22 ਸਾਲਾ ਬਾਕਸਰ ਦੀ ਭੇਤਭਰੇ ਹਾਲਾਤ ‘ਚ ਖੇਤਾਂ ‘ਚੋਂ ਮਿਲੀ ਲਾਸ਼, ਕੋਲ ਪਈ ਸੀ ਸਰਿੰਜ, ਘਰ ਵਾਲੇ ਕਹਿੰਦੇ ਸਾਡਾ ਪੁੱਤ ਕੌਮੀ ਪੱਧਰ ਦਾ ਖਿਡਾਰੀ ਸੀ, ਨਾ ਨਸ਼ੇੜੀ…

22 ਸਾਲਾ ਬਾਕਸਰ ਦੀ ਭੇਤਭਰੇ ਹਾਲਾਤ ‘ਚ ਖੇਤਾਂ ‘ਚੋਂ ਮਿਲੀ ਲਾਸ਼, ਕੋਲ ਪਈ ਸੀ ਸਰਿੰਜ, ਘਰ ਵਾਲੇ ਕਹਿੰਦੇ ਸਾਡਾ ਪੁੱਤ ਕੌਮੀ ਪੱਧਰ ਦਾ ਖਿਡਾਰੀ ਸੀ, ਨਾ ਨਸ਼ੇੜੀ…

