Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
July
5
ਸੁਖਬੀਰ ਬਾਦਲ ਬਾਂਹ ਖੜ੍ਹੀ ਕਰਕੇ ਕਹਿ ਦੇਵੇ ਕਿ ਫਿਲੌਰ ਤੋਂ ਵਿਧਾਇਕ ਰੇਤ ਮਾਫ਼ੀਆਂ ਨਾਲ ਨਹੀਂ ਰਲਿਆ ਹੋਇਆ, ਸਬੂਤ ਅਸੀਂ ਪੇਸ਼ ਕਰਾਂਗੇ – ਸ. ਦਮਨਵੀਰ ਸਿੰਘ ਫਿਲੌਰ
jalandhar
Politics
Punjab
ਸੁਖਬੀਰ ਬਾਦਲ ਬਾਂਹ ਖੜ੍ਹੀ ਕਰਕੇ ਕਹਿ ਦੇਵੇ ਕਿ ਫਿਲੌਰ ਤੋਂ ਵਿਧਾਇਕ ਰੇਤ ਮਾਫ਼ੀਆਂ ਨਾਲ ਨਹੀਂ ਰਲਿਆ ਹੋਇਆ, ਸਬੂਤ ਅਸੀਂ ਪੇਸ਼ ਕਰਾਂਗੇ – ਸ. ਦਮਨਵੀਰ ਸਿੰਘ ਫਿਲੌਰ
July 5, 2021
Voice of Punjab
ਸੁਖਬੀਰ ਬਾਦਲ ਬਾਂਹ ਖੜ੍ਹੀ ਕਰਕੇ ਕਹਿ ਦੇਵੇ ਕਿ ਫਿਲੌਰ ਤੋਂ ਵਿਧਾਇਕ ਰੇਤ ਮਾਫ਼ੀਆਂ ਨਾਲ ਨਹੀਂ ਰਲਿਆ ਹੋਇਆ, ਸਬੂਤ ਅਸੀਂ ਪੇਸ਼ ਕਰਾਂਗੇ – ਸ. ਦਮਨਵੀਰ ਸਿੰਘ ਫਿਲੌਰ
ਜਲੰਧਰ/ਫ਼ਿਲੌਰ (ਵੀਓਪੀ ਬਿਊਰੋ) – ਰੇਤ ਮਾਫੀਆਂ ਖਿਲਾਫ਼ ਮੋਰਚਾ ਖੋਲ੍ਹਣ ‘ਤੇ ਅੱਜ ਸ. ਦਮਨਵੀਰ ਸਿੰਘ ਫਿਲੌਰ ਨੇ ਸੁਖਬੀਰ ਬਾਦਲ ਨੂੰ ਘੇਰਿਆ। ਉਹਨਾਂ ਕਿਹਾ ਕਿ ਮੈਂ ਸੁਖਬੀਰ ਬਾਦਲ ਨੂੰ ਫਿਲੌਰ ਸੱਦਾ ਹਾਂ ਤੇ ਇਕ ਸਵਾਲ ਪੁੱਛਦਾ ਹਾਂ ਕਿ ਉਹਨਾਂ ਦੇ ਫਿਲੌਰ ਤੋਂ ਵਿਧਾਇਕ ਨੇ ਮਾਈਨਿੰਗ ਖਿਲਾਫ਼ ਚੁੱਪ ਕਿਉਂ ਹਨ, ਕਿਉਂ ਉਹ ਸਭ ਮੂਕ ਦਰਸ਼ਕ ਬਣ ਕੇ ਸਾਰਾ ਕੁਝ ਦੇਖੀ ਜਾ ਰਹੇ ਹਨ। ਸੁਖਬੀਰ ਜੀ ਤੁਸੀਂ ਇਹ ਗੱਲ ਬਾਂਹ ਖੜ੍ਹੀ ਕਰਕੇ ਕਹਿ ਦਵੋ ਕੇ ਤੁਹਾਡਾ ਵਿਧਾਇਕ ਮਾਇਨਿੰਗ ਮਾਫੀਆ ਨਾਲ ਨਹੀਂ ਰਲਿਆ ਹੋਇਆ ਫੇਰ ਸਬੂਤ ਅਸੀਂ ਪੇਸ਼ ਕਰਾਂਗੇ।
