ਸਿਹਤ ਮੰਤਰੀ ਜੌੜਾਮਾਜਰਾ ਦੀ ਜਾਵੇਗੀ ਕੁਰਸੀ!, ‘ਆਪ’ ਸਰਕਾਰ ਵੱਧ ਰਹੇ ਪ੍ਰੈਸ਼ਰ ‘ਚ ਨਹੀਂ ਲੈ ਸਕਦੀ ਹਿਮਾਚਲ ਚੋਣਾਂ ਸਬੰਧੀ ਰਿਸਕ, ਪਹਿਲਾਂ ਹੀ ਹਾਰ ਚੁੱਕੇ ਨੇ ਸੰਗਰੂਰ ਸੀਟ…

ਸਿਹਤ ਮੰਤਰੀ ਜੌੜਾਮਾਜਰਾ ਦੀ ਜਾਵੇਗੀ ਕੁਰਸੀ!, ‘ਆਪ’ ਸਰਕਾਰ ਵੱਧ ਰਹੇ ਪ੍ਰੈਸ਼ਰ ‘ਚ ਨਹੀਂ ਲੈ ਸਕਦੀ ਹਿਮਾਚਲ ਚੋਣਾਂ ਸਬੰਧੀ ਰਿਸਕ, ਪਹਿਲਾਂ ਹੀ ਹਾਰ ਚੁੱਕੇ ਨੇ ਸੰਗਰੂਰ ਸੀਟ…

ਜਲੰਧਰ (ਵੀਓਪੀ ਡੈਸਕ)- ਬੀਤੇ ਦਿਨੀਂ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਵਿਖੇ ਦੌਰੇ ਉੱਤੇ ਗਏ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਉੱਥੋਂ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨਾਲ ਕੀਤੇ ਦੁਰਵਿਵਹਾਰ ਨੇ ਇਸ ਸਮੇਂ ਆਮ ਆਦਮੀ ਪਾਰਟੀ ਸਰਕਾਰ ਨੂੰ ਸਾਰਿਆਂ ਪਾਸਿਆਂ ਤੋਂ ਘੇਰਿਆ ਹੋਇਆ ਹੈ। ਸਿਹਤ ਮੰਤਰੀ ਦੇ ਇਸ ਵਤੀਰੇ ਕਾਰਨ ਆਮ ਆਦਮੀ ਸਰਕਾਰ ਦੀ ਸਾਰੇ ਪਾਸੇ ਨਿਖੇਧੀ ਹੋ ਰਹੀ ਹੈ। ਅਜਿਹੇ ਵਿਚ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵੀ ਸਿਰ ‘ਤੇ ਹਨ ਅਤੇ ਇਸ ਦਾ ਸਿੱਧਾ ਅਸਰ ਉੱਥੇ ਵੀ ਦੇਖਣ ਨੂੰ ਮਿਲ ਸਕਦਾ ਹੈ ਅਤੇ ਪਾਰਟੀ ਨੂੰ ਇਸ ਕਾਰਨ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਸੇ ਸੰਕਟ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਕੁਰਸੀ ਸਬੰਧੀ ਜਲਦ ਹੀ ਕੋਈ ਵੱਡਾ ਫੈਸਲਾ ਲੈ ਸਕਦੀ ਹੈ। ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲਾ ਨੂੰ ਹਰਾ ਕੇ ਮਾਨਸਾ ਦੀ ਸੀਟ ਉੱਤੇ ਜਿੱਤ ਹਾਸਲ ਕਰਨ ਵਾਲੇ ਡਾ. ਵਿਜੈ ਸਿੰਗਲਾ ਨੂੰ ਵੀ ਸਰਕਾਰ ਬਣਦੇ ਹੀ ਸਿਹਤ ਮੰਤਰੀ ਬਣਾਇਆ ਗਿਆ ਸੀ ਪਰ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਤੋਂ ਬਾਅਦ ਉਹਨਾਂ ਨੂੰ ਕੁਰਸੀ ਤੋਂ ਲਾਹ ਦਿੱਤਾ ਗਿਆ ਸੀ ਅਤੇ ਜੇਲ ਦੀ ਵੀ ਜਾਣਾ ਪਿਆ ਸੀ। ਇਸੇ ਅਹੁਦੇ ਉੱਪਰ ਹੁਣ ਚੇਤਨ ਸਿੰਘ ਜੌੜਾਮਾਜਰਾ ਨੂੰ ਨਿਯੁਕਤ ਕੀਤਾ ਗਿਆ ਸੀ ਪਰ ਉਹ ਵੀ ਵੀਸੀ ਨਾਲ ਬਦਤਮੀਜੀ ਕਰ ਕੇ ਵਿਵਾਦਾਂ ਵਿਚ ਆ ਗਏ ਹਨ।

ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲਾ ਕਤਲਕਾਂਡ ਕਾਰਨ ਆਮ ਆਦਮੀ ਪਾਰਟੀ ਸਰਕਾਰ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਇਸੇ ਕਾਰਨ ਹੀ ਬਾਅਦ ਵਿਚ ਉਹਨਾਂ ਨੂੰ ਸੰਗਰੂਰ ਸੀਟ ਗਵਾਉਣੀ ਪਈ ਸੀ ਅਤੇ ਹੁਣ ਵੀ ਸਿਹਤ ਮੰਤਰੀ ਦੇ ਵਤੀਰੇ ਕਾਰਨ ਸਰਕਾਰ ਨੂੰ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਕਾਰਨ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੂੰ ਵੀ ਅਹੁਜਾ ਛੱਡਣਾ ਪੈ ਸਕਦਾ ਹੈ। ਡੈਮੇਜ ਕੰਟਰੋਲ ਲਈ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਦਾ ਮੰਤਰਾਲਾ ਬਦਲਿਆ ਜਾ ਸਕਦਾ ਹੈ। ਡਾਕਟਰ ਅਤੇ ਉਨ੍ਹਾਂ ਨਾਲ ਸਬੰਧਤ ਜਥੇਬੰਦੀਆਂ ਲਗਾਤਾਰ ਇਸ ਦਾ ਵਿਰੋਧ ਕਰ ਰਹੀਆਂ ਹਨ।

ਤੁਹਾਨੂੰ ਦੱਸ ਦੇਇਏ ਕਿ ਡਾ. ਰਾਜ ਬਹਾਦਰ ਏਸ਼ੀਆ ਦੇ ਸਰਵੋਤਮ ਸਪਾਈਨਲ ਸਰਜਨਾਂ ਵਿੱਚੋਂ ਇਕ ਹਨ। ਉਹ ਮੂਲ ਰੂਪ ਤੋਂ ਊਨਾ, ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਸ ਨੇ ਸ਼ਿਮਲਾ ਵਿੱਚ 1976 ਵਿੱਚ ਰੀੜ੍ਹ ਦੀ ਹੱਡੀ ਦੀ ਪਹਿਲੀ ਸਰਜਰੀ ਵੀ ਕੀਤੀ ਸੀ। ਉਸਨੇ 2 ਸਾਲ ਬਰਤਾਨੀਆ ਵਿੱਚ ਵੀ ਕੰਮ ਕੀਤਾ। 1984 ਤੋਂ, ਉਹ ਲਗਾਤਾਰ ਰੀੜ੍ਹ ਦੀ ਹੱਡੀ ਅਤੇ ਜੋੜਾਂ ਦੇ ਕਮਰ ਬਦਲਣ ਦੀਆਂ ਸਰਜਰੀਆਂ ਕਰ ਰਿਹਾ ਹੈ। ਹੁਣ ਤੱਕ ਉਹ 15 ਹਜ਼ਾਰ ਤੋਂ ਵੱਧ ਸਰਜਰੀਆਂ ਕਰਵਾ ਚੁੱਕੇ ਹਨ। ਖੁਦ ਕੋਰੋਨਾ ਦੇ ਸਮੇਂ ਪਾਜ਼ੇਟਿਵ ਆਉਣ ਦੇ ਬਾਵਜੂਦ, ਉਸਨੇ ਰਾਜ ਲਈ ਸਫਲ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਸਨ। ਉਸਨੇ 45 ਸਾਲਾਂ ਵਿੱਚ 13 ਪ੍ਰਮੁੱਖ ਸਿਹਤ ਸੰਸਥਾਵਾਂ ਵਿੱਚ ਕੰਮ ਕੀਤਾ ਹੈ।

error: Content is protected !!