ਪ੍ਰੇਮ ਵਿਆਹ ਤੋਂ ਬਾਅਦ ਪਤਨੀ ਤੇ ਬੱਚੇ ਨੂੰ ਸ਼ਰਾਬ ਪੀ ਕੇ ਕੁੱਟਦਾ ਸੀ, ਤਾਂ ਸਹੁਰਿਆਂ ਨੇ ਮਾਰ ਕੇ ਲਾ ਦਿੱਤੀ ਅੱਗ…

ਪ੍ਰੇਮ ਵਿਆਹ ਤੋਂ ਬਾਅਦ ਪਤਨੀ ਤੇ ਬੱਚੇ ਨੂੰ ਸ਼ਰਾਬ ਪੀ ਕੇ ਕੁੱਟਦਾ ਸੀ, ਤਾਂ ਸਹੁਰਿਆਂ ਨੇ ਮਾਰ ਕੇ ਲਾ ਦਿੱਤੀ ਅੱਗ…

ਵੀਓਪੀ ਬਿਊਰੋ – ਬੀਤੇ ਦਿਨੀਂ ਲੰਮਾ ਪਿੰਡ (ਜਲੰਧਰ) ਦੇ ਨੌਜਵਾਨ ਦੀ ਲਾਸ਼ ਆਦਮਪੁਰ ਦੇ ਖੇਤਾਂ ਵਿੱਚੋਂ ਮਿਲਣ ਕਾਰਨ ਸਨਸਨੀ ਫੈਲ ਗਈ ਸੀ। ਉਕਤ ਮਾਮਲੇ ਤੋਂ ਬਾਅਦ ਹੀ ਪੁਲਿਸ ਉੱਤੇ ਕਾਫੀ ਪਰੈਸ਼ਰ ਸੀ ਕਿ ਨਿੱਤ ਹੋ ਰਹੇ ਕਤਲਾਂ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ ਅਤੇ ਲੋਕ ਕਹਿ ਰਹੇ ਸਨ ਕਿ ਪੁਲਿਸ ਸਿਰਫ ਹੱਥ ਉੱਤੇ ਹੱਥ ਰੱਖ ਕੇ ਬੈਠੀ ਹੋਈ ਹੈ। ਇਸ ਮਾਮਲੇ ਵਿਚ ਪੁਲਿਸ ਨੇ ਕਤਲ ਦਾ ਭੇਦ ਸੁਲਝਾ ਲਿਆ ਹੈ ਅਤੇ ਕਤਲ ਦੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਲੰਮਾ ਪਿੰਡ ਦੇ ਰਹਿਣ ਵਾਲੇ ਲਵਲੀਨ (30) ਦਾ ਪ੍ਰੇਮ ਵਿਆਹ ਆਦਮਪੁਰ ਦੀ ਲੜਕੀ ਨਾਲ ਹੋਇਆ ਸੀ ਅਤੇ ਲਵਲੀਨ ਸ਼ਰਾਬ ਪੀਣ ਦਾ ਆਦੀ ਸੀ। ਕਈ ਵਾਰ ਸ਼ਰਾਬ ਦੇ ਨਸ਼ੇ ਵਿਚ ਉਹ ਆਪਣੀ ਪਤਨੀ ਤੇ ਬੱਚੇ ਦੀ ਵੀ ਕੁੱਟਮਾਰ ਕਰਦਾ ਸੀ। ਇਸ਼ ਗੱਲ ਦਾ ਹੀ ਲੜਕੀ ਦੇ ਘਰ ਵਾਲਿਆਂ ਨੂੰ ਕਾਫੀ ਬੁਰਾ ਲੱਗਦਾ ਸੀ। ਇਨੀਂ ਦਿਨੀਂ ਵੀ ਮ੍ਰਿਤਕ ਲਵਲੀਨ ਆਪਣੇ ਸਹੁਰੇ ਘਰ ਹੀ ਰਹਿ ਰਿਹਾ ਸੀ ਅਤੇ ਘਟਨਾ ਵਾਲੇ ਦਿਨ ਵੀ ਉਹ ਦੁਪਹਿਰ ਸਮੇਂ ਸ਼ਰਾਬੀ ਹੋ ਕੇ ਆਇਆ ਅਤੇ ਆਪਣੀ ਪਤਨੀ ਅਤੇ ਬੇਟੀ ਨਾਲ ਝਗੜਾ ਕਰਨ ਲੱਗਾ।

ਇਸ ਤੋਂ ਨਾਰਾਜ਼ ਯੁਵਰਾਜ ਅਤੇ ਉਸ ਦੇ ਭਰਾ ਨੇ ਪਿਤਾ ਜਸਵਿੰਦਰ ਸਿੰਘ ਅਤੇ ਮਾਂ ਸ਼ਕੁੰਤਲਾ ਦੇਵੀ ਨਾਲ ਮਿਲ ਕੇ ਲਵਲੀਨ ਨੂੰ ਫੜ ਕੇ ਉਸ ਦੇ ਸਿਰ ‘ਤੇ ਜ਼ੋਰਦਾਰ ਵਾਰ ਕੀਤੇ ਅਤੇ ਮੂੰਹ ‘ਚ ਕੱਪੜਾ ਪਾ ਕੇ ਉਸ ਦਾ ਗਲਾ ਘੁੱਟ ਦਿੱਤਾ। ਇਸ ਦੌਰਾਨ ਉਹਨਾਂ ਨੇ ਲਾਸ਼ ਨੂੰ ਸਾਈਕਲ ਉੱਤੇ ਰੱਖ ਕੇ ਘਰ ਤੋਂ ਥੋੜੀ ਦੂਰ ਖੇਤਾਂ ਵਿਚ ਲਿਜਾ ਕੇ ਪਛਾਣ ਲੁਕਾਉਣ ਲਈ ਪੈਟਰੋਲ ਪਾ ਕੇ ਸਾੜ ਦਿੱਤੀ। ਪੁਲਿਸ ਨੇ ਮ੍ਰਿਤਕਾ ਦੇ ਸਹੁਰੇ ਜਸਵਿੰਦਰ ਸਿੰਘ, ਸੱਸ ਸ਼ਕੁੰਤਲਾ, ਜੀਜਾ ਯੁਵਰਾਜ ਸਿੰਘ ਅਤੇ ਇਕ ਨਾਬਾਲਗ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਕਾਬੂ ਕੀਤੇ ਨਾਬਾਲਗ ਨੂੰ ਪ੍ਰੋਟੈਕਸ਼ਨ ਹੋਮ ਲੁਧਿਆਣਾ ਭੇਜ ਦਿੱਤਾ, ਜਦਕਿ ਬਾਕੀ ਤਿੰਨ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਗਿਆ ਹੈ।

error: Content is protected !!