ਪੜ੍ਹੋ – 8 ਕਰੋੜ ਦੀ ਗੱਡੀ ‘ਚ ਘੁੰਮਦੇ ਸ਼ਿਵ ਸੈਨਾ ਆਗੂ ‘ਤੇ ਬਿਜਲੀ ਚੋਰੀ ਕਰਨ ਦਾ ਪਰਚਾ ਕਿਉਂ ਹੋਇਆ ਦਰਜ

ਪੜ੍ਹੋ – 8 ਕਰੋੜ ਦੀ ਗੱਡੀ ‘ਚ ਘੁੰਮਦੇ ਸ਼ਿਵ ਸੈਨਾ ਆਗੂ ‘ਤੇ ਬਿਜਲੀ ਚੋਰੀ ਕਰਨ ਦਾ ਪਰਚਾ ਕਿਉਂ ਹੋਇਆ ਦਰਜ

ਮਹਾਰਾਸ਼ਟਰ (ਵੀਓਪੀ ਬਿਊਰੋ) – ਹਾਲ ਹੀ ਵਿਚ 8 ਕਰੋੜ ਰੁਪਏ ਦੀ ਲਗਜ਼ਰੀ ਕਾਰ Rolls Royce ਖਰੀਦਣ ਵਾਲੇ ਸ਼ਿਵ ਸੈਨਾ ਆਗੂ ਸੰਜੇ ਗਾਇਕਵਾੜ ਵਿਰੁੱਧ ਬਿਜਲੀ ਚੋਰੀ ਦਾ ਕੇਸ ਦਰਜ ਕੀਤਾ ਗਿਆ ਹੈ। ਗਾਇਕਵਾੜ ‘ਤੇ 35,000 ਰੁਪਏ ਦੀ ਬਿਜਲੀ ਚੋਰੀ ਕਰਨ ਦਾ ਇਲਜ਼ਾਮ ਲੱਗਾ ਹੈ।

ਦੱਸਿਆ ਜਾ ਰਿਹਾ ਹੈ ਕਿ ਐਫਆਈਆਰ ਦਰਜ ਹੋਣ ਤੋਂ ਬਾਅਦ ਗਾਇਕਵਾੜ ਨੇ ਜੁਰਮਾਨੇ ਦੇ ਨਾਲ ਬਕਾਇਆ ਬਿਜਲੀ ਬਿੱਲ ਅਦਾ ਕਰ ਦਿੱਤਾ ਹੈ। ਹਾਲਾਂਕਿ, ਸ਼ਿਵ ਸੈਨਾ ਨੇਤਾ ਨੇ ਬਿਜਲੀ ਕੰਪਨੀ ‘ਤੇ ਝੂਠੀ ਸ਼ਿਕਾਇਤ ਦਰਜ ਕਰਨ ਦਾ ਦੋਸ਼ ਲਾਇਆ ਹੈ।

ਗਾਇਕਵਾੜ ਖ਼ਿਲਾਫ਼ ਮਹਾਰਾਸ਼ਟਰ ਸਟੇਟ ਇਲੈਕਟ੍ਰੀਸਿਟੀ ਡਿਸਟ੍ਰੀਬਿਊਸ਼ਨ ਕੰਪਨੀ ਲਿਮਟਿਡ ਨੇ ਐਫਆਈਆਰ ਦਰਜ ਕਰਵਾਈ ਸੀ। ਰਿਪੋਰਟ ਵਿਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਐਮਐਸਈਡੀਸੀਐਲ ਦੀ ਟੀਮ ਨੇ ਗਾਇਕਵਾੜ ਦੇ ਨਿਰਮਾਣ ਸਥਾਨਾਂ ਦਾ ਨਿਰੀਖਣ ਕੀਤਾ ਸੀ। ਟੀਮ ਦੀ ਅਗਵਾਈ ਅਡੀਸ਼ਨਲ ਕਾਰਜਕਾਰੀ ਇੰਜੀਨੀਅਰ ਅਸ਼ੋਕ ਬੂੰਧੇ ਨੇ ਕੀਤੀ ਸੀ।

MSEDCL ਦੇ ਬੁਲਾਰੇ ਵਿਜੇਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਐਫਆਈਆਰ ਦਰਜ ਕਰਨ ਤੋਂ ਬਾਅਦ ਗਾਇਕਵਾੜ ਨੇ ਸੋਮਵਾਰ ਨੂੰ ਜੁਰਮਾਨੇ ਦੀ ਰਕਮ ਦੇ ਨਾਲ ਸਾਰਾ ਬਿੱਲ ਅਦਾ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਬਿਜਲੀ ਚੋਰੀ ਕਰਨ ਉਤੇ ਤਿੰਨ ਸਾਲ ਦੀ ਕੈਦ ਅਤੇ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।

ਇਧਰ, ਗਾਇਕਵਾੜ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ, ‘ਜੇ ਮੈਂ ਬਿਜਲੀ ਚੋਰੀ ਕੀਤੀ ਹੈ, ਤਾਂ ਮੇਰੀ ਸਾਈਟ ‘ਤੇ ਮੀਟਰ ਕਿਉਂ ਨਹੀਂ ਹਟਾਏ ਗਏ?

error: Content is protected !!