ਕਿਸੇ ਨਾਮੀ ਪ੍ਰਾਈਵੇਟ ਸਕੂਲ ਦਾ ਭੁਲੇਖਾ ਪਾਉਂਦੈ ਸਰਕਾਰੀ ਪ੍ਰਾਇਮਰੀ ਸਕੂਲ ਅਲੀ ਕੇ, ਦੇਖੋ ਕਿੰਝ ਪ੍ਰਿੰਸੀਪਲ ਦੀ ਸੋਚ ਨੇ ਬਦਲਿਆਂ ਵਿੱਦਿਆ ਦਾ ਮੰਦਰ…

ਕਿਸੇ ਨਾਮੀ ਨਿੱਜੀ ਪਬਲਿਕ ਸਕੂਲ ਦਾ ਭੁਲੇਖਾ ਪਾਉਂਦੈ ਸਰਕਾਰੀ ਪ੍ਰਾਇਮਰੀ ਸਕੂਲ ਅਲੀ ਕੇ, ਦੇਖੋ ਕਿੰਝ ਪ੍ਰਿੰਸੀਪਲ ਦੀ ਸੋਚ ਨੇ ਬਦਲਿਆਂ ਵਿੱਦਿਆ ਦਾ ਮੰਦਰ…

ਫਿਰੋਜਪੁਰ (ਜਤਿੰਦਰ ਸਿੰਘ ਪਿੰਕਲ਼ ) ਵਿਧਾਨ ਸਭਾ ਹਲਕਾ ਫਿਰੋਜਪੁਰ ਸ਼ਹਿਰੀ ਅਧੀਨ ਪੈਦੇ ਪਿੰਡ ਅਲੀਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਪਹਿਲੀ ਨਜ਼ਰੇ ਦੇਖਣ ‘ਤੇ ਇੰਝ ਲੱਗਦਾ ਜਿਵੇ ਕਿਸੇ ਨਾਮੀ ਪਬਲਿਕ ਸਕੂਲ ਨੂੰ ਦੇਖ ਰਹੇ ਹੋਈਏ। ਸਕੂਲ ਸਟਾਫ ਦੀ ਮਿਹਨਤ ਸਦਕਾ ਉਕਤ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇ ਰਿਹਾ ਹੈ। ਜਿਲ੍ਹੇ ਦੇ ਵੱਡੇ ਸਕੂਲਾਂ ‘ਚ ਸ਼ੁਮਾਰ ਪ੍ਰਾਇਮਰੀ ਸਕੂਲ ਅਲੀਕੇ ‘ਚ ਕੁੱਲ 11 ਅਧਿਆਪਕ, ਚਾਰ ਕੁੱਕ /ਹੈਲਪਰ ਹਨ ਅਤੇ 333 ਵਿਦਿਆਰਥੀ ਸਿੱਖਿਆ ਲੈ ਰਹੇ ਹਨ।

ਸਕੂਲ ਦੇ ਪ੍ਰਿੰਸੀਪਲ ਮੈਡਮ ਸਹਿਨਾਜ਼ ਨੇ ਬਤੌਰ ਸਕੂਲ ਮੁਖੀ ਉਨ੍ਹਾਂ ਨੇ ਜੁਲਾਈ 2018 ‘ਚ ਸਕੂਲ ਦਾ ਚਾਰਜ ਸੰਭਾਲਿਆ ਸੀ। ਚਾਰਜ ਸੰਭਾਲਣ ਤੋਂ ਪਹਿਲਾਂ ਸਕੂਲ ਦੀ ਬਿਲਡਿੰਗ ਖਸਤਾ ਹਾਲਾਤ ਸੀ। ਸਮੂਹ ਸਕੂਲ ਸਟਾਫ ਨੇ ਸਕੂਲ ਦਾ ਨਵੀਨੀਕਰਨ ਕਰਨ ਦਾ ਸੁਪਨਾ ਲਿਆ ਸੀ, ਜਿਸ ਨੂੰ ਪੂਰਾ ਕਰਨ ਲਈ ਸਕੂਲ ਦੀ ਕਮੇਟੀ, ਗਰਾਮ ਪੰਚਾਇਤ ਅਤੇ ਨਗਰ ਨਿਵਾਸੀਆ ਨੇ ਭਰਪੂਰ ਸਾਥ ਦਿੱਤਾ। ਵਿਭਾਗ ਵੱਲੋਂ ਵੀ ਕਮਰਿਆਂ ਲਈ ਗ੍ਰਾਟਾਂ ਜਾਰੀ ਕੀਤੀਆਂ, ਜਿਸ ਸਦਕਾ ਅੱਜ ਸਰਕਾਰੀ ਪ੍ਰਾਈਮਰੀ ਸਕੂਲ ਅਲੀਕੇ ਸਮਾਰਾਟ ਸਕੂਲ ਵਜੋਂ ਪ੍ਰਾਈਵੇਟ ਸਕੂਲਾਂ ਨੂੰ ਮਾਤ ਦਿੰਦਾ ਹੈ। ਸਕੂਲ ਦੀ ਰੰਗ ਬਿਰੰਗੀ ਇਮਾਰਤ, ਵਿਹੜੇ ‘ਚ ਲੱਗੀ ਇੰਟਰਲਾਕ ਟਾਈਲ, ਆਲੀਸ਼ਾਨ ਦਫਤਰ, ਪ੍ਰੀ-ਨਰਸਰੀ ਰੂਮ, ਸੀਸੀਟੀਵੀ ਕੈਮਰੇ, ਪ੍ਰੋਜੈਕਟ, ਐੱਲਈਡੀ ਸਕਰੀਨ, ਝੂਲੇ, ਲਾਇਬਰੇਰੀ ਰੂਮ, ਮੈਥ ਕਾਰਨਰ ਦੇਖ ਇੰਝ ਲੱਗਿਆ ਜਿਵੇ ਕਿਸੇ ਨਾਮੀ ਪਬਲਿਕ ਸਕੂਲ ਦੇਖ ਰਹੇ ਹੋਈਏ ਸਕੂਲ ਮੁਖੀ ਮੈਡਮ ਸ਼ਹਿਨਾਜ਼ ਨੇ ਗੱਲਬਾਤ ਕਰਦਿਆਂ ਕਿਹਾ ਸਾਡੀ ਜਿੰਮੇਵਾਰੀ ਬੱਚਿਆ ਦਾ ਭਵਿੱਖ ਬਣਾਉਣ ਦੇ ਨਾਲ ਸਕੂਲ ਨੂੰ ਵੀ ਸਮੇਂ ਦਾ ਹਾਣੀ ਬਣਾਉਣ ਦੀ ਹੈ, ਜਿਸ ਲਈ ਅਸੀ ਇਮਾਨਦਾਰੀ ਨਾਲ ਲੱਗੇ ਹੋਏ ਹਾਂ।
ਸਕੂਲ ‘ਚ ਬੱਚਿਆ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਨਵੋਦਿਆ ਪ੍ਰੀਖਿਆ ਦੀ ਵੀ ਤਿਆਰੀ ਕਰਵਾਈ ਜਾਂਦੀ ਹੈ ਅਤੇ ਸਾਨੂੰ ਮਾਣ ਹੈ ਕਿ ਤੈਰਾਕੀ ‘ਚ ਜਿਲ੍ਹਾ ਫਿਰੋਜ਼ਪੁਰ ਤੋਂ ਸਾਡੇ ਸਕੂਲ ਦਾ ਬੱਚਾ ਸਟੇਟ ਖੇਡਿਆ ਹੈ। ਅਸੀ ਪੜ੍ਹਾਈ ਤੇ ਖੇਡਾਂ ਤੋਂ ਇਲਾਵਾ ਸਕੂਲ ਦੀ ਬਿਹਤਰੀ ਲਈ ਸਾਰਾ ਸਟਾਫ ਯਤਨਸ਼ੀਲ ਰਹਿੰਦਾ ਹੈ ਸਾਡੇ ਸੀਐੱਚਟੀ ਸਹਿਬਾਨ,ਬੀਪੀਈਓ ਰਣਜੀਤ ਸਿੰਘ, ਜਿਲ੍ਹਾ ਸਿੱਖਿਆ ਅਫਸਰ ਰਾਜੀਵ ਛਾਬੜਾ ਦੀ ਯੋਗ ਅਗਵਾਈ ਸਦਕਾ ਅਸੀ ਸਕੂਲ ਨੂੰ ਬਿਹਤਰ ਦਿੱਖ ਦੇਣ ‘ਚ ਕਾਮਯਾਬ ਹੋਏ ਹਾਂ ਅਤੇ ਭਵਿੱਖ ‘ਚ ਵੀ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਦੇ ਰਹਾਂਗੇ ।
ਉਨ੍ਹਾਂ ਨੇ ਕਿਹਾ ਕਿ ਸਕੂਲ ਦੀ ਬਿਹਤਰੀ ਲਈ ਹਲਕਾ ਵਿਧਾਇਕ, ਸਕੂਲ ਚੈਅਰਮੈਨ, ਸਰਪੰਚ, ਗਰਾਮ ਪਚਾਇਤ ਅਤੇ ਸਟਾਫ ਮੈਬਰਾਂ ਸੰਦੀਪ ਕੁਮਾਰ, ਮਲਵਿੰਦਰ ਕੌਰ, ਸੋਨੀਆ, ਸੁਚੇਤਾ ਮੌਗਾ, ਨੇਹਾ, ਪੂਜਾ, ਆਰਤੀ ਦੇਵੀ, ਸ਼ੁਸ਼ਮਾ ਰਾਣੀ, ਦੇਵੀ, ਪ੍ਰਤਾਪ ਸਿੰਘ ਸਿੰਘ ਦਾ ਭਰਪੂਰ ਸਹਿਯੋਗ ਮਿਲਿਆ ਹੈ।
error: Content is protected !!