ਸਿੱਧੂ ਮੂਸੇਵਾਲਾ ਦੇ 6ਵੇਂ ਕਾਤਲ ਮੁੰਡੀ ਦੇ ਕਾਫੀ ਨੇੜੇ ਪੁਲਿਸ, ਸਰੰਡਰ ਜਾਂ ਐਨਕਾਊਂਟਰ ਤੈਅ ਕਰੇਗੀ ਗੈਂਗਸਟਰ ਦੀ …

ਸਿੱਧੂ ਮੂਸੇਵਾਲਾ ਦੇ 6ਵੇਂ ਕਾਤਲ ਮੁੰਡੀ ਦੇ ਕਾਫੀ ਨੇੜੇ ਪੁਲਿਸ, ਸਰੰਡਰ ਜਾਂ ਐਨਕਾਊਂਟਰ ਤੈਅ ਕਰੇਗੀ ਗੈਂਗਸਟਰ ਦੀ …

ਵੀਓਪੀ ਬਿਊਰੋ – ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ 6ਵੇਂ ਸ਼ੂਟਰ ਦੀ ਲਗਾਤਾਰ ਤਲਾਸ਼ ਹੈ। 3 ਗੈਂਗਸਟਰਾਂ ਨੂੰ ਪੁਲਿਸ ਨੇ ਕਾਬੂ ਕਰ ਕੇ ਸਲਾਖਾਂ ਦੇ ਪਿੱਛੇ ਸੁੱਟ ਦਿੱਤਾ ਹੈ ਅਤੇ 2 ਸ਼ੂਟਰਾਂ ਦਾ ਐਨਕਾਊਂਟਰ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ 6ਵੇਂ ਗੈਂਗਸਟਰ ਸ਼ੂਟਰ ਦੀਪਕ ਮੁੰਡੀ ਦੀ ਲਗਾਤਾਰ ਤਲਾਸ਼ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਨੂੰ ਉਸ ਦੇ ਟਿਕਾਣੇ ਦਾ ਪਤਾ ਲਾ ਲਿਆ ਹੈ। ਇਸ ਦੌਰਾਨ ਪੁਲਿਸ ਦੇ ਸੂਤਰਾਂ ਨੇ ਦੱਸਿਆ ਕੀ ਜਲਦ ਹੀ ਉਸ ਦੀ ਗ੍ਰਿਫਤਾਰੀ ਦਿਖਾਈ ਜਾ ਸਕਦੀ ਹੈ ਅਤੇ ਜੇਕਰ ਉਹ ਵੀ ਰੂਪਾ ਤੇ ਮੰਨਾ ਵਾਂਗ ਹੀ ਹਰਕਤ ਕਰਦਾ ਹੈ ਤਾਂ ਐਨਕਾਊਂਟਰ ਦਾ ਵੀ ਰੂਪ ਦਿੱਤਾ ਜਾ ਸਕਦਾ ਹੈ।

ਇਸ ਤੋਂ ਪਹਿਲਾਂ ਗੈਂਗਸਟਰ ਰੂਪਾ ਤੇ ਮੰਨਾ ਨੂੰ ਵੀ ਸਰਹੱਦੀ ਇਲਾਕੇ ਤੋਂ ਹੀ ਗ੍ਰਿਫਤਾਰ ਕੀਤਾ ਸੀ। ਅਜਿਹੇ ਵਿਚ ਪੁਲਿਸ ਨੂੰ ਪੂਰੀ ਇੰਤਲਾਹ ਹੈ ਕਿ ਮੁੰਡੀ ਵੀ ਇਸੇ ਇਲਾਕੇ ਵਿਚ ਕਿਤੇ ਲੁਕਿਆ ਹੋਇਆ ਹੋ ਸਕਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੁੰਡੀ ਦੇ ਸਰਹੱਦੀ ਖੇਤਰ ‘ਚ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਹੋਰ ਏਜੰਸੀਆਂ ਸਰਗਰਮ ਹੋ ਗਈਆਂ ਹਨ। ਕਤਲਕਾਂਡ ਤੋਂ ਬਾਅਦ ਸਾਰੇ ਦੋਸ਼ੀ ਘਟਨਾ ਸਥਾਨ ਤੋਂ ਭੱਜੇ ਸਨ, ਤਾਂ ਉਸ ਦੌਰਾਨ ਮੁੰਡੀ ਬੋਲੈਰੋ ਗੱਡੀ ਵਿਚ ਸਵਾਰ ਸੀ।

ਘਟਨਾ ਤੋਂ ਬਾਅਦ ਉਹ ਕੁਝ ਸਮਾਂ ਤਾਂ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ ਤੇ ਕਸ਼ਿਸ਼ ਦੇ ਨਾਲ ਉਹ ਚਾਰੋਂ ਗੁਜਰਾਤ ਭੱਜ ਗਏ ਸਨ। ਉਥੋਂ ਅੰਕਿਤ ਸੇਰਸਾ ਤੇ ਮੁੰਡੀ ਕਿਸੇ ਹੋਰ ਥਾਂ ਭੱਜ ਗਏ ਸਨ। ਇਸ ਤੋਂ ਬਾਅਦ ਸੇਰਸਾ ਨੂੰ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਗ੍ਰਿਫਤਾਰ ਕੀਤਾ ਗਿਆ। ਉਦੋਂ ਤੱਕ ਮੁੰਡੀ ਉਥੋਂ ਭੱਜ ਚੁੱਕਾ ਸੀ। ਇਸ਼ ਦੌਰਾਨ ਰੂਪਾ ਅਤੇ ਮੰਨਾ ਪਿਛਲੇ ਦਿਨੀਂ ਪੰਜਾਬ ਪੁਲਿਸ ਵੱਲੋਂ ਇੱਕ ਮੁਕਾਬਲੇ ਵਿੱਚ ਮਾਰੇ ਜਾ ਚੁੱਕੇ ਹਨ। ਹੁਣ ਸ਼ੂਟਰ ਦੀਪਕ ਮੁੰਡੀ ਦੀ ਭਾਲ ਜਾਰੀ ਹੈ।

error: Content is protected !!