ਕਿਸਾਨ ਨੇ ਲੈਣਾ ਸੀ ਟਰੈਕਟਰ ਪਰ ਲੱਖਾਂ ਰੁਪਏ ਭੁੱਲਿਆ ਸਰਕਾਰੀ ਬੱਸ ‘ਚ, ਫਿਰ ਹੋਇਆ ਅਜਿਹਾ ਕ੍ਰਿਸ਼ਮਾ…

ਕਿਸਾਨ ਨੇ ਲੈਣਾ ਸੀ ਟਰੈਕਟਰ ਪਰ ਲੱਖਾਂ ਰੁਪਏ ਭੁੱਲਿਆ ਸਰਕਾਰੀ ਬੱਸ ‘ਚ, ਫਿਰ ਹੋਇਆ ਅਜਿਹਾ ਕ੍ਰਿਸ਼ਮਾ…

ਵੀਓਪੀ ਡੈਸਕ – ਕਲਯੁੱਗ ਦੇ ਇਸ ਸਮੇਂ ਵਿਚ ਇਮਾਨਦਾਰੀ ਦਾ ਸ਼ਬਦ ਵੀ ਕਈ ਲੋਕਾਂ ਨੂੰ ਯਾਦ ਨਹੀਂ ਹੈ ਪਰ ਇਸ ਦੌਰਾਨ ਵੀ ਇਮਾਨਦਾਰੀ ਇਕ ਅਜਿਹੀ ਮਿਸਾਲ ਪੇਸ਼ ਕੀਤੀ ਹੈ ਸਰਕਾਰੀ ਬੱਸ ਦੇ ਡਰਾਈਵਰ ਸੁਖਚੈਨ ਸਿੰਘ ਨੇ, ਜਿਸ ਨੇ ਆਪਣੀ ਬੱਸ ਵਿੱਚੋਂ ਕਿਸਾਨ ਦੇ ਭੁੱਲੇ 4 ਲੱਖ 30 ਹਜ਼ਾਰ ਵਾਪਸ ਕੀਤੇ। ਉਕਤ ਕਿਸਾਨ ਭਗਵੰਤ ਸਿੰਘ ਉਕਤ ਪੈਸੇ ਲੈ ਕੇ ਟਰੈਕਟਰ ਖਰੀਦਣ ਦੇ ਲਈ ਜਾ ਰਿਹਾ ਸੀ ਪਰ ਉਹ ਆਪਣਾ ਪੈਸਿਆਂ ਵਾਲਾ ਬੈਗ ਬੱਸ ਵਿਚ ਹੀ ਭੁੱਲ ਗਿਆ ਸੀ। ਸੁਖਚੈਨ ਸਿੰਘ ਦੀ ਇਸ ਇਮਾਨਦਾਰੀ ਦੀ ਸ਼ਲਾਘਾ ਸਾਰੇ ਪਾਸੇ ਹੋ ਰਹੀ ਹੈ।

ਜਾਣਕਾਰੀ ਮੁਤਾਬਕ ਦੇ ਗੁਰਦੁਆਰਾ ਸ੍ਰੀ ਬੁਢਾ ਜੌੜ ਸਾਹਿਬ ਤੋਂ ਜਦ ਚੰਡੀਗੜ੍ਹ ਵਾਪਿਸ ਆ ਰਹੀ ਬੱਸ ਵਿਚ ਭਗਵੰਤ ਸਿੰਘ ਸਵਾਰ ਸੀ, ਜਿਸ ਕੋਲ ਕਰੀਬ 4 ਲੱਖ 30 ਹਜ਼ਾਰ ਰੁਪਏ ਸਨ ਜੋ ਉਸ ਨੇ ਟਰੈਕਟਰ ਖਰੀਦਣ ਲਈ ਰੱਖੇ ਹੋਏ ਸਨ। ਇਸ ਦੌਰਾਨ ਇਹ ਬੱਸ ਚੰਡੀਗੜ੍ਹ ਪਹੁੰਚੀ ਤਾਂ ਭਗਵੰਤ ਸਿੰਘ ਉਸ ਬੱਸ ਦੇ ਵਿੱਚੋਂ ਉਤਰ ਕੇ ਦੂਜੀ ਬੱਸ ਦੇ ਵਿੱਚ ਬੈਠ ਕੇ ਆਪਣੇ ਘਰ ਭਵਾਨੀਗੜ੍ਹ ਚਲਾ ਗਿਆ ਅਤੇ ਆਪਣਾ ਪੈਸਿਆਂ ਨਾਲ ਭਰਿਆ ਬੈਗ ਉਸ ਬੱਸ ਵਿਚ ਹੀ ਭੁੱਲ ਗਿਆ। ਘਰ ਪਹੁੰਚ ਕੇ ਜਦ ਉਸ ਨੂੰ ਇਹ ਗੱਲ ਯਾਦ ਆਈ ਤਾਂ ਉਹ ਪਰੇਸ਼ਾਨ ਹੋ ਗਿਆ।

