁਣ ਪੰਜਾਬ  ਵਿਚ ਵੀ ਪੈਟਰੋਲ 100 ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਅੱਜ ਪਟਾਨਕੋਟ ਵਿਚ ਪੈਟਰੋਲ ਦੀ ਕੀਮਤ 100.20 ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ 91 ਰੁਪਏ ਨੂੰ ਪਾਰ ਕਰ ਗਈ ਹੈ। ਹੋਰ ਵੀ ਕਈ ਸ਼ਹਿਰ ਵਿਚ ਪੈਟਰੋਲ 100 ਰੁਪਏ ਦੇ ਨੇੜੇ ਪਹੁੰਚ ਗਿਆ ਹੈ।

ਮੁੰਬਈ ਵਿਚ 29 ਮਈ ਨੂੰ ਸ਼ਨੀਵਾਰ ਪਹਿਲੀ ਵਾਰ ਪੈਟਰੋਲ ਦੀਆਂ ਕੀਮਤਾਂ 100 ਰੁਪਏ ਨੂੰ ਪਾਰ ਕਰ ਗਈਆਂ ਸੀ, ਉੱਥੇ ਹੁਣ ਪੈਟਰੋਲ 104.22 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 96.16 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇਹ ਕੀਮਤ ਮਹਾਂਨਗਰਾਂ ਵਿੱਚ ਸਭ ਤੋਂ ਵੱਧ ਹਨ।

ਚੇਨਈ ਵਿਚ ਪੈਟਰੋਲ ਹੁਣ 99.18 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 93.22 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਉਪਲਬਧ ਹੈ। ਇਸ ਦੇ ਨਾਲ ਹੀ ਕੋਲਕਾਤਾ ‘ਚ ਪੈਟਰੋਲ 97.99 ਰੁਪਏ ਅਤੇ ਡੀਜ਼ਲ 91.49 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

error: Content is protected !!