ਪੰਜਾਬ ਦੇ ਇਸ ਜਿਲ੍ਹੇ ‘ਚ ਬੱਚਿਆਂ ‘ਚ ਦਿਖੇ ਮੰਕੀਪਾਕਸ ਦੇ ਲੱਛਣ, ਸਕੂਲ ਕਿਤੇ ਬੰਦ…

ਪੰਜਾਬ ਦੇ ਇਸ ਜਿਲ੍ਹੇ ‘ਚ ਬੱਚਿਆਂ ‘ਚ ਦਿਖੇ ਮੰਕੀਪਾਕਸ ਦੇ ਲੱਛਣ, ਸਕੂਲ ਕਿਤੇ ਬੰਦ…

ਖੰਨਾ (ਵੀਓਪੀ ਬਿਊਰੋ) ਪੰਜਾਬ ਵਿਚ ਬੀਤੇ ਦਿਨੀ ਮੰਕੀਪਾਕਸ ਦੇ ਲੱਛਣ ਦਿਖਣ ਤੋਂ ਬਾਅਦ ਸਿਹਤ ਵਿਭਾਗ ਨੂੰ ਹੱਥਾਂ- ਪੈਰਾਂ ਦੀ ਪੈ ਗਈ ਸੀ। ਇਸ ਤਰ੍ਹਾਂ ਦਾ ਮਾਮਲਾ ਹੁਣ ਪੰਜਾਬ ਦੇ ਹੀ ਖੰਨਾ ਵਿਚ ਵੀ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਖੰਨਾ ਵਿਚ 2 ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਹ ਕਦਮ ਉਸ ਸਮੇਂ ਚੁੱਕਿਆ ਗਿਆ ਜਦ ਦੋ ਪ੍ਰਾਈਵੇਟ ਸਕੂਲਾਂ ‘ਚ ਵੀ ਵਿਦਿਆਰਥੀਆਂ ਦੇ ਚਿਹਰੇ ‘ਤੇ ਜਲਨ ਹੋਣ ਦੀ ਸ਼ਿਕਾਇਤ ਸਾਹਮਣੇ ਆਈ ਹੈ। ਇਨ੍ਹਾਂ ਸਕੂਲਾਂ ਵਿੱਚ ਆਨਲਾਈਨ ਸਿੱਖਿਆ ਕਰਵਾਈ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਸਕੂਲ ਵਿਚ ਛੁੱਟੀ ਲੈਣ ਲਈ ਇਕ ਵਿਦਿਆਰਥੀ ਨੇ ਅਰਜ਼ੀ ਦਿੱਤੀ ਤਾਂ ਉਸ ਵਿਚ ਉਸ ਦੇ ਮਾਪਿਆਂ ਨੇ ਲਿਖਿਆ ਸੀ ਕਿ ਬੱਚੇ ਨੂੰ ਮੰਕੀਪਾਕਸ ਹੈ। ਇਸ ਤੋਂ ਬਾਅਦ ਸਾਰੇ ਸਕੂਲ ਵਿਚ ਹੜਕੰਪ ਮਚ ਗਿਆ ਅਤੇ ਬਾਕੀ ਬੱਚਿਆਂ ਦੇ ਮਾਪਿਆਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ। ਇਸ ਤੋਂ ਬਾਅਦ ਸਕੂਲ ਪ੍ਰੰਬਧਕਾਂ ਨੇ ਖਤਰੇ ਨੂੰ ਦੇਖਦੇ ਹੋਏ ਸਕੂਲ ‘ਚ ਤੁਰੰਤ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ। ਸਕੂਲ ਵੱਲੋਂ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਾਂਚ ਤੋਂ ਬਾਅਦ ਉਸ ਬੱਚੇ ਵਿੱਚ ਮੰਕੀਪੌਕਸ ਦੇ ਕੋਈ ਲੱਛਣ ਨਹੀਂ ਮਿਲੇ ਹਨ।


ਇਸੇ ਤਰ੍ਹਾਂ ਇਕ ਹੋਰ ਸਕੂਲ ਵਿਚ ਵੀ ਵਿਦਿਆਰਥੀਆਂ ਨੇ ਅਧਿਆਪਕ ਨੂੰ ਚਿਹਰੇ ‘ਤੇ ਜਲਨ ਹੋਣ ਦੀ ਸ਼ਿਕਾਇਤ ਕੀਤੀ। ਹਾਲਾਂਕਿ, ਬੱਚਿਆਂ ਦੇ ਮੂੰਹ ਨੂੰ ਪਾਣੀ ਨਾਲ ਕੁਰਲੀ ਕਰਨ ਅਤੇ ਉਨ੍ਹਾਂ ਨੂੰ ਏਸੀ ਕਮਰੇ ਵਿੱਚ ਬਿਠਾਉਣ ਨਾਲ ਜਲਣ ਵੀ ਠੀਕ ਹੋ ਗਈ। ਇਸ ਤੋਂ ਬਾਅਦ ਸਕੂਲ ਮੈਨੇਜਮੈਂਟ ਨੇ ਇਹਤਿਆਤ ਵਜੋਂ ਸਕੂਲ ਨੂੰ ਤਿੰਨ ਦਿਨਾਂ ਲਈ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਐਸਐਮਓ ਨੂੰ ਪੱਤਰ ਲਿਖ ਕੇ ਸਲਾਹ ਵੀ ਮੰਗੀ ਗਈ ਹੈ।

error: Content is protected !!