ਪੜ੍ਹੋ ਕੈਨੇਡਾ ਗਈਆਂ ਕਿੰਨੀਆਂ ਕੁੜੀਆਂ ਨੇ ਧਾਰਿਆ ਬੇਅੰਤ ਕੌਰ ਦਾ ਰੂਪ, 150 ਮੁੰਡਾ ਮਨੀਸ਼ਾ ਗੁਲਾਟੀ ਕੋਲ ਪਹੁੰਚਿਆ

ਪੜ੍ਹੋ ਕੈਨੇਡਾ ਗਈਆਂ ਕਿੰਨੀਆਂ ਕੁੜੀਆਂ ਨੇ ਧਾਰਿਆ ਬੇਅੰਤ ਕੌਰ ਦਾ ਰੂਪ, 150 ਮੁੰਡਾ ਮਨੀਸ਼ਾ ਗੁਲਾਟੀ ਕੋਲ ਪਹੁੰਚਿਆ

ਵੀਓਪੀ ਡੈਸਕ – ਲਵਪ੍ਰੀਤ ਦੀ ਮੌਤ ਹੋਣ ਤੋਂ ਬਾਅਦ ਹੁਣ ਬਹੁਤ ਸਾਰੇ ਅਜਿਹੇ ਕੇਸ ਸਾਹਮਣੇ ਆ ਰਹੇ ਹਨ ਜਿਹਨਾਂ ਵਿਚ ਕੁੜੀਆਂ ਵਲੋਂ ਮੁੰਡਿਆਂ ਨਾਲ ਧੋਖਾ ਕੀਤਾ ਗਿਆ ਹੈ। ਬੀਤੇ ਦਿਨ ਮਨੀਸ਼ਾ ਗੁਲਾਟੀ (ਪੰਜਾਬ ਮਹਿਲਾ ਕਮਿਸ਼ਨ ਚੇਅਰਪਰਸਨ) ਲਵਪ੍ਰੀਤ ਦੇ ਘਰ ਪੁਹੰਚੇ ਤਾਂ ਉਹਨਾਂ ਨੂੰ ਮਿਲਣ 150 ਮੁੰਡਾਂ ਲਵਪ੍ਰੀਤ ਦੇ ਘਰ ਪਹੁੰਚ ਗਿਆ।

ਅਲੱਗ-ਅਲੱਗ ਜ਼ਿਲ੍ਹਿਆਂ ਦੇ ਰਹਿਣ ਵਾਲੇ ਮੁੰਡਿਆਂ ਨੇ ਕਿਹਾ ਕਿ ਉਹਨਾਂ ਦੀ ਘਰਵਾਲੀਆਂ ਨੇ ਉਹਨਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਕੇ ਬਾਹਰਲੇ ਮੁਲਕਾਂ ਵਿਚ ਜਾ ਕੇ ਬੈਠ ਗਈਆਂ।  ਉਨ੍ਹਾਂ ਨੂੰ ਨਾ ਤਾਂ ਵਿਦੇਸ਼ ਲਿਜਾਇਆ ਗਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ।

ਪੀੜਤ ਹਰਜਿੰਦਰ ਸਿੰਘ ਨਾਂ ਦੇ ਨੌਜਵਾਨ ਨੇ ਕਿਹਾ ਕਿ ਧਨੌਲਾ ਦੀ ਰਹਿਣ ਵਾਲੀ ਕੁੜੀ ਨੇ ਉਸ ਦੇ 45 ਲੱਖ ਲਵਾ ਕੇ ਬਾਹਰ ਚਲੇ ਗਈ ਤੇ ਉੱਥੇੇ ਜਾ ਕੇ ਫੋਨ ਚੁੱਕਣਾ ਮਨ੍ਹਾ ਕਰ ਦਿੱਤਾ।

ਗਗਨਦੀਪ ਸਿੰਘ ਪਿੰਡ ਆਤਰ ਸਿੰਘ ਵਾਲਾ ਨੇ ਦੱਸਿਆ ਕਿ ਉਸਦਾ ਵਿਆਹ ਰਮਨਦੀਪ ਕੌਰ ਨਾਲ ਹੋਇਆ ਸੀ ਜੋ ਅੱਜ ਕੱਲ੍ਹ ਆਸਟ੍ਰੇਲੀਆ ਵਿੱਚ ਰਹਿ ਰਹੀ ਹੈ। ਮੇਰੇ ਸਹੁਰਾ ਸਾਹਿਬ ਮੈਨੂੰ ਪਹਿਲਾਂ ਤੋਂ ਹੀ ਜਾਣਦੇ ਸਨ ਉਦੋਂ ਮੈਂ IELTS ਕਰ ਰਿਹਾ ਸੀ।

ਉਨ੍ਹਾਂ ਆਪਣੀ ਕੁੜੀ ਨਾਲ ਮੇਰੇ ਰਿਸ਼ਤੇ ਦੀ ਗੱਲ ਕੀਤੀ। ਉਸਨੇ ਪਹਿਲਾ ਹੀ IELTS ਕੀਤੀ ਹੋਈ ਸੀ। ਵਿਆਹ ਤੋਂ ਬਾਅਦ 7 ਦਿਨਾਂ ਬਾਅਦ ਉਹ ਆਸਟ੍ਰੇਲੀਆ ਚਲੀ ਗਈ। 20-22 ਲੱਖ ਰੁਪਏ ਲਗਾ ਚੁੱਕੇ ਹਾਂ ਅਤੇ ਹੁਣ ਉਹ ਤਲਾਕ ਮੰਗ ਰਹੀ ਹੈ।

ਇਸੇ ਤਰ੍ਹਾਂ ਹੋਰ ਕਈ ਨੌਜਵਾਨਾਂ ਨੇ ਆਪਣੇ ਨਾਲ ਵਹੁਟੀਆਂ ਵੱਲੋਂ ਕੀਤੀਆਂ ਠੱਗੀਆਂ ਬਾਰੇ ਦੱਸਿਆ। ਅੱਜ ਉਹ ਮੈਡਮ ਮਨੀਸ਼ਾ ਗੁਲਾਟੀ ਨੂੰ ਮਿਲਣ ਲਵਪ੍ਰੀਤ ਦੇ ਘਰ ਪਹੁੰਚੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੈਡਮ ਗੁਲਾਟੀ ਤੋਂ ਇਨਸਾਫ਼ ਦੀ ਉਮੀਦ ਹੈ।

error: Content is protected !!