ਹੜ੍ਹ ਪ੍ਰਭਾਵਿਤ ਇਲਾਕੇ ‘ਚ ਪਹੁੰਚੇ ਸੁਖਬੀਰ ਬਾਦਲ; ਸਾਮਾਨ ਤੇ ਦਵਾਈਆਂ ਵੰਡਦੇ ਹੋਏ ਕਿਹਾ ਕਿ ਇਹ ਕੰਮ ਤਾਂ ਸਰਕਾਰ ਦਾ ਆ, ਜੋ ਅਸੀ ਕਰ ਰਹੇ ਹਾਂ…

ਹੜ੍ਹ ਪ੍ਰਭਾਵਿਤ ਇਲਾਕੇ ‘ਚ ਪਹੁੰਚੇ ਸੁਖਬੀਰ ਬਾਦਲ; ਸਾਮਾਨ ਤੇ ਦਵਾਈਆਂ ਵੰਡਦੇ ਹੋਏ ਕਿਹਾ ਕਿ ਇਹ ਕੰਮ ਤਾਂ ਸਰਕਾਰ ਦਾ ਆ, ਜੋ ਅਸੀ ਕਰ ਰਹੇ ਹਾਂ…

ਵੀਓਪੀ ਬਿਊਰੋ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਸਮੇਂ ਆਪਣੇ ਹਲਕੇ ਲੰਬੀ ਤੇ ਮਲੋਟ ਵਿਚ ਕਾਫੀ ਐਕਟਿਵ ਹੋਏ ਹਨ। ਇੰਨਾ ਤਾਂ ਕੋਈ ਸਿਆਸੀ ਚੋਣਾਂ ਸਮੇਂ ਹੀ ਇਲਾਕੇ ਦੇ ਲੋਕਾਂ ਲਈ ਹਾਜ਼ਰ ਹੁੰਦਾ ਹੈ, ਜਿਨਾਂ ਸੁਖਬੀਰ ਬਾਦਲ ਇਸ ਸਮੇਂ ਲੰਬੀ ਤੇ ਮਲੋਟ ਹਲਕੇ ਵਿਚ ਲੋਕਾਂ ਵਿਚਕਾਰ ਹਾਜ਼ਰੀ ਲਵਾ ਰਹੇ ਹਨ। ਦਰਅਸਲ ਇਸ ਦੌਰਾਨ ਸੁਖਬੀਰ ਬਾਦਲ ਲੋਕਾਂ ਦੇ ਦਰਮਿਆਨ ਸਿਰਫ ਹਾਜ਼ਰੀ ਹੀ ਨਹੀਂ ਲਵਾ ਰਹੇ ਸਗੋਂ ਕਿ ਉਹਨਾਂ ਨੂੰ ਉਹਨਾਂ ਦੀ ਸਹੂਲਤ ਲਈ ਜ਼ਰੂਰੀ ਸਾਮਾਨ ਵੀ ਵੰਡ ਰਹੇ ਹਨ।

ਦਰਅਸਲ ਪਿਛਲੇ ਦਿਨੀਂ ਲੰਬੀ ਅਤੇ ਮਲੋਟ ਹਲਕੇ ਵਿਚ ਕਾਫੀ ਬਾਰਿਸ਼ ਹੋਈ ਸੀ, ਇਸ ਕਾਰਨ ਇੱਥੇ ਖੇਤਾਂ ਵਿਚ ਵੀ ਕਾਫੀ ਪਾਣੀ ਜਮ੍ਹਾਂ ਹੋ ਗਿਆ ਅਤੇ ਕਿਸਾਨਾਂ ਦੀਆਂ ਫਸਲਾਂ ਤਕ ਡੁੱਬ ਗਈਆਂ। ਇਸ ਦੌਰਾਨ ਕਿਸਾਨਾਂ ਨੂੰ ਪਰੇਸ਼ਾਨ ਦੇ ਆਲਮ ਵਿਚ ਸੁਖਬੀਰ ਬਾਦਲ ਉਹਨਾਂ ਦੀ ਮਦਦ ਲਈ ਅੱਗੇ ਆਏ ਹਨ ਅਤੇ ਉਹਨਾਂ ਨੂੰ ਪਾਣੀ ਦੀ ਨਿਕਾਸੀ ਲਈ ਪੰਪ ਇੰਜਣ ਅਤੇ ਪਾਈਪਾਂ ਵੰਡੀਆਂ ਜਾ ਰਹੀਆਂ ਹਨ। ਇਸ ਦੌਰਾਨ ਸੁਖਬੀਰ ਬਾਦਲ ਵੀ ਲਗਾਤਾਰ ਮੌਕੇ ਉੱਤੇ ਮੌਜੂਦ ਰਹਿ ਕੇ ਲੋਕਾਂ ਕੋਲੋਂ ਸਥਿਤੀ ਦਾ ਹਾਲ-ਚਾਲ ਜਾਣ ਰਹੇ ਹਨ ਅਤੇ ਉਹਨਾਂ ਨੂੰ ਮਦਦ ਦਾ ਪੂਰਾ ਭਰੋਸਾ ਦੇ ਰਹੇ ਹਨ।
ਅੱਜ ਸੁਖਬੀਰ ਬਾਦਲ ਦੇ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਰਾਮ ਦਾਸ ਇੰਸਟੀਚਿਊਟ ਮੈਡੀਕਲ ਸਾਇੰਸ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਡਾਕਟਰਾਂ ਦੀ ਟੀਮਾਂ ਵੀ ਇਨ੍ਹਾਂ ਪ੍ਰਭਾਵਿਤ ਪਿੰਡਾਂ ਵਿਚ ਬਿਮਾਰੀਆਂ ਦੇ ਇਲਾਜ ਲਈ ਲਾਈਆਂ ਗਈਆਂ ਹਨ ਜੋ ਪਿੰਡ ਪਿੰਡ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨਗੀਆਂ। ਇਸ ਦੌਰਾਨ ਹਲਕਾ ਲੰਬੀ ਦੇ ਪਿੰਡ ਥਰਾਜਵਾਲਾ ਵਿਚ ਪਿੰਡ ਵਾਸੀਆਂ ਨੂੰ ਸਾਮਾਨ ਦਿੰਦੇ ਹੋਏ ਡਾਕਟਰਾਂ ਦੀਆ ਟੀਮਾਂ ਨੂੰ ਰਵਾਨਾ ਕੀਤਾ। ਸੁਖਬੀਰ ਬਾਦਲ ਨੇ ਕਿਹਾ ਕਿ ਜੋ ਕੰਮ ਪੰਜਾਬ ਸਰਕਾਰ ਨੇ ਕਰਨਾ ਸੀ, ਉਹ ਅਸੀਂ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਪਿੰਡ ਪਿੰਡ ਵਿਚ ਡਾਕਟਰਾਂ ਦੀਆ ਟੀਮਾਂ ਭੇਜ ਕੇ ਮੁਫ਼ਤ ਇਲਾਜ ਕਰਵਾ ਰਹੇ ਹਾਂ। ਪ੍ਰਭਾਵਿਤ 100 ਦੇ ਕਰੀਬ ਪਿੰਡਾਂ ਨੂੰ ਇਸ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
error: Content is protected !!