ਵੀਓਪੀ ਬਿਊਰੋ – ਸ਼ਰਾਰਤੀ ਅਨਸਰ ਭੋਲੇ-ਭਾਲੇ ਲੋਕਾਂ ਨੂੰ ਠੱਗਣ ਦੇ ਨਵੇਂ-ਨਵੇਂ ਤਰੀਕੇ ਲੱਭਦੇ ਰਹਿੰਦੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਤੋਂ, ਜਿੱਥੇ ਇਕ ਔਰਤ ਆਰਮੀ ਦੀ ਫਰਜ਼ੀ ਕਰਨਲ ਬਣ ਕੇ ਭੋਲੇ-ਭਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦੀ ਸੀ। ਫਿਲਹਾਲ ਪੁਲਿਸ ਨੇ ਉਕਤ ਠੱਗ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਔਰਤ ਦੀ ਪਛਾਣ ਪੁਲਿਸ ਨੇ ਮਨਪ੍ਰੀਤ ਕੌਰ ਪਤਨੀ ਤਰਲੋਕ ਸਿੰਘ ਵਾਸੀ ਪਿੰਡ ਬਹਿਰਾਮ ਸਰਿਸ਼ਠਾ ਭੋਗਪੁਰ ਵਜੋਂ ਕੀਤੀ ਹੈ। ਇਸ ਦੌਰਾਨ ਪੁਲਿਸ ਨੇ ਦੱਸਿਆ ਕਿ ਉਕਤ ਮੁਲਜ਼ਮ ਔਰਤ ਫੌਜ ਵਿਚ ਨੌਕਰੀ ਦਿਵਾਉਣ ਦੇ ਨਾਂ ਉੱਤੇ ਭੋਲੇ-ਭਾਲੇ ਲੋਕਾਂ ਨਾਲ ਠੱਗੀ ਮਾਰਦੀ ਸੀ ਅਤੇ ਪੈਸੇ ਲੈ ਕੇ ਫਿਰ ਉਹਨਾਂ ਦੇ ਕੰਮ ਵੀ ਨਹੀਂ ਕਰਵਾਉਂਦੀ ਸੀ। ਜਾਣਕਾਰੀ ਮੁਤਾਬਕ ਜਲੰਧਰ ਹਾਈਟਸ ਪੁਲਿਸ ਚੌਕੀ ਦੇ ਇੰਚਾਰਜ ਜਸਵੀਰ ਚੰਦ ਜੱਸੀ ਅਤੇ ਸਟਾਫ਼ ਵਲੋਂ ਉਕਤ ਔਰਤ ਨੂੰ ਕਾਬੂ ਕਤਾ ਗਿਆ ਹੈ। ਮੁਲਜ਼ਮ ਮਨਪ੍ਰੀਤ ਕੌਰ ਨੇ ਜੈਸਮੀਨ ਕੌਰ ਨੂੰ ਦੱਸਿਆ ਸੀ ਕਿ ਉਹ ਫੌਜ ਵਿੱਚ ਕਰਨਲ ਹੈ। ਫੌਜ ਵਿੱਚ ਕੈਸ਼ੀਅਰ ਦੀ ਅਸਾਮੀ ਖਾਲੀ ਹੈ ਅਤੇ ਉਹ ਉਸ ਨੂੰ ਉਸ ਨੌਕਰੀ ਲਈ ਫਿੱਟ ਕਰਵਾ ਸਕਦੀ ਹੈ। ਮਨਪ੍ਰੀਤ ਕੌਰ ਨੇ ਜੈਸਮੀਨ ਤੋਂ ਨਿਯੁਕਤੀ ਕਰਵਾਉਣ ਦੇ ਬਦਲੇ 7 ਲੱਖ ਰੁਪਏ ਦੀ ਮੰਗ ਕੀਤੀ। ਜਦ ਇਸ ਸਾਰੀ ਗੱਲ ਹੋਣ ਤੋਂ ਬਾਅਦ ਨੇ ਉਸ ਨੂੰ ਸਾਰੇ ਪੈਸੇ ਦੇ ਦਿੱਤੇ ਤਾਂ ਉਹ ਔਰਤ ਜੈਸਮੀਨ ਨੂੰ ਬਹਾਨਾ ਬਣਾਉਂਦੀ ਰਹੀ ਕਿ ਉਸ ਨੂੰ ਕਾਲ ਜਾਂ ਲੈਟਰ ਜਲਦੀ ਮਿਲ ਜਾਵੇਗਾ। ਪਰ ਕਾਫੀ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਜੈਸਮੀਨ ਨੂੰ ਨੌਕਰੀ ਲਈ ਕੋਈ ਕਾਲ ਜਾਂ ਲੈਟਰ ਨਹੀਂ ਮਿਲਿਆ। ਇਸ ਦੌਰਾਨ ਜਦ ਜੈਸਮੀਨ ਨੂੰ ਸ਼ੱਕ ਹੋਇਆ ਕਿ ਦਾਲ ਵਿਚ ਕੁਝ ਕਾਲਾ ਹੈ ਤਾਂ ਉਸ ਨੇ ਪੁਲਿਸ ਕੋਲ ਜਾ ਕੇ ਔਰਤ ਖ਼ਿਲਾਫ਼ ਕੇਸ ਦਰਜ ਕਰਵਾਇਆ ਪਰ ਮਨਪ੍ਰੀਤ ਕੌਰ ਫਰਾਰ ਹੋ ਗਈ। ਮਨਪ੍ਰੀਤ ਕੌਰ ਨੂੰ ਅਦਾਲਤ ਨੇ 23 ਦਸੰਬਰ 2020 ਨੂੰ ਭਗੌੜਾ ਕਰਾਰ ਦਿੱਤਾ ਸੀ। ਪੁਲਿਸ ਨੂੰ ਮਨਪ੍ਰੀਤ ਕੌਰ ਬਾਰੇ ਪਤਾ ਲੱਗਾ ਸੀ ਕਿ ਉਹ ਜਲੰਧਰ ਵਿੱਚ ਹੈ। ਇਸ ਮਗਰੋਂ ਚੌਕੀ ਇੰਚਾਰਜ ਜਸਵੀਰ ਨੇ ਤੁਰੰਤ ਕਾਰਵਾਈ ਕਰਦਿਆਂ ਮਨਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ। ਏਸੀਪੀ ਕੈਂਟ ਬਬਨਦੀਪ ਨੇ ਦੱਸਿਆ ਕਿ ਔਰਤ ਨੂੰ ਜੱਜ ਦੇ ਸਾਹਮਣੇ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।


