ਤਲਵਾੜਾ ਜ਼ਿਲ੍ਹਾ ਪੁਲਿਸ ਦੇ ਨਿਰਦੇਸ਼ਾਂ ਅਨੁਸਾਰ ਐਸਐਚਓ ਹਰਗੁਰਦੇਵ ਸਿੰਘ ਦੀ ਅਗਵਾਈ ‘ਚ ਤਲਵਾੜਾ ਪੁਲਿਸ ਨੇ ਮਾਈਨਿੰਗ ਇੰਸਪੈਕਟਰ ਨੂੰ ਨਾਲ ਲੈ ਕੇ ਇੱਕ ਸ਼ਿਕਾਇਤ ਦੇ ਆਧਾਰ ‘ਤੇ ਕਰੱਸ਼ਰ ਦੀ ਚੈਕਿੰਗ ਕਰਨ ਲਈ ਹਿਮਾਚਲ ਪੰਜਾਬ ਬਾਰਡਰ ‘ਤੇ ਪਹੁੰਚੇ। ਜ਼ਿਕਰਯੋਗ ਹੈ ਕਿ ਕਰੱਸ਼ਰ 604 ਵਿੱਚ ਤਲਵਾੜਾ ਦੀ ਹੱਦ ਵਿੱਚ ਹੈ। ਇਸ ਦੌਰਾਨ ਜਦੋਂ ਸਰਕਾਰੀ ਗੱਡੀ ਮੌਕੇ ’ਤੇ ਪੁੱਜੀ ਤਾਂ ਉਥੇ ਚੱਲ ਰਹੇ ਵਾਹਨਾਂ ਦੇ ਚਾਲਕ ਫ਼ਰਾਰ ਹੋ ਗਏ। ਪਰ ਕਰੱਸ਼ਰ ਮਾਲਕ ਮਨੋਜ ਕੁਮਾਰ ਉਰਫ਼ ਰਿੰਕੂ ਪੁੱਤਰ ਸੁਰੇਸ਼ ਕੁਮਾਰ ਨੂੰ ਮੌਕੇ ‘ਤੋਂ ਕਾਬੂ ਕਰ ਲਿਆ।
ਪੁਲੀਸ ਟੀਮ ਨੇ ਮਨੋਜ ਕੁਮਾਰ ਨੂੰ ਕਰੱਸ਼ਰ ਨਾਲ ਸਬੰਧਤ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਪਰ ਉਸ ਕੋਲ ਚੱਲ ਰਹੇ ਕਰੱਸ਼ਰਾਂ ਦਾ ਕੋਈ ਦਸਤਾਵੇਜ਼ ਨਹੀਂ ਸੀ। ਜਿਸ ਖਿਲਾਫ 21 (1) ਮਾਈਨਿੰਗ ਮਿਨਰਲਜ਼ ਐਕਟ 1957, ਧਾਰਾ 379 ਤਹਿਤ ਮਾਮਲਾ ਦਰਜ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।