ਜੇ ਪੌਲੀਥੀਨ ਲੈ ਕੇ ਨਿਕਲੇ ਬਾਜਾਰ ਤਾਂ ਭਰਨਾ ਪਵੇਗਾ ਚਾਲਾਨ; ਕੱਪੜੇ ਦਾਂ ਥੈਲਾ ਜ਼ਰੂਰ ਰੱਖੋਂ ਕੋਲ, ਅੱਜ ਤੋਂ ਪ੍ਰਸ਼ਾਸਨ ਨੇ ਜਾਰੀ ਕੀਤੀਆਂ ਇਹ ਸਖਤ ਹਦਾਇਤਾਂ …

ਜੇ ਪੌਲੀਥੀਨ ਲੈ ਕੇ ਨਿਕਲੇ ਬਾਜਾਰ ਤਾਂ ਭਰਨਾ ਪਵੇਗਾ ਚਾਲਾਨ; ਕੱਪੜੇ ਦਾਂ ਥੈਲਾ ਜ਼ਰੂਰ ਰੱਖੋਂ ਕੋਲ, ਅੱਜ ਤੋਂ ਪ੍ਰਸ਼ਾਸਨ ਨੇ ਜਾਰੀ ਕੀਤੀਆਂ ਇਹ ਸਖਤ ਹਦਾਇਤਾਂ …


ਵੀਓਪੀ ਬਿਊਰੋ – ਪਹਿਲੀ ਜੁਲਾਈ ਤੋਂ ਦੇਸ਼ ਭਰ ਵਿਚ ਬੰਦ ਕਰ ਦਿੱਤੀ ਗਈ ਪੌਲੀਥੀਨ ਤੋਂ ਬਾਅਦ ਹੁਣ ਸ਼ਹਿਰ ਵਿਚ ਹੋਰ ਵੀ ਸਖਤੀ ਕਰ ਦਿੱਤੀ ਗਈ ਹੈ। ਇਸ ਦੌਰਾਨ ਸਿਰਫ ਦੁਕਾਨਦਾਰ ਹੀ ਨਹੀਂ ਜੇਕਰ ਕੋਈ ਆਮ ਆਦਮੀ ਵੀ ਕਿਸੇ ਖਰੀਦਦਾਰੀ ਲਈ ਬਾਜਾਰ ਗਿਆ ਹੈ ਤਾਂ ਉਸ ਦੇ ਹੱਥ ਵਿਚ ਜੇਕਰ ਪੌਲੀਥੀਨ ਦੇਖੀ ਜਾਂਦੀ ਹੈ ਤਾਂ ਉਸ ਨੂੰ ਵੀ ਜੁਰਮਾਨਾ ਠੋਕਿਆ ਜਾਵੇਗਾ। ਪੌਲੀਥੀਨ ਤੋਂ ਪੂਰੀ ਤਰਹਾਂ ਨਾਲ ਛੁਟਕਾਰੇ ਲਈ ਜਲੰਧਰ ਪ੍ਰਸ਼ਾਸਨ ਨੇ ਇਸ ਸਬੰਧੀ ਹੁਣ ਹੋਰ ਸਖਤੀ ਕਰਦੇ ਹੋਏ ਅੱਜ ਤੋਂ ਚਾਲਾਨ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਇਕ ਮਹੀਨੇ ਬਾਅਦ ਹੁਣ ਕਿਸੇ ਨੂੰ ਵੀ ਕੋਈ ਰਾਹਤ ਨਹੀਂ ਦਿੱਤੀ ਜਾਵੇਗੀ।

ਪਹਿਲੀ ਜੁਲਾਈ ਤੋਂ ਪੌਲੀਥੀਨ ਬੰਦ ਹੋਣ ਤੋਂ ਬਾਅਦ ਸਰਕਾਰ ਤੇ ਪ੍ਰਸ਼ਾਸਨ ਨੇ ਦੁਕਾਨਦਾਰਾਂ ਤੇ ਵਪਾਰੀਆਂ ਦੀ ਅਪੀਲ ਤੋਂ ਬਾਅਦ ਕਿਹਾ ਸੀ ਕਿ ਕੁਝ ਸਮਾਂ ਰਾਹਤ ਦਿੱਤੀ ਜਾਵੇਗੀ ਕਿਉਂਕਿ ਜੇਕਰ ਕਿਸੇ ਕੋਲ ਸਟਾਕ ਪਿਆ ਹੈ ਤਾਂ ਉਹ ਖਤਮ ਕਰ ਦਿੱਤਾ ਜਾਵੇ। ਹੁਣ ਪੂਰੇ ਇਕ ਮਹੀਨੇ ਬਾਅਦ ਅੱਜ ਮੰਗਲਵਾਰ ਤੋਂ ਇਹ ਰਾਹਤ ਖਤਮ ਹੋ ਗਈ ਹੈ ਅਤੇ ਸਖਤ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਕਿਤੇ ਵੀ ਅਤੇ ਕਿਸੇ ਕੋਲ ਵੀ ਪੌਲੀਥੀਨ ਦਿਖਾਈ ਦਿੱਤੀ ਤਾਂ ਉਸੇ ਸਮੇਂ ਹੀ ਉਸ ਦਾ ਚਾਲਾਨ ਕੱਟਿਆ ਜਾਵੇਗਾ। ਨਿਗਮ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਦੁਕਾਨਦਾਰ ਮਾਲ ਦੇਣਾ ਚਾਹੁੰਦੇ ਹਨ ਤਾਂ ਉਹ ਜੂਟ ਦੇ ਥੈਲਿਆਂ ਜਾਂ ਕੱਪੜਿਆਂ ਦੇ ਥੈਲਿਆਂ ‘ਚ ਦੇਣ। ਸਿੰਗਲ ਯੂਜ਼ ਪੋਲੀਥੀਨ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਨਗਰ ਨਿਗਮ ਦੇ ਕਮਿਸ਼ਨਰ ਦਵਿੰਦਰ ਸਿੰਘ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੁਦ ਵੀ ਪੌਲੀਥੀਨ ਦਾ ਬਾਈਕਾਟ ਕਰਨ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਕੱਪੜੇ ਜਾਂ ਜੂਟ ਦਾ ਬੈਗ ਤਿਆਰ ਕਰ ਕੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਵਾਤਾਵਰਨ ਦੀ ਸਾਂਭ-ਸੰਭਾਲ ਲ਼ਈ ਸਾਰਿਆਂ ਦਾ ਸਾਥ ਜ਼ਰੂਰੀ ਹੈ। ਉਨ੍ਹਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਤੁਸੀਂ ਘਰੋਂ ਕੋਈ ਵੀ ਚੀਜ਼ ਖਰੀਦਣ ਲਈ ਬਾਹਰ ਜਾਂਦੇ ਹੋ ਤਾਂ ਆਪਣੇ ਨਾਲ ਕੱਪੜੇ ਦਾ ਬੈਗ ਰੱਖਣ ਦੀ ਆਦਤ ਬਣਾਓ।

error: Content is protected !!