ਸੁਖਬੀਰ ਜੀ ਇਹਨੀਂ ਧੁੱਪ ਚ ਥਾਂ-ਥਾਂ ਰੇਤੇ ਵਿਚ ਧੱਕੇ ਖਾਂਦੇ ਫਿਰਦੇ ਆ, ਜੇ ਉਹ ਸੱਚੀ ਇਸ ਮਾਫੀਆ ਦਾ ਅੰਤ ਕਰਨਾ ਚਾਹੁੰਦੇ ਹਨ, ਜਿਸ ਦਾ ਖੋਜੀ ਉਹਨਾਂ ਦਾ ਖਾਸ ਰਿਸ਼ਤੇਦਾਰ ਹੀ ਹੈ,ਤਾਂ ਮੈਂ ਸੁਖਬੀਰ ਹੋਰਾਂ ਦਾ ਧਿਆਨ 2015 ਵਿਚ ਈ.ਡੀ ਦੇ ਵਿੱਚ ਦਿੱਤੀ ਬਿੱਟੁ ਔਲਖ ਦੀ ਸਟੇਟਮੈਂਟ ਵੱਲ ਦਵਾਉਣਾ ਚਾਹੁੰਦਾ ਹਾਂ ਜਿਸ ਵਿੱਚ ਬਿੱਟੂ ਨੇ ਇਹ ਬਿਆਨ ਦਿੱਤਾ ਸੀ ਕਿ ਰੇਤੇ ਦਾ ਨਜਾਇਜ਼ ਕੰਮ ਬਿਕਰਮ ਸਿੰਘ ਮਜੀਠੀਆ ਕਰਦਾ ਹੈ ਤੇ ਉਸ ਦਾ ਇਹ ਕੰਮ ਵਿਧਾਇਕ ਰੋਜ਼ੀ ਬਰਕੰਦੀ ਸਾਂਭਦਾ ਹੈ। ਮੈਂ ਸੁਖਬੀਰ ਨੂੰ ਖੁੱਲ੍ਹੀ ਚੁਣੌਤੀ ਦਿੰਦਾ ਹਾਂ ਕਿ ਉਹ ਇੱਕ ਵਾਰ ਪਬਲਿਕ ਬਿਆਨ ਦੇ ਦੇਣ ਕਿ ਮਾਇਨਿੰਗ ਨੂੰ ਨੱਥ ਪਾਉਣ ਲਈ ਈ.ਡੀ ਬਿਕਰਮ ਤੇ ਰੋਜ਼ੀ ਨੂੰ ਸੰਮਨ ਕਰ ਜਾਂਚ ਕੀਤੀ ਜਾਵੇ। ਹੈ ਦਮ? ਜੇ ਨਹੀਂ ਤਾਂ ਫੇਰ ਉਹਨਾਂ ਦੀ ਇਹ ਸਾਰੀ ਕਸਰਤ ਝੂਠੀ ਹੈ ਤੇ ਲੋਕਾਂ ਦੀ ਅੱਖਾਂ ਚ ਰੇਤਾ ਪਾਉਣ ਵਾਲੀ ਹੈ।
ਉਹਨਾਂ ਕਿਹਾ ਮੈ ਤਾਂ ਹੈਰਾਨ ਆ ਕਿ ਸੁਖਬੀਰ ਬਾਦਲ ਰੇਤੇ ਦੇ ਰੇਡ ਮਾਰਨ ਨੂੰ ਨਾਲ ਕਿਸ ਨੂੰ ਲੈ ਕੇ ਗਏ,ਜੋ ਨਾਲ ਸਨ ਉਹਨਾਂ ਦਿਆਂ ਕੱਪੜਿਆਂ ‘ਚੋ ਹਾਲੇ ਤੱਕ ਰੇਤਾ ਝੜੀ ਜਾਂਦਾ, ਉਹਨਾਂ ਨੂੰ ਤਾਂ ਕੋਈ ਕੰਪਨੀ ਕਪੜੇ ਧੋਣ ਲਈ ਵਾਸ਼ਿੰਗ ਮਸ਼ੀਨ ਨਹੀਂ ਦਿੰਦੀ ਕਿ ਹਰ ਹਫਤੇ ਰੇਤੇ ਨਾਲ ਵਾਸ਼ਿੰਗ ਮਸ਼ੀਨ ਬਲਾਕ ਹੋਕੇ ਸੜ ਜਾਂਦੀ। ਬਾਦਲਾਂ ਦਾ ਰੇਤੇ ਤੇ ਕੋਈ ਵੀ ਗੱਲ ਕਰਨਾ ਅਪਣੇ ਸਿਰ ਵਿਚ ਆਪ ਰੇਤਾ ਪਾਉਣ ਵਾਲੀ ਗੱਲ ਹੈ, ਕਿਉਂਕਿ ਸਾਰਾ ਪੰਜਾਬ ਇਹ ਜਾਣਦਾ ਹੈ ਕਿ ਸਭ ਤੋਂ ਜ਼ਿਆਦਾ ਗੈਰ-ਕਾਨੂੰਨੀ ਰੇਤਾ ਬਾਦਲਾਂ ਨੇ ਹੀ ਵੇਚੀ ਹੈ।
Post navigation
ਗੂਗਲ ਮੈਪ ‘ਤੇ ਲਾਈ ਲੁਕੇਸ਼ਨ, ਗੱਡੀ ਪਹੁੰਚੀ ਚਿੱਕੜ ‘ਚ, ਪੜ੍ਹੋ ਹੱਸੋਹੀਣ ਘਟਨਾ
ਪਤਨੀ ਤੋਂ ਦੂਰ ਰਹਿਣ ਲਈ ਬਣਾਈ ਨਕਲੀ ਕੋਰੋਨਾ ਰਿਪੋਰਟ, ਸੱਚ ਜਾਣ ਕੇ ਰਹਿ ਜਾਵੋਗੇ ਹੈਰਾਨ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us