ਗੁਰਪਤਵੰਤ ਪੰਨੂ ਨੇ ਗੁਆਂਢੀ ਸੂਬੇ ਦੇ ਮੁੱਖ ਮੰਤਰੀ ਨੂੰ ਦਿੱਤੀ ਧਮਕੀ, ਕਿਹਾ- 15 ਅਗਸਤ ਨੂੰ ਇਹ ਕੰਮ ਕਰਨ ਵਾਲੇ ਨੂੰ ਮਿਲਣਗੇ ‘ਸਵਾ ਲੱਖ ਡਾਲਰ’…

ਗੁਰਪਤਵੰਤ ਪੰਨੂ ਨੇ ਗੁਆਂਢੀ ਸੂਬੇ ਦੇ ਮੁੱਖ ਮੰਤਰੀ ਨੂੰ ਦਿੱਤੀ ਧਮਕੀ, ਕਿਹਾ- 15 ਅਗਸਤ ਨੂੰ ਇਹ ਕੰਮ ਕਰਨ ਵਾਲੇ ਨੂੰ ਮਿਲਣਗੇ ‘ਸਵਾ ਲੱਖ ਡਾਲਰ’…

ਵੀਓਪੀ ਬਿਊਰੋ – ਮਾਹੌਲ ਖਰਾਬ ਕਰਨ ਲਈ ਕੋਈ ਨਾ ਕੋਈ ਸਾਜਿਸ਼ਾਂ ਘੜਨ ਵਾਲੇ ਪਾਬੰਦੀਸ਼ੁਦਾ ਜਥੇਬੰਦੀ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇਕ ਵਾਰ ਅਜਿਹਾ ਹੀ ਤੀਰ ਮਾਰਿਆ ਹੈ ਕਿ ਹਿਮਾਚਲ ਪ੍ਰਦੇਸ਼ ਵਿਚ ਹਲਚਲ ਮਚੀ ਹੋਈ ਹੈ। ਪੰਜਾਬ ਤੋਂ ਬਾਅਦ ਗੁਆਂਢੀਆਂ ਸੂਬਿਆਂ ਨੂੰ ਲਗਾਤਾਰ ਧਮਕੀਆਂ ਦੇ ਰਹੇ ਗੁਰਪਤਵੰਤ ਸਿੰਘ ਪੰਨੂ ਨੇ ਇਸ ਵਾਰ ਫਿਰ ਤੋਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਮੰਤਰੀ ਜੈ ਰਾਮ ਠਾਕੁਰ ਧਮਕੀ ਦਿੱਤੀ ਹੈ ਅਤੇ ਕਿਹਾ ਹੈ ਕਿ ਇਸ ਵਾਰ ਉਹ ਉਸ ਨੂੰ ਅਜਾਦੀ ਦਿਵਸ ਮੌਕੇ ਝੰਡਾ ਨਹੀਂ ਲਹਿਰਾਉਣ ਦੇਵੇਗਾ। ਇਸ ਸਬੰਧੀ ਉਸ ਨੇ ਈ-ਮੇਲ ਰਾਹੀ ਇਕ ਧਮਕੀ ਜਾਰੀ ਕੀਤੀ ਹੈ।

ਜਾਣਕਾਰੀ ਮੁਤਾਬਕ ਪਾਬੰਦੀਸ਼ੁਦਾ ਜਥੇਬੰਦੀ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇਸ ਵਾਰ ਕਿਹਾ ਕਿ ਉਹ 15 ਅਗਸਤ ਨੂੰ ਸੁਤੰਤਰਤਾ ਦਿਵਸ ਮੌਕੇ ਸ਼ਿਮਲਾ ’ਚ ਮੁੱਖ ਮੰਤਰੀ ਜੈ ਰਾਮ ਠਾਕੁਰ ਨੂੰ ਤਿਰੰਗਾ ਲਹਿਰਾਉਣ ਨਹੀਂ ਦੇਣਗੇ। ਇਸ ਸਬੰਧੀ ਉਹਨਾਂ ਨੇ ਕਿਹਾ ਕਿ ਜੋ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੂੰ ਅਜਿਹਾ ਕਰਨ ਤੋਂ ਰੋਕੇਗਾ, ਉਸ ਨੂੰ ਉਸ ਵੱਲ਼ੋਂ  ਸਵਾ ਲੱਖ ਡਾਲਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਸ ਨੇ ਕਿਹਾ ਕਿ ਇਸ ਵਾਰ ਉਹ ਸ਼ਿਮਲਾ ਨੂੰ ਖਾਲਿਸਤਾਨ ਦੀ ਰਾਜਧਾਨੀ ਬਣਾਉਣਗੇ ਅਤੇ ਖਾਲਿਸਤਾਨੀ ਹਮਾਇਤੀ ਝੰਡੇ ਤੇ ਨਾਅਰੇ ਵੀ ਲਿਖਣਗੇ।
ਪਾਬੰਦੀਸ਼ੁਦਾ ਜਥੇਬੰਦੀ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਇਸ ਧਮਕੀ ਅਤੇ 15 ਅਗਸਤ ਨੂੰ ਦੇਖ ਦੇ ਹੋਏ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਸੂਬੇ ਵਿਚ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਹਨ। ਇਸ ਦੌਰਾਨ ਸ਼ਿਮਲਾ ਵਿਚ ਵੀ ਸ਼ਖਤ ਪਹਿਰੇਦਾਰੀ ਕਰ ਦਿੱਤੀ ਗਈ ਹੈ।
error: Content is protected !!