ਵੀਓਪੀ ਬਿਊਰੋ – ਨਸ਼ਿਆਂ ਦੇ 6ਵੇਂ ਦਰਿਆ ਨੂੰ ਖਤਮ ਕਰਨ ਦਾ ਵਾਅਦਾ ਤਾਂ ਸਾਰੀਆਂ ਸਰਕਾਰਾਂ ਸੱਤਾ ਵਿਚ ਆਉਣ ਤੋਂ ਪਹਿਲਾਂ ਕਰਦੀਆਂ ਹਨ ਪਰ ਇਸ ਸਮੱਸਿਆ ਦਾ ਹੱਲ ਅਜੇ ਤਕ ਨਹੀਂ ਹੋ ਸਕਿਆ। ਕਈ ਘਰ ਬਰਬਾਦ ਹੋ ਗਏ ਅਤੇ ਕਈ ਮਾਪਿਆਂ ਨੇ ਆਪਣੇ ਨੌਜਵਾਨ ਪੁੱਤ ਗਵਾ ਲਏ। ਅਜੇ ਤਕ ਵੀ ਸਰਕਾਰਾਂ ਨੇ ਨਸ਼ੇ ਰੋਕਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ। ਪੰਜਾਬ ਵਿਚ ਚਾਹੇ ਹੀ ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦੌਰਾਨ ਕਈ ਵਾਅਦੇ ਕੀਤੇ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੀ ਫਾਡੀ ਹੀ ਸਾਬਿਤ ਹੋਈ ਹੈ। ਆਪ ਸਰਕਾਰ ਬਣਨ ਤੋਂ ਬਾਅਦ ਤਾਂ ਅਪਰਾਧ ਤੇ ਨਸ਼ੇ ਦਾ ਗ੍ਰਾਫ ਹੋਰ ਵੀ ਵੱਧ ਗਿਆ ਹੈ। ਜਿੱਥੇ ਇਕ ਪਾਸੇ ਨਿੱਤ ਕਤਲ ਹੋ ਰਹੇ ਹਨ, ਉੱਥੇ ਹੀ ਦੂਜੇ ਪਾਸੇ ਨਸ਼ੇ ਕਾਰਨ ਵੀ ਕਈ ਮੌਤਾਂ ਹੋ ਰਹੀਆਂ ਹਨ।
ਇਸ ਵਾਰ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ 22 ਸਾਲ ਦੇ ਨੌਜਵਾਨ ਕੌਮੀ ਪੱਧਰ ਦੇ ਬਾਕਸਿੰਗ ਖਿਡਾਰੀ ਕੁਲਦੀਪ ਸਿੰਘ ਦੀ ਅੱਜ ਖੇਤਾਂ ਵਿੱਚੋਂ ਲਾਸ਼ ਬਰਾਮਦ ਹੋ, ਤਾਂ ਦੇਖਣ ਵਾਲਿਆਂ ਦੇ ਹੋਸ਼ ਉੱਡ ਗਏ। ਉਸ ਦੀ ਲਾਸ਼ ਕੋਲ ਇਕ ਸਰਿੰਜ (ਚਿੱਟੇ) ਪਈ ਹੋਈ ਸੀ ਅਤੇ ਦੇਖਣ ਵਾਲਿਆਂ ਦਾ ਕਹਿਣਾ ਹੀ ਕਿ ਉਸ ਦੀ ਮੌਤ ਚਿੱਟੇ ਦੀ ਓਵਰਡੋਜ਼ ਕਾਰਨ ਹੋਈ ਹੈ। ਪਰ ਉਸ ਦੇ ਘਰ ਵਾਲਿਆਂ ਨੇ ਇਸ ਗੱਲ ਨੂੰ ਨਕਾਰਦੇ ਹੋਏ ਕਿਹਾ ਹੈ ਕਿ ਉਹਨਾਂ ਦਾ ਪੁੱਤ ਨਸ਼ੇ ਦਾ ਆਦੀ ਨਹੀਂ ਸੀ, ਉਹ ਕੌਮੀ ਪੱਧਰ ਦਾ ਖਿਡਾਰੀ ਸੀ। ਇਸ ਦੌਰਾਨ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਲਾਸ਼ ਮਿਲਣ ਤੋਂ ਬਾਅਦ ਇਹ ਖਬਰ ਸਾਰੇ ਇਲਾਕੇ ਵਿਚ ਫੈਲ ਗਈ। ਖਿਡਾਰੀ ਦੀ ਮ੍ਰਿਤਕ ਦੇਹ ਨੂੰ ਐਂਬੂਲੈਂਸ ਰਾਹੀਂ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਹੈ।
ਤੁਹਾਨੂੰ ਦੱਸ ਦੇਇਏ ਕਿ ਮ੍ਰਿਤਕ ਕੁਲਦੀਪ ਸਿੰਘ ਨੇ ਹੁਣ ਤਕ ਬਾਕਸਿੰਗ ਵਿਚ ਕੌਮੀ ਪੱਧਰ ਉੱਥੇ 5 ਮੈਡਲ ਜਿੱਤੇ ਹਨ। ਉਸ ਦੇ ਕੋਚ ਹਰਦੀਪ ਸਿੰਘ ਨੇ ਕਿਹਾ ਕਿ ਉਸ ਨੇ ਹੁਣ ਤਕ ਕੌਮੀ ਪੱਧਰ ਉੱਤੇ 2 ਗੋਲਡ ਮੈਡਲ ਵੀ ਜਿੱਤੇ ਹਨ। ਉਸ ਨੇ ਦੱਸਿਆ ਕਿ ਉਹ ਕੱਲ ਸਵੇਰੇ ਜਦ ਘਰੋਂ ਨਿਕਲਿਆ ਤਾਂ ਸ਼ਾਮ ਤਕ ਵਾਪਸ ਨਹੀਂ ਆਇਆ ਅਤੇ ਇਸ ਦੌਰਾਨ ਜਦ ਉਸ ਦੀ ਕਾਫੀ ਭਾਲ ਕੀਤੀ ਤਾਂ ਉਸ ਦੀ ਲਾਸ਼ ਰਾਮਾਂ ਰੋਡ ‘ਤੇ ਪੈਦੇ ਰਜਬਾਹੇ ਨੇੜਿਓ ਖੇਤਾਂ ਵਿੱਚੋਂ ਬਰਾਮਦ ਹੋਈ। ਐੱਸਆਈ ਧਰਮਵੀਰ ਸਿੰਘ ਨੇ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਹੀ ਪਤਾ ਲੱਗ ਸਕੇਗਾ ਕਿ ਮੌਤ ਦਾ ਅਸਲ ਕਾਰਨ ਕੀ ਸੀ।

error: Content is protected !!