ਆ ਦੇਖ ਲੋ ਪੰਜਾਬ ‘ਚ ਬਦਲਾਅ; ਪਾਣੀ ਦੀ ਵਾਰੀ ਨੂੰ ਲੈ ਕੇ ‘ਆਪ’ ਆਗੂ ਤੇ ਸਾਬਕਾ ਸਰਪੰਚ ਨੇ ਗੋਲ਼ੀਆਂ ਚਲਾ ਕੇ ਮਾਰ’ਤਾ ਨੌਜਵਾਨ ਕਿਸਾਨ…

ਆ ਦੇਖ ਲੋ ਪੰਜਾਬ ‘ਚ ਬਦਲਾਅ; ਪਾਣੀ ਦੀ ਵਾਰੀ ਨੂੰ ਲੈ ਕੇ ‘ਆਪ’ ਆਗੂ ਤੇ ਸਾਬਕਾ ਸਰਪੰਚ ਨੇ ਗੋਲ਼ੀਆਂ ਚਲਾ ਕੇ ਮਾਰ’ਤਾ ਨੌਜਵਾਨ ਕਿਸਾਨ…

ਵੀਓਪੀ ਬਿਊਰੋ – ਅਪਰਾਧ ਦਿਨ-ਬ-ਦਿਨ ਪੰਜਾਬ ਵਿਚ ਇਨਾ ਵੱਧ ਗਿਆ ਹੈ ਕਿ ਗੋਲ਼ੀ ਚੱਲਣੀ ਆਮ ਗੱਲ ਹੋ ਗਈ ਹੈ। ਅਜਿਹਾ ਹੀ ਇਕ ਮਾਮਲਾ ਹਲਕਾ ਤਲਵੰਡੀ ਸਾਬੋ ਦੇ ਪਿੰਡ ਰਾਇਆ ਵਿਖੇ ਦੇਖਣ ਨੂੰ ਸਾਹਮਣੇ ਆਇਆ ਹੈ। ਜਿੱਥੇ ਖੇਤਾਂ ਵਿਚ ਪਾਣੀ ਲਾਉਣ ਦੀ ਵਾਰੀ ਨੂੰ ਲੈ ਕੇ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਮੁਲਜ਼ਮਾਂ ਵਿਚ ਸਾਬਕਾ ਸਰਪੰਚ ਅਤੇ ਇਕ ਆਪ ਆਗੂ ਦਾ ਨਾਂ ਸਾਹਮਣੇ ਆ ਰਿਹਾ ਹੈ।

ਜਾਣਕਾਰੀ ਮੁਤਾਬਕ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਰਾਈਆ ਵਿਖੇ ਖੇਤਾਂ ਵਿਚ ਫਸਲ ਨੂੰ ਪਾਣੀ ਦੇਣ ਦੀ ਵਾਰੀ ਲਈ ਦੋ ਧਿਰਾਂ ਭਿੜ ਗਈਆਂ। ਜਾਣਕਾਰੀ ਦਿੰਦੇ ਹੋਏ ਖੁਸ਼ਦੀਪ ਸਿੰਘ ਨੇ ਦੱਸਿਆ ਕਿ ਹਰਿਆਣਾ ਸਰਹੱਦ ਨਾਲ ਲਗਦੇ ਪਿੰਡ ਰਾਈਆ ਪਿੰਡ ਦੀ ਪੰਚਾਇਤੀ ਜ਼ਮੀਨ ਉਹਨਾਂ ਨੇ ਬੀਤੇ ਦਿਨੀਂ ਠੇਕੇ ਉੱਤੇ ਲਈ ਹੈ। ਇਸ ਸਮੇਂ ਉਕਤ ਜ਼ਮੀਨ ਉੱਤੇ ਪਾਣੀ ਲਾਉਣ ਦੀ ਵਾਰੀ ਉਹਨਾਂ ਦੀ ਸੀ ਇਸ ਦੌਰਾਨ ਜਦ ਨੌਜਵਾਨ ਭੁੱਚਰ ਸਿੰਘ (25) ਪਾਣੀ ਲਾਉਣ ਲਈ ਉੱਥੇ ਗਿਆ ਤਾਂ ਇਸ ਦੌਰਾਨ ਪਿੰਡ ਦੇ ਸਾਬਕਾ ਸਰਪੰਚ ਅੰਮ੍ਰਿਤਪਾਲ ਸਿੰਘ, ‘ਆਪ’ ਆਗੂ ਕ੍ਰਿਪਾਲ ਸਿੰਘ ਉੱਥੇ ਪੁੱਜ ਗਏ ਅਤੇ ਉਨਾਂ ਨੂੰ ਪਾਣੀ ਨਾ ਵੰਡਣ ਦੀ ਚਿਤਾਵਨੀ ਦੇਣ ਲੱਗੇ ਅਤੇ ਧਮਕੀਆਂ ਦਿੰਦੇ ਹੋਏ ਉਹਨਾਂ ਨਾਲ ਗਾਲੀ-ਗਲੌਚ ਕਰਨ ਲੱਗੇ। ਇਸ ਦੌਰਾਨ ਉਹਨਾਂ ਨੇ ਫਾਈਰਿੰਗ ਵੀ ਸ਼ੁਰੂ ਕਰ ਦਿੱਤੀ ਅਤੇ ਇਸ ਦੌਰਾਨ ਗੋਲ਼ੀਆਂ ਲੱਗਣ ਕਾਰਨ ਨੌਜਵਾਨ ਕਿਸਾਨ ਭੁੱਚਰ ਸਿੰਘ ਗੰਭੀਰ ਜ਼ਖਮੀ ਹੋ ਗਿਆ।

ਇਸ ਦੌਰਾਨ ਜ਼ਖਮੀ ਹੋਏ ਉਸਨੂੰ ਤੁਰੰਤ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਲਿਆਦਾ ਗਿਆਂ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਮੁਖੀ ਦਲਜੀਤ ਸਿੰਘ ਘਟਨਾ ਸਥਾਨ ਉੱਤੇ ਪੁੱਜੇ। ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਭਿਜਵਾਈ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਪੋਸਟਮਾਰਟਮ ਉਪਰੰਤ ਮ੍ਰਿਤਕ ਦੇ ਵਾਰਿਸਾਂ ਦੇ ਬਿਆਨਾਂ ਅਨੁਸਾਰ ਮਾਮਲਾ ਦਰਜ ਕਰ ਲਿਆ ਜਾਵੇਗਾ।

error: Content is protected !!