ਸਿੱਧੂ ਮੂਸੇਵਾਲਾ ਦੇ ਫੈਨ ਨੇ ਕਾਮਨਵੈਲਥ ਗੈਮਸ ‘ਚ ਜਿੱਤਿਆ ਮੈਡਲ, ਪੱਟ ‘ਤੇ ਥਾਪੀ ਮਾਰੇ ਕੇ ਇੰਝ ਦਿੱਤੀ ਸ਼ਰਧਾਂਜਲੀ…

ਸਿੱਧੂ ਮੂਸੇਵਾਲਾ ਦੇ ਫੈਨ ਨੇ ਕਾਮਨਵੈਲਥ ਗੈਮਸ ‘ਚ ਜਿੱਤਿਆ ਮੈਡਲ, ਪੱਟ ‘ਤੇ ਥਾਪੀ ਮਾਰੇ ਕੇ ਇੰਝ ਦਿੱਤੀ ਸ਼ਰਧਾਂਜਲੀ…

ਵੀਓਪੀ ਬਿਊਰੋ – ਇੰਗਲੈਂਡ ਦੇ ਬਰਮਿੰਘਮ ਵਿਚ ਕਾਮਨਵੈਲਥ ਗੇਮਸ-2022 ਵਿਚ ਭਾਰਤ ਦੇ ਖਿਡਾਰੀ ਵਧੀਆਂ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਹੀ ਸਭ ਤੋਂ ਯਾਦਗਾਰ ਪਲ਼ ਰਿਹਾ ਹੈ, ਜਦ 29 ਮਈ ਨੂੰ ਕਤਲ ਕਰ ਦਿੱਤੇ ਗਏ ਪੰਜਾਬੀ ਸਿੰਗਰ-ਰੈਪਰ ਸਿੱਧੂ ਮੂਸੇਵਾਲਾ ਦੇ ਇਕ ਫੈਨ ਨੇ ਇੱਥੇ ਵੇਟ ਲਿਫਟਿੰਗ ਵਿਚ ਮੈਡਲ ਜਿੱਤਿਆ ਅਤੇ ਇਸ ਦੌਰਾਨ ਉਸ ਨੇ ਸਿੱਧੂ ਮੂਸੇਵਾਲਾ ਦੇ ਸਟਾਈਲ ਵਿਚ ਆਪਣੇ ਪੱਟ ਉੱਤੇ ਹੱਥ ਮਾਰ ਕੇ ਉਸ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਇਸ ਵੇਟ ਲਿਫਟਰ ਦਾ ਨਾਂ ਹੈ ਵਿਕਾਸ ਠਾਕੁਰ, ਜਿਸ ਦੀ ਫੈਮਲੀ ਹਿਮਾਚਲ ਪ੍ਰਦੇਸ਼ ਤੋਂ ਹੈ ਪਰ ਹੁਣ ਉਹ ਪੰਜਾਬ ਰਹਿੰਦੇ ਹਨ।

ਵਿਕਾਸ ਠਾਕੁਰ ਨੇ ਕੁੱਲ 346 ਕਿਲੋਗ੍ਰਾਮ (155 ਕਿਲੋਗ੍ਰਾਮ ਅਤੇ 191 ਕਿਲੋਗ੍ਰਾਮ) ਭਾਰ ਚੁੱਕ ਕੇ ਰਾਸ਼ਟਰਮੰਡਲ ਖੇਡਾਂ ਦਾ ਲਗਾਤਾਰ ਤੀਜਾ ਤਗਮਾ ਜਿੱਤ ਕੇ ਦੂਜਾ ਸਥਾਨ ਹਾਸਲ ਕੀਤਾ। ਵਿਕਾਸ ਠਾਕੁਰ ਨੇ ਕਾਮਨਵੈਲਥ ਗੇਮਸ ਵਿਚ ਹਮੇਸ਼ਾ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਪਹਿਲਾਂ ਵੀ ਉਸ ਨੇ 2 ਵਾਰ ਕਾਮਨਵੈਲਥ ਗੇਮਸ ਵਿਚ ਮੈਡਲ ਜਿੱਤਿਆ ਹੈ। ਵਿਕਾਸ ਨੇ ਪਹਿਲਾਂ 2014 ਵਿੱਚ ਚਾਂਦੀ, 2018 ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ ਅਤੇ ਹੁਣ 2022 ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਪਰਿਵਾਰ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਵਿਕਾਸ ਠਾਕੁਰ ਦੇ ਪਿਤਾ ਬ੍ਰਿਜਰਤ ਨੇ ਦੱਸਿਆ ਕਿ ਵਿਕਾਸ ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਫੈਨ ਹੈ। ਉਹ ਉਸ ਦੇ ਗੀਤਾਂ ਨੂੰ ਜ਼ਿਆਦਾ ਸੁਣਦਾ ਰਿਹਾ ਹੈ। ਜਿਸ ਦਿਨ ਮੂਸੇਵਾਲਾ ਨੂੰ ਮਾਰਿਆ ਗਿਆ, ਉਹ ਬਹੁਤ ਨਿਰਾਸ਼ ਸੀ ਅਤੇ ਘੱਟੋ-ਘੱਟ 3 ਦਿਨਾਂ ਤੱਕ ਵਿਕਾਸ ਨੇ ਖਾਣਾ ਵੀ ਨਹੀਂ ਖਾਧਾ।
ਵਿਕਾਸ ਠਾਕੁਰ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਵਿਕਾਸ ਠਾਕੁਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ ਹੈ। ਵਿਕਾਸ ਠਾਕੁਰ ਨੇ ਮਾਂ ਆਸ਼ਾ ਠਾਕੁਰ ਨੂੰ ਜਨਮ ਦਿਨ ‘ਤੇ ਮੈਡਲ ਜਿੱਤ ਕੇ ਜਨਮਦਿਨ ਦਾ ਤੋਹਫਾ ਦਿੱਤਾ। ਪੁੱਤਰ ਦਾ ਤੋਹਫ਼ਾ ਦੇਖ ਕੇ ਮਾਂ ਦੇ ਹੰਝੂ ਆ ਗਏ। ਵਿਕਾਸ ਠਾਕੁਰ ਦੇ ਪਿਤਾ ਬ੍ਰਿਜਰਾਜ ਠਾਕੁਰ ਰੇਲਵੇ ਵਿੱਚ ਨੌਕਰੀ ਕਰਦੇ ਹਨ। ਮਾਂ ਆਸ਼ਾ ਠਾਕੁਰ ਇੱਕ ਘਰੇਲੂ ਔਰਤ ਹੈ। ਅਭਿਲਾਸ਼ਾ ਵਿਕਾਸ ਦੀ ਛੋਟੀ ਭੈਣ ਵਕੀਲ ਹੈ। ਇਹ ਪਰਿਵਾਰ ਲੁਧਿਆਣਾ ਵਿੱਚ ਜਲੰਧਰ ਬਾਈਪਾਸ ਨੇੜੇ ਐਲਡੇਕੋ ਹੋਮਜ਼ ਵਿੱਚ ਰਹਿੰਦਾ ਹੈ।
error: Content is protected !!