ਮਾਪਿਆਂ ਤੋਂ ਵਿਛੜੀ 5 ਸਾਲਾਂ ਨੰਨ੍ਹੀ ਪਰੀ; ਸਕੂਲੀ ਵੈਨ ਦੇ ਟਾਇਰ ਹੇਠਾਂ ਆਈ, ਮੌਤ…

ਮਾਪਿਆਂ ਤੋਂ ਵਿਛੜੀ 5 ਸਾਲਾਂ ਨੰਨ੍ਹੀ ਪਰੀ; ਸਕੂਲੀ ਵੈਨ ਦੇ ਟਾਇਰ ਹੇਠਾਂ ਆਈ, ਮੌਤ…

ਤਰਨਤਾਰਨ (ਵੀਓਪੀ ਬਿਊਰੋ)  ਜਿਲ੍ਹਾ ਤਰਨਤਾਰਨ ਦੇ ਹਲਕਾ ਪੱਟੀ ਤੋਂ ਅੱਜ ਇਕ ਬੁਰੀ ਖਬਰ ਸਾਹਮਣੇ ਆਈ ਹੈ, ਜਿੱਥੇ ਇਕ 5 ਸਾਲਾ ਬੱਚੀ ਦੀ ਸਕੂਲੀ ਵੈਨ ਹੇਠਾਂ ਆਉਣ ਕਾਰਨ ਦਰਦਨਾਕ ਮੌਤ ਹੋ ਗਈ। ਘਟਨਾ ਤੋਂ ਇਲਾਕੇ ਵਿਚ ਸੋਗ ਦਾ ਮਾਹੌਲ ਹੈ ਅਤੇ ਜਿਹਨਾਂ ਦੇ ਬੱਚੇ ਸਕੂਲ ਬੱਸ ਜਾਂ ਵੈਨ ਵਿਚ ਸਕੂਲ ਜਾਂਦੇ ਹਨ ਉਹਨਾਂ ਦੇ ਤਾਂ ਦਿਲ ਦੀ ਤੇਜ਼ ਗਤੀ ਵਿਚ ਧੜਕ ਰਹੇ ਹਨ। ਇਸ ਤੋਂ ਪਹਿਲਾਂ ਵੀ ਕਈ ਥਾਈਂ ਸਕੂਲੀ ਬੱਸਾਂ ਪਲਟਣ ਵਰਗੇ ਹਾਦਸੇ ਦੇਖਣ ਨੂੰ ਮਿਲੇ ਹਨ। ਸਰਕਾਰ ਨੂੰ ਇਸ ਸਮੱਸਿਆ ਵੱਲ ਧਿਆਨ ਦੇ ਕੋਈ ਸਖਤ ਨਿਯਮ ਬਣਾਉਣਾ ਚਾਹੀਦਾ ਹੈ।

ਜਾਣਕਾਰੀ ਮੁਤਾਬਕ ਹਲਕਾ ਪੱਟੀ ਦੇ ਸੈਕਰਡ ਹਾਰਟ ਸਕੂਲ ਠੱਕਰਪੁਰਾ ’ਚ ਨਰਸਰੀ ਜਮਾਤ ਦੀ ਵਿਦਿਆਰਥਣ 5 ਸਾਲਾ ਦੀ ਸ਼ੁਭਲੀਨ ਕੌਰ ਪਿਤਾ ਰਾਜਵਿੰਦਰ ਸਿੰਘ ਰਾਜਾ ਖਾਰੇਵਾਲੇ ਵਾਸੀ ਖੇਮਕਰਨ ਰੋਡ ਪੱਟੀ ਅੱਜ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਜਦ ਸਕੂਲੀ ਵੈਨ ਵਿਚ ਹੀ ਬੈਠ ਕੇ ਘਰ ਲਈ ਆ ਰਹੀ ਸੀ ਤਾਂ ਇਸ ਦੌਰਾਨ ਜਦ ਘਰ ਅੱਗੇ ਆ ਕੇ ਉਹ ਸਕੂਲ ਦੀ ਵੈਨ ਵਿੱਚੋਂ ਉਤਰ ਰਹੀ ਸੀ ਤਾਂ ਅਚਾਨਕ ਵੈਨ ਹੇਠਾਂ ਆ ਗਈ। ਇਸ ਦੌਰਾਨ ਉਸ ਨੂੰ ਜਲਦੀ-ਜਲਦੀ ਪੱਟੀ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਸ ਦੀ ਹਾਲਾਤ ਨੂੰ ਗੰਭੀਰ ਦੇਖਦੇ ਹੋਏ ਅੰਮ੍ਰਿਤਸਰ ਰੈਫਰ ਕਰ ਦਿੱਤਾ ਪਰ ਹਸਪਤਾਲ ਪਹੁੰਚਦੇ-ਪਹੁੰਚਦੇ ਹੀ ਉਸ ਦੀ ਮੌਤ ਹੋ ਗਈ।
ਇਸ ਦੌਰਾਨ ਥਾਣਾ ਸਿਟੀ ਪੱਟੀ ਦੇ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਕਿਹਾ ਕਿ ਏਐੱਸਆਈ ਕੁਲਬੀਰ ਸਿੰਘ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਘਟਨਾ ਤੋਂ ਬਾਅਦ ਵੈਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
error: Content is protected !!