ਸੁਖਬੀਰ ਬਾਦਲ ਬਾਂਹ ਖੜ੍ਹੀ ਕਰਕੇ ਕਹਿ ਦੇਵੇ ਕਿ ਫਿਲੌਰ ਤੋਂ ਵਿਧਾਇਕ ਰੇਤ ਮਾਫ਼ੀਆਂ ਨਾਲ ਨਹੀਂ ਰਲਿਆ ਹੋਇਆ, ਸਬੂਤ ਅਸੀਂ ਪੇਸ਼ ਕਰਾਂਗੇ – ਸ. ਦਮਨਵੀਰ ਸਿੰਘ ਫਿਲੌਰ

ਸੁਖਬੀਰ ਬਾਦਲ ਬਾਂਹ ਖੜ੍ਹੀ ਕਰਕੇ ਕਹਿ ਦੇਵੇ ਕਿ ਫਿਲੌਰ ਤੋਂ ਵਿਧਾਇਕ ਰੇਤ ਮਾਫ਼ੀਆਂ ਨਾਲ ਨਹੀਂ ਰਲਿਆ ਹੋਇਆ, ਸਬੂਤ ਅਸੀਂ ਪੇਸ਼ ਕਰਾਂਗੇ – ਸ. ਦਮਨਵੀਰ ਸਿੰਘ ਫਿਲੌਰ

ਜਲੰਧਰ/ਫ਼ਿਲੌਰ (ਵੀਓਪੀ ਬਿਊਰੋ) – ਰੇਤ ਮਾਫੀਆਂ ਖਿਲਾਫ਼ ਮੋਰਚਾ ਖੋਲ੍ਹਣ ‘ਤੇ  ਅੱਜ ਸ. ਦਮਨਵੀਰ ਸਿੰਘ ਫਿਲੌਰ ਨੇ ਸੁਖਬੀਰ ਬਾਦਲ ਨੂੰ ਘੇਰਿਆ। ਉਹਨਾਂ ਕਿਹਾ ਕਿ ਮੈਂ ਸੁਖਬੀਰ ਬਾਦਲ ਨੂੰ ਫਿਲੌਰ ਸੱਦਾ ਹਾਂ ਤੇ ਇਕ ਸਵਾਲ ਪੁੱਛਦਾ ਹਾਂ ਕਿ ਉਹਨਾਂ ਦੇ ਫਿਲੌਰ ਤੋਂ ਵਿਧਾਇਕ ਨੇ ਮਾਈਨਿੰਗ ਖਿਲਾਫ਼ ਚੁੱਪ ਕਿਉਂ ਹਨ, ਕਿਉਂ ਉਹ ਸਭ ਮੂਕ ਦਰਸ਼ਕ ਬਣ ਕੇ ਸਾਰਾ ਕੁਝ ਦੇਖੀ ਜਾ ਰਹੇ ਹਨ। ਸੁਖਬੀਰ ਜੀ ਤੁਸੀਂ ਇਹ ਗੱਲ ਬਾਂਹ ਖੜ੍ਹੀ ਕਰਕੇ ਕਹਿ ਦਵੋ ਕੇ ਤੁਹਾਡਾ ਵਿਧਾਇਕ ਮਾਇਨਿੰਗ ਮਾਫੀਆ ਨਾਲ ਨਹੀਂ ਰਲਿਆ ਹੋਇਆ ਫੇਰ ਸਬੂਤ ਅਸੀਂ ਪੇਸ਼ ਕਰਾਂਗੇ।

