ਪੀਜੀਆਈ ‘ਚ ਨਹੀਂ ਹੋਵੇਗਾ ਪੰਜਾਬ ਦੇ ਮਰੀਜਾਂ ਦਾ ਇਲਾਜ, ਪੰਜਾਬ ਸਰਕਾਰ ਦੀ ਇਹ ਨਾਕਾਮੀ ਬਣੀ ਕਾਰਨ…

ਪੀਜੀਆਈ ‘ਚ ਨਹੀਂ ਹੋਵੇਗਾ ਪੰਜਾਬ ਦੇ ਮਰੀਜਾਂ ਦਾ ਇਲਾਜ, ਪੰਜਾਬ ਸਰਕਾਰ ਦੀ ਇਹ ਨਾਕਾਮੀ ਬਣੀ ਕਾਰਨ…

ਵੀਓਪੀ ਬਿਊਰੋ – ਪੀਜੀਆਈ ਚੰਡੀਗੜ੍ਹ ਵਿਚ ਪੰਜਾਬ ਦੇ ਮਰੀਜਾਂ ਦਾ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਇਲਾਜ ