ਪੰਜਾਬ ਪੁਲਿਸ ਦਾ ਅਫ਼ਸਰ 5 ਹਜ਼ਾਰ ਦੀ ਰਿਸ਼ਵਤ ਲੈਂਦਾ ਕਾਬੂ

ਪੰਜਾਬ ਪੁਲਿਸ ਦਾ ਅਫ਼ਸਰ 5 ਹਜ਼ਾਰ ਦੀ ਰਿਸ਼ਵਤ ਲੈਂਦਾ ਕਾਬੂ

ਲੁਧਿਆਣਾ (ਵੀਓਪੀ ਬਿਊਰੋ) –  ਜ਼ਿਲ੍ਹੇ ਵਿਚ ਇਕ ਏਐਸਆਈ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਰੰਗੀ ਹੱਥੀ ਫੜਿਆ ਗਿਆ। ਪਿੰਡ ਸਰਾਭਾ ਦੇ ਵਸਨੀਕ ਨਿਸ਼ਾਨ ਸਿੰਘ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਪਤਨੀ ਮਨਜੀਤ ਕੌਰ ਦਾ ਪਿੰਡ ਵਿੱਚ ਇੱਕ ਬੁਟੀਕ ਹੈ।

ਪਿੰਡ ਦੀ ਰਣਜੀਤ ਕੌਰ ਉਸਦੀ ਹੈਲਪਰ ਹੈ। 20 ਮਈ ਨੂੰ ਉਸ ਦਾ ਆਪਣੇ ਪਤੀ ਵਰਿੰਦਰਜੀਤ ਸਿੰਘ ਨਾਲ ਝਗੜਾ ਹੋਇਆ ਸੀ। ਲੜਾਈ ਦੌਰਾਨ ਰਣਜੀਤ ਕੌਰ ਨੂੰ ਕਾਫ਼ੀ ਸੱਟਾਂ ਵੱਜੀਆ ਹਨ। ਉਸਦਾ ਮੈਡੀਕਲ ਪੱਖੋਵਾਲ ਹਸਪਤਾਲ ਵਿਖੇ ਕੀਤਾ ਗਿਆ। ਇਸ ਮਾਮਲੇ ਵਿਚ ਵਰਿੰਦਰਜੀਤ ਨੇ ਮਨਜੀਤ ਕੌਰ, ਆਪਣੀ ਪਤਨੀ ਰਣਜੀਤ ਕੌਰ ਅਤੇ ਉਸ ਦੇ ਖਿਲਾਫ ਥਾਣਾ ਜੋਧਾਂ ਵਿਚ ਕੇਸ ਦਰਜ ਕਰਵਾ ਦਿੱਤਾ।

ਜ਼ਮਾਨਤ ਮਿਲਣ ਤੋਂ ਬਾਅਦ ਜਦੋਂ ਉਹ ਲੋਕ ਜਾਂਚ ਵਿਚ ਹਿੱਸਾ ਲੈਣ ਲਈ ਥਾਣੇ ਪਹੁੰਚੇ ਤਾਂ ਏਐਸਆਈ ਹਾਕਮ ਸਿੰਘ ਨੇ ਉਸ ਨੂੰ ਧਮਕੀ ਦਿੱਤੀ ਅਤੇ ਚਾਰ ਹਜ਼ਾਰ ਰੁਪਏ ਲੈ ਲਏ। ਬਾਅਦ ਵਿਚ ਉਸਨੇ ਡਾਕਟਰ ਕੋਲ ਅਰਜ਼ੀ ਲੈ ਕੇ ਕਾਰਵਾਈ ਕਰਨ ਲਈ ਸੱਤ ਹਜ਼ਾਰ ਮੰਗੇ।

error: Content is protected !!