ਸੁਖਬੀਰ ਜੀ ਇਹਨੀਂ ਧੁੱਪ ਚ ਥਾਂ-ਥਾਂ ਰੇਤੇ ਵਿਚ ਧੱਕੇ ਖਾਂਦੇ ਫਿਰਦੇ ਆ, ਜੇ ਉਹ ਸੱਚੀ ਇਸ ਮਾਫੀਆ ਦਾ ਅੰਤ ਕਰਨਾ ਚਾਹੁੰਦੇ ਹਨ, ਜਿਸ ਦਾ ਖੋਜੀ ਉਹਨਾਂ ਦਾ ਖਾਸ ਰਿਸ਼ਤੇਦਾਰ ਹੀ ਹੈ,ਤਾਂ ਮੈਂ ਸੁਖਬੀਰ ਹੋਰਾਂ ਦਾ ਧਿਆਨ 2015 ਵਿਚ ਈ.ਡੀ ਦੇ ਵਿੱਚ ਦਿੱਤੀ ਬਿੱਟੁ ਔਲਖ ਦੀ ਸਟੇਟਮੈਂਟ ਵੱਲ ਦਵਾਉਣਾ ਚਾਹੁੰਦਾ ਹਾਂ ਜਿਸ ਵਿੱਚ ਬਿੱਟੂ ਨੇ ਇਹ ਬਿਆਨ ਦਿੱਤਾ ਸੀ ਕਿ ਰੇਤੇ ਦਾ ਨਜਾਇਜ਼ ਕੰਮ ਬਿਕਰਮ ਸਿੰਘ ਮਜੀਠੀਆ ਕਰਦਾ ਹੈ ਤੇ ਉਸ ਦਾ ਇਹ ਕੰਮ ਵਿਧਾਇਕ ਰੋਜ਼ੀ ਬਰਕੰਦੀ ਸਾਂਭਦਾ ਹੈ। ਮੈਂ ਸੁਖਬੀਰ ਨੂੰ ਖੁੱਲ੍ਹੀ ਚੁਣੌਤੀ ਦਿੰਦਾ ਹਾਂ ਕਿ ਉਹ ਇੱਕ ਵਾਰ ਪਬਲਿਕ ਬਿਆਨ ਦੇ ਦੇਣ ਕਿ ਮਾਇਨਿੰਗ ਨੂੰ ਨੱਥ ਪਾਉਣ ਲਈ ਈ.ਡੀ ਬਿਕਰਮ ਤੇ ਰੋਜ਼ੀ ਨੂੰ ਸੰਮਨ ਕਰ ਜਾਂਚ ਕੀਤੀ ਜਾਵੇ। ਹੈ ਦਮ? ਜੇ ਨਹੀਂ ਤਾਂ ਫੇਰ ਉਹਨਾਂ ਦੀ ਇਹ ਸਾਰੀ ਕਸਰਤ ਝੂਠੀ ਹੈ ਤੇ ਲੋਕਾਂ ਦੀ ਅੱਖਾਂ ਚ ਰੇਤਾ ਪਾਉਣ ਵਾਲੀ ਹੈ।

ਉਹਨਾਂ ਕਿਹਾ ਮੈ ਤਾਂ ਹੈਰਾਨ ਆ ਕਿ ਸੁਖਬੀਰ ਬਾਦਲ ਰੇਤੇ ਦੇ ਰੇਡ ਮਾਰਨ ਨੂੰ ਨਾਲ ਕਿਸ ਨੂੰ ਲੈ ਕੇ ਗਏ,ਜੋ ਨਾਲ ਸਨ ਉਹਨਾਂ ਦਿਆਂ ਕੱਪੜਿਆਂ ‘ਚੋ ਹਾਲੇ ਤੱਕ ਰੇਤਾ ਝੜੀ ਜਾਂਦਾ, ਉਹਨਾਂ ਨੂੰ ਤਾਂ ਕੋਈ ਕੰਪਨੀ ਕਪੜੇ ਧੋਣ ਲਈ ਵਾਸ਼ਿੰਗ ਮਸ਼ੀਨ ਨਹੀਂ ਦਿੰਦੀ ਕਿ ਹਰ ਹਫਤੇ ਰੇਤੇ ਨਾਲ ਵਾਸ਼ਿੰਗ ਮਸ਼ੀਨ ਬਲਾਕ ਹੋਕੇ ਸੜ ਜਾਂਦੀ। ਬਾਦਲਾਂ ਦਾ ਰੇਤੇ ਤੇ ਕੋਈ ਵੀ ਗੱਲ ਕਰਨਾ ਅਪਣੇ ਸਿਰ ਵਿਚ ਆਪ ਰੇਤਾ ਪਾਉਣ ਵਾਲੀ ਗੱਲ ਹੈ, ਕਿਉਂਕਿ ਸਾਰਾ ਪੰਜਾਬ ਇਹ ਜਾਣਦਾ ਹੈ ਕਿ ਸਭ ਤੋਂ ਜ਼ਿਆਦਾ ਗੈਰ-ਕਾਨੂੰਨੀ ਰੇਤਾ ਬਾਦਲਾਂ ਨੇ ਹੀ ਵੇਚੀ ਹੈ।

error: Content is protected !!