ਇਸ ਤੋਂ ਬਾਅਦ ਉਸ ਨੇ ਭਵਾਨੀਗੜ੍ਹ ਤੋਂ ਬੱਸ ਚੜ੍ਹ ਕੇ ਪਟਿਆਲਾ ਪਹੁੰਚ ਕੀਤੀ, ਜਿੱਥੇ ਕਿ ਉਨ੍ਹਾਂ ਵੱਲੋਂ ਚੰਡੀਗੜ੍ਹ ਡਿੱਪੂ ਦੇ ਵਿਚ ਬੱਸ ਡਰਾਈਵਰ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਬੱਸ ਡਰਾਈਵਰ ਨੇ ਅੱਜ ਪਟਿਆਲਾ ਪਹੁੰਚ ਕੇ ਉਨ੍ਹਾਂ ਨੂੰ ਬਣਦੀ ਰਕਮ ਉਨ੍ਹਾਂ ਦੀ 4 ਲੱਖ 30 ਹਜ਼ਾਰ ਰੁਪਏ ਵਾਪਸ ਕਰ ਦਿੱਤੇ। ਇਨ੍ਹਾਂ ਪੈਸਿਆਂ ਦੇ ਨਾਲ ਭਗਵੰਤ ਸਿੰਘ ਨੇ ਨਵਾਂ ਟਰੈਕਟਰ ਲੈਣਾ ਸੀ ਗੱਲਬਾਤ ਦੌਰਾਨ ਭਗਵੰਤ ਸਿੰਘ ਨੇ ਕਿਹਾ ਕਿ ਇਹ ਮੇਰੀ ਵੱਡੀ ਲਾਪਰਵਾਹੀ ਸੀ ਜੋ ਕਿ ਮੈਂ ਪੈਸੇ ਬੱਸ ਵਿੱਚ ਭੁੱਲ ਗਿਆ ਪਰ ਮੈਂ ਇਸ ਬੱਸ ਡਰਾਈਵਰ ਸੁਖਚੈਨ ਸਿੰਘ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਇਨਸਾਨੀਅਤ ਦੀ ਮਿਸਾਲ ਕਾਇਮ ਕੀਤੀ।

ਦੂਜੇ ਪਾਸੇ ਪੀਆਰਟੀਸੀ ਦੇ ਇੰਸਪੈਕਟਰ ਦਾ ਕਹਿਣਾ ਸੀ ਕਿ ਸਾਨੂੰ ਮਾਣ ਹੈ ਕਿ ਸਾਡੇ ਡਰਾਇਵਰ ਨੇ ਅੱਜ ਬਹੁਤ ਵੱਡਾ ਕੰਮ ਕੀਤਾ ਪਿਛਲੇ 10 ਤੋਂ 12 ਸਾਲਾਂ ਤੋਂ ਸੁਖਚੈਨ ਸਿੰਘ ਡਰਾਈਵਰ ਦੀ ਨੌਕਰੀ ਨਿਭਾਅ ਰਿਹਾ ਹੈ ਬਤੌਰ ਪੀਆਰਟੀਸੀ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਵੀ ਸੁਖਚੈਨ ਸਿੰਘ ਨੇ ਕਈ ਵਿਅਕਤੀ ਜਿਹੜੇ ਮੋਬਾਈਲ ਭੁੱਲ ਗਏ ਸੀ ਬੱਸ ਵਿੱਚ ਉਹਨਾਂ ਦੇ ਵਾਪਿਸ ਕੀਤੇ ਸੀ ਸਾਨੂੰ ਮਾਣ ਹੈ ਅਜਿਹੇ ਹੋਣਹਾਰ ਡਰਾਈਵਰ ਦੇ ਉੱਪਰ ।

error: Content is protected !!