ਕੁਝ ਦਿਨ ਪਹਿਲਾਂ ਬਰਖ਼ਾਸਤ ਹੋਏ ਇੰਸਪੈਕਟਰ ਦੇ ਘਰੋਂ ਭਾਰੀ ਮਾਤਰਾ ‘ਚ ਨਸ਼ਾ ਬਰਾਮਦ

ਕੁਝ ਦਿਨ ਪਹਿਲਾਂ ਬਰਖ਼ਾਸਤ ਹੋਏ ਇੰਸਪੈਕਟਰ ਦੇ ਘਰੋਂ ਭਾਰੀ ਮਾਤਰਾ ‘ਚ ਨਸ਼ਾ ਬਰਾਮਦ

ਵੀਓਪੀ ਬਿਊਰੋ – ਨਸ਼ੇ ਦੇ ਖਿਲਾਫ਼ ਵਿੱਡੀ ਮੁਹਿਮ ਤਹਿਤ ਪੰਜਾਬ ਪੁਲਿਸ ਨੇ ਸੋਮਵਾਰ ਨੂੰ ਬਰਖ਼ਾਸਤ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਦੇ ਘਰੋਂ 3,710 ਨਸ਼ੀਲੀਆਂ ਗੋਲੀਆਂ ਅਤੇ 4.7 ਕਿਲੋ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ| ਫਿਰੋਜ਼ਪੁਰ ਦੇ ਨਾਰਕੋਟਿਕ ਕੰਟਰੋਲ ਸੈੱਲ ਵਿੱਚ ਤਾਇਨਾਤ ਇੰਸਪੈਕਟਰ ਬਾਜਵਾ ਅਤੇ ਉਸ ਦੇ ਦੋ ਸਹਿਯੋਗੀਆਂ ਨੂੰ ਦੋ ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਦੇ ਕੇਸ ਵਿੱਚ ਫਸਾਉਣ ਅਤੇ ਉਨ੍ਹਾਂ ਤੋਂ ਵੱਡੀ ਰਕਮ ਵਸੂਲਣ ਤੋਂ ਬਾਅਦ ਬਰਖਾਸਤ ਕਰਨ ਤੋਂ ਇੱਕ ਹਫ਼ਤੇ ਬਾਅਦ ਇਹ ਘਟਨਾਕ੍ਰਮ ਸਾਹਮਣੇ ਆਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈਜੀਪੀ ਸੁਖਚੈਨ ਗਿੱਲ ਨੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਜਾਰੀ ਰੱਖਦੇ ਹੋਏ ਫਿਰੋਜ਼ਪੁਰ ਦੀਆਂ ਪੁਲਿਸ ਟੀਮਾਂ ਨੇ ਬਰਖ਼ਾਸਤ ਪਰਮਿੰਦਰ ਬਾਜਵਾ ਦੇ ਕਿਰਾਏ ਦੇ ਨਿੱਜੀ ਘਰ ਦੀ ਤਲਾਸ਼ੀ ਲਈ ਅਤੇ ਭਾਰੀ ਮਾਤਰਾ ਵਿੱਚ ਨਸ਼ੀਲਾ ਪਦਾਰਥ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਉਚਿਤ ਵਿਧੀ ਅਨੁਸਾਰ ਤਲਾਸ਼ੀ ਲਈ ਗਈ।

ਉਨ੍ਹਾਂ ਇਸ ਵਸੂਲੀ ਸਬੰਧੀ ਬਰਖਾਸਤ ਇੰਸਪੈਕਟਰ ਬਾਜਵਾ ਖਿਲਾਫ ਤਾਜ਼ਾ ਐਫ.ਆਈ.ਆਰ  ਫਿਰੋਜ਼ਪੁਰ ਦੇ ਥਾਣਾ ਕੁਲਗੜ੍ਹੀ ਵਿਖੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕੀਤੀ ਗਈ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।

ਦੱਸਣਯੋਗ ਹੈ ਕਿ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਤੇਜਤਰਾਰ ਐਸ.ਐਚ.ਓ. ਰਹੇ ਹਨ| ਸ਼ਾਹਕੋਟ ਉਪ ਚੋਣਾਂ ਤੋਂ ਪਹਿਲਾਂ ਬਾਜਵਾ ਦੀ ਕਪੂਰਥਲਾ ਦੇ ਫੱਤੂਢੀਂਗਾ ਥਾਣੇ ਤੋਂ ਬਦਲੀ ਸ਼ਾਹਕੋਟ ਕਰ ਦਿੱਤੀ ਗਈ ਸੀ। ਸ਼ਾਹਕੋਟ ਉਪ ਚੋਣ ਦੌਰਾਨ ਉਸ ਦੀ ਬਦਲੀ ਥਾਣਾ ਮਹਿਤਪੁਰ ਵਿਖੇ ਕਰ ਦਿੱਤੀ| ਚਾਰਜ ਸੰਭਾਲਦਿਆ ਹੀ ਬਾਜਵਾ ਨੇ ਸ਼ਾਹਕੋਟ ਤੋਂ ਕਾਂਗਰਸ ਦੇ ਉਮੀਦਵਾਰ ਲਾਡੀ ਸ਼ੇਰੋਵਾਲਿਆਂ ‘ਤੇ ਨਾਜਾਇਜ਼ ਮਾਈਨਿੰਗ ਦਾ ਮਾਮਲਾ ਦਰਜ ਕਰ ਲਿਆ ਅਤੇ ਜ਼ਿਮਨੀ ਚੋਣ ਹੋਣ ਕਰਕੇ ਮਾਮਲਾ ਗਰਮਾ ਗਿਆ। ਜਦੋਂ ਵਿਰੋਧ ਹੋਇਆ ਤਾਂ ਬਾਜਵਾ ਬਾਜਵਾ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

error: Content is protected !!