ਲੁਧਿਆਣਾ ਵੈਸਟ ਦੇ ਲੋਕ ਕਿਸ ‘ਤੇ ਜਤਾਉਣਗੇ ਭਰੋਸਾ, ਵੋਟਿੰਗ ਅੱਜ

ਵੀਓਪੀ ਬਿਊਰੋ- ਲੁਧਿਆਣਾ ਪੱਛਮੀ ਸੀਟ ਲਈ ਜ਼ਿਮਨੀ ਚੋਣ ਅੱਜ ਹੈ। ਕਾਂਗਰਸ, ਭਾਜਪਾ, ਆਪ ਤੇ ਅਕਾਲੀ ਦਲ ਸਣੇ ਹੋਰ ਕਈ ਪਾਰਟੀਆਂ ਤੇ ਅਜ਼ਦ ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਵੈਸਟ ਦੇ ਲੋਕ ਕਿਸ ‘ਤੇ ਵਿਸ਼ਵਾਸ ਕਰਦੇ ਹਨ।


ਲੁਧਿਆਣਾ ਪੱਛਮੀ ਦੀ ਉਪ ਚੋਣ ਵਿੱਚ, 1.75 ਲੱਖ ਵੋਟਰ 14 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਵੋਟਿੰਗ ਲਈ 194 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਨਤੀਜਾ 23 ਜੂਨ ਨੂੰ ਵੋਟਾਂ ਦੀ ਗਿਣਤੀ ਤੋਂ ਤੁਰੰਤ ਬਾਅਦ ਐਲਾਨਿਆ ਜਾਵੇਗਾ।


