ਪਤਨੀ ਤੋਂ ਦੂਰ ਰਹਿਣ ਲਈ ਬਣਾਈ ਨਕਲੀ ਕੋਰੋਨਾ ਰਿਪੋਰਟ, ਸੱਚ ਜਾਣ ਕੇ ਰਹਿ ਜਾਵੋਗੇ ਹੈਰਾਨ

ਪਤਨੀ ਤੋਂ ਦੂਰ ਰਹਿਣ ਲਈ ਬਣਾਈ ਨਕਲੀ ਕੋਰੋਨਾ ਰਿਪੋਰਟ, ਸੱਚ ਜਾਣ ਕੇ ਰਹਿ ਜਾਵੋਗੇ ਹੈਰਾਨ

ਵੀਓਪੀ ਡੈਸਕ – ਕੋਰੋਨਾ ਕਾਲ ਵਿਚ ਕਈ ਅਜੀਬ ਕਿਸਮ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ ਪਰ ਹੁਣ ਇਕ ਘਟਨਾ ਨੇ ਹੈਰਾਨ ਕਰ ਦਿੱਤਾ ਹੈ। ਇਕ ਪਤੀ ਵਲੋਂ ਝੂਠੀ ਕੋਰੋਨਾ ਰਿਪੋਰਟ ਤਿਆਰ ਕਰਵਾ ਕੇ ਪਤਨੀ ਤੋਂ ਇਕ ਮਹੀਨੇ ਤੋਂ ਵੱਧ ਦੂਰ ਰਹਿਣਾ ਦਾ ਮਾਮਲਾ ਸਾਹਮਣੇ ਆਇਆ ਹੈ।

ਮੱਧ ਪ੍ਰਦੇਸ਼ ਦੇ ਇੰਦੌਰ ਦੇ ਮਹੂ ਵਿਚ ਇਕ ਪਲਾਈਵੁੱਡ ਕਾਰੋਬਾਰੀ ਦੇ ਬੇਟੇ ਨੇ ਫੋਟੋ ਸ਼ਾਪ ਰਾਹੀ ਆਪਣੀ ਕੋਰੋਨਾ ਦੀ ਫੇਕ ਰਿਪੋਰਟ ਤਿਆਰ ਕੀਤੀ ਤੇ ਆਪਣੇ ਪਤਨੀ ਨੂੰ ਕਿਹਾ ਕਿ ਉਸਨੂੰ ਇਕ ਮਹੀਨੇ ਕੋਵਿਡ ਕੇਅਰ ਸੈਂਟਰ ਰੱਖਿਆ ਜਾਵੇਗਾ, ਜਦੋਂ ਉਹ ਇਕ ਮਹੀਨੇ ਬਾਅਦ ਘਰ ਨਾ ਆਇਆ ਤਾਂ ਲੜਕੀ ਨੇ ਆਪਣੇ ਪਰਿਵਾਰ ਵਾਲਿਆ ਨੂੰ ਦੱਸ ਦਿੱਤਾ। ਜਦ ਲੜਕੀ ਦੇ ਪਿਤਾ ਨੇ ਰਿਪੋਰਟ ਦੀ ਜਾਂਚ ਕਰਵਾਈ ਤਾਂ ਉਹ ਨਕਲੀ ਨਿਕਲੀ।

ਦੱਸ ਦਈਏ ਕਿ ਨਕਲੀ ਕੋਰੋਨਾ ਰਿਪੋਰਟ ਤਿਆਰ ਕਰਨ ਵਾਲਾ ਲੜਕਾ ਸਰੀਰਕ ਤੌਰ ਉਪਰ ਕਮਜ਼ੌਰ ਹੈ, ਇਸ ਕਰਕੇ ਉਸਦੀ ਪਤਨੀ ਨਾਲ ਲੜਾਈ ਹੀ ਰਹਿੰਦੀ ਹੈ। ਇਸ ਕਰਕੇ ਉਹ ਘਰੋ ਭੱਜ ਗਿਆ ਹੈ। ਹੁਣ ਹੁਣ ਲੈਬ ਨੇ ਕਾਰੋਬਾਰੀ ਦੇ ਬੇਟੇ ਖਿਲਾਫ ਐਫਆਈਆਰ ਦਰਜ ਕਰਵਾਈ ਹੈ। ਇਸ ਦੇ ਨਾਲ ਹੀ ਫਿਲਹਾਲ ਉਹ ਫਰਾਰ ਹੈ।

ਇਹ ਮਾਮਲਾ ਛੋਟੀ ਗਵਾਲਟੋਲੀ ਥਾਣੇ ਨੇੜੇ ਸੈਂਟਰਲ ਲੈਬ ਦਾ ਹੈ। ਇੰਦੌਰ ਏਐਸਪੀ ਜੈਵੀਰ ਸਿੰਘ ਭਦੌਰੀਆ ਦੇ ਅਨੁਸਾਰ ਇਸ ਸਾਲ ਫਰਵਰੀ ਵਿੱਚ ਪਲਾਈਵੁੱਡ ਕਾਰੋਬਾਰੀ ਦੇ ਪੁੱਤਰ ਅਜਾਜ਼ ਅਹਿਮਦ ਦਾ ਵਿਆਹ ਹੋਇਆ ਸੀ। ਦੱਸਿਆ ਗਿਆ ਹੈ ਕਿ ਉਸ ਦੀ ਸਰੀਰਕ ਕਮਜ਼ੋਰੀ ਕਾਰਨ ਦੋਵਾਂ ਦੀ ਵਿਆਹੁਤਾ ਜ਼ਿੰਦਗੀ ਤਣਾਅਪੂਰਨ ਬਣੀ ਹੋਈ ਸੀ।

ਇਸ ਕਾਰਨ, ਉਸ ਦੀ ਪਤਨੀ ਨਾਲ ਤਕਰਾਰ ਹੋ ਗਈ, ਇਸ ਲਈ ਉਹ ਆਪਣੀ ਪਤਨੀ ਤੋਂ ਦੂਰ ਰਹਿਣਾ ਚਾਹੁੰਦਾ ਸੀ। 25 ਮਈ ਨੂੰ ਉਸ ਨੇ ਇੱਕ ਫੋਟੋਸ਼ਾਪ ਐਪ ਡਾਊਨਲੋਡ ਕੀਤਾ ਅਤੇ ਇੰਦੌਰ ਦੀ ਸੈਂਟਰਲ ਲੈਬ ਤੋਂ ਇੱਕ ਪੀੜਤ ਦੀ ਕੋਵਿਡ ਸਕਾਰਾਤਮਕ ਰਿਪੋਰਟ ਨੂੰ ਆਪਣੇ ਨਾਮ ਨਾਲ ਬਦਲਿਆ ਅਤੇ ਪਰਿਵਾਰ ਨੂੰ ਦਿਖਾਇਆ। ਇਸ ਕਾਰਨ, ਪਤਨੀ ਅਤੇ ਪਰਿਵਾਰ ਵਾਲੇ ਕੋਰੋਨਾ ਪਾਜੀਟਿਵ ਮੰਨਦੇ ਹੋਏ ਉਸ ਤੋਂ ਦੂਰ ਹੋ ਗਏ।

error: Content is protected !!