ਖੱਡ ‘ਚ ਡਿੱਗੀ ਜੀਪ, 5 ਲੋਕਾਂ ਦੀ ਮੌਤ…

ਖੱਡ ‘ਚ ਡਿੱਗੀ ਜੀਪ, 5 ਲੋਕਾਂ ਦੀ ਮੌਤ…

ਗੁਰਦਾਸਪੁਰ (ਵੀਓਪੀ ਬਿਊਰੋ) ਬੀਤੇ ਦਿਨ ਸ਼ਾਮ ਨੂੰ ਹਿਮਾਚਲ ਪ੍ਰਦੇਸ਼ ਦੇ ਜਿਲਾ ਚੰਬਾ ਦੇ ਇਲਾਕੇ ਚੁਰਾਹ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਇਕ ਜੀਪ ਖੱਡ ਵਿਚ ਡਿੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਉਕਤ ਹਾਦਸੇ ਵਿਚ ਮਾਰੇ ਗਏ 5 ਲੋਕਾਂ ਵਿੱਚੋਂ 3 ਲੋਕ ਪੰਜਾਬ ਦੇ ਗੁਰਦਾਸਪੁਰ ਜਿਲੇ ਨਾਲ ਸਬੰਧਤ ਸਨ। ਉਕਤ ਮ੍ਰਿਤਕਾਂ ਦੀ ਪਛਾਣ ਅਮਰਜੀਤ ਪੁੱਤਰ ਬਚਨ ਸਿੰਘ, ਮੰਡੇਰ ਪੁੱਤਰ ਚਮਨ ਲਾਲ ਤੇ ਰਾਜੀਵ ਸ਼ਰਮਾ ਪੁੱਤਰ ਓਮ ਪ੍ਰਕਾਸ਼ ਵਜੋਂ ਹੋਈ ਹੈ। ਇਹ ਸਾਰੇ ਮ੍ਰਿਤਕ ਰਾਮ ਸ਼ਰਨਮ ਕਾਲੋਨੀ ਗੁਰਦਾਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਮੁੱਢਲੀ ਜਾਣਕਾਰੀ ਅਨੁਸਾਰ ਇਹ ਹਿਮਾਚਲ ਪ੍ਰਦੇਸ਼ ਵਿੱਚ ਕੰਮ ਕਰਦੇ ਸਨ। ਇਨ੍ਹਾਂ ਦੀਆਂ ਦੇਹਾਂ ਨੂੰ ਲਿਆਉਣ ਲਈ ਪਰਿਵਾਰਕ ਮੈਂਬਰ ਚੰਬਾ ਰਵਾਨਾ ਹੋ ਗਏ ਹਨ। ਘਟਨਾ ਤੋਂ ਇਲਾਕੇ ਵਿਚ ਸੋਗ ਦੀ ਲਹਿਰ ਹੈ।

error: Content is protected !!