ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੋਲਡੀ ਬਰਾੜ ਨੇ ਨਹੀਂ ਚੁੱਕਿਆ ਸਾਡਾ ਫੋਨ, ਨਾ ਦਿੱਤੇ ਪੈਸੇ, 19 ਸਾਲਾ ਗੈਂਗਸਟਰ ਨੇ ਖੋਲੇ ਰਾਜ…

ਵੀਓਪੀ ਬਿਊਰੋ – ਸਿੱਧੂ ਮੂਸੇਵਾਲਾ ਕਤਲਕਾਂਡ ਦੇ ਗ੍ਰਿਫਤਾਰ ਦੋਸ਼ੀਆਂ ਨੇ ਪੁਲਿਸ ਪੁੱਛਗਿੱਛ ਵਿਚ ਦੱਸਿਆ ਹੈ ਕਿ ਉਹਨਾਂ ਨੂੰ ਕਤਲ ਕਰਨ ਤੋਂ ਬਾਅਦ ਗੋਲਡੀ ਬਰਾੜ ਨੇ ਧੋਖਾ ਦਿੱਤਾ ਹੈ ਅਤੇ ਜਿੰਨਾਂ ਪੈਸਾ ਉਹਨਾਂ ਨੂੰ ਮਿਲਣ ਦੀ ਗੱਲ ਹੋਈ, ਉਹ ਨਹੀਂ ਮਿਲੇ ਅਤੇ ਗੋਲਡੀ ਬਰਾੜ ਕਤਲ ਤੋਂ ਪਹਿਲਾਂ ਲਗਾਤਾਰ ਉਹਨਾਂ ਨਾਲ ਸਪੰਰਕ ਕਰ ਰਿਹਾ ਸੀ ਅਤੇ ਬਾਅਦ ਵਿਚ ਉਸ ਨੇ ਸਾਡਾ ਫੋਨ ਵੀ ਨਹੀਂ ਚੁੱਕਿਆ। ਇਸ ਗੱਲ ਦਾ ਖੁਲਾਸਾ ਤਾਂ ਗੋਲਡੀ ਬਰਾੜ ਨੇ ਵੀ ਪਿਛਲੇ ਦਿਨੀਂ ਜਾਰੀ ਕੀਤੀ ਇਕ ਵੀਡੀਓ ਵਿਚ ਕੀਤਾ ਸੀ ਕਿ ਉਹਨਾਂ ਨੇ ਕਤਲ ਲਈ ਕੋਈ ਫਿਰੌਤੀ ਨਹੀਂ ਦਿੱਤੀ ਅਤੇ ਜੋ ਉਹਨਾਂ ਦੀ ਗੈਂਗ ਲਈ ਕੰਮ ਕਰਦਾ ਹੈ ਅਤੇ ਜੋ ਉਨ੍ਹਾਂ ਦੇ ਇਸ਼ਾਰੇ ‘ਤੇ ਕੰਮ ਕਰਦੇ ਹਨ, ਉਨ੍ਹਾਂ ਦੀਆਂ ਲੋੜਾਂ ਜ਼ਰੂਰ ਪੂਰੀਆਂ ਕਰਦੇ ਹਨ।
ਇਸ ਦੌਰਾਨ ਹੀ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਸ਼ਾਰਪਸ਼ੂਟਰ ਅੰਕਿਤ ਸਿਰਸਾ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਗੋਲਡੀ ਬਰਾੜ ਨੇ ਉਹਨਾਂ ਨੂੰ ਧੋਖਾ ਦਿੱਤਾ ਹੈ। ਅੰਕਿਤ ਸਿਰਸਾ ਸਿਰਫ 19 ਸਾਲ ਦਾ ਹੀ ਹੈ ਅਤੇ ਉਸ ਨੇ ਸਿੱਧੂ ਮੂਸੇਵਾਲਾ ਨੂੰ ਸਭ ਤੋਂ ਅੱਗੇ ਜਾਂ ਕੇ ਗੋਲ਼ੀਆਂ ਮਾਰੀਆਂ। ਅੰਕਿਤ ਸੇਰਸਾ ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲਾ ਹੈ। ਉਹ 6 ਮਹੀਨੇ ਪਹਿਲਾਂ ਹੀ ਲਾਰੈਂਸ ਗੈਂਗ ‘ਚ ਸ਼ਾਮਲ ਹੋਇਆ ਸੀ। ਰਾਜਸਥਾਨ ਵਿੱਚ 2 ਵਾਰਦਾਤਾਂ ਕਰਨ ਤੋਂ ਬਾਅਦ ਉਹ ਮੋਨੂੰ ਡਾਗਰ ਰਾਹੀਂ ਗੋਲਡੀ ਦੇ ਸੰਪਰਕ ਵਿੱਚ ਆਇਆ। ਕਤਲ ਵਾਲੇ ਦਿਨ ਸੇਰਸਾ ਦੇ ਦੋਵਾਂ ਹੱਥਾਂ ਵਿੱਚ ਪਿਸਤੌਲ ਸਨ। ਉਸ ਨੇ ਨੇੜੇ ਜਾ ਕੇ ਮੂਸੇਵਾਲਾ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਪਹਿਲਾਂ ਸ਼ਾਰਪਸ਼ੂਟਰਾਂ ਪ੍ਰਿਆਵਰਤ ਫੌਜੀ ਅਤੇ ਕਸ਼ਿਸ਼ ਨੇ ਪੁਲਿਸ ਨੂੰ ਪੁੱਛਗਿੱਛ ‘ਚ ਖੁਲਾਸਾ ਕੀਤਾ ਸੀ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਦਾ ਸੌਦਾ 1 ਕਰੋੜ ‘ਚ ਹੋਇਆ ਸੀ। ਸ਼ਾਰਪਸ਼ੂਟਰਾਂ ਨੂੰ ਖੁਸ਼ ਕਰਨ ਅਤੇ ਮਨਾਉਣ ਲਈ ਗੋਲਡੀ ਕਤਲ ਤੋਂ ਪਹਿਲਾਂ ਹਥਿਆਰ ਅਤੇ 10 ਲੱਖ ਰੁਪਏ ਭੇਜਦਾ ਹੈ। ਹਰ ਸ਼ੂਟਰ ਨੂੰ 5-5 ਲੱਖ ਰੁਪਏ ਮਿਲਣੇ ਸਨ। ਬਾਕੀ ਪੈਸੇ ਮੂਸੇਵਾਲਾ ਦੀ ਰੇਕੀ ਅਤੇ ਸ਼ਾਰਪਸ਼ੂਟਰਾਂ ਨੂੰ ਭਜਾਉਣ ਵਿੱਚ ਮਦਦ ਕਰਨ ਵਾਲਿਆਂ ਨੂੰ ਦੇਣੇ ਸਨ। ਪਰ ਇਸ਼ ਦੌਰਾਨ ਉਹਨਾਂ ਨਾ ਤਾਂ ਪੂਰੀ ਰਕਮ ਮਿਲੀ ਤੇ ਨਾ ਹੀ ਵਾਅਦੇ ਮੁਤਾਬਕ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਪਿਛਲੇ ਦਿਨੀਂ ਹੀ ਸਰਹੱਦੀ ਇਲਾਕੇ ਵਿਚ ਅੰਮ੍ਰਿਤਸਰ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਦੋ ਕਾਤਲਾਂ ਦਾ ਐਨਕਾਊਟਰ ਕਰ ਦਿੱਤਾ ਹੈ।
error: Content is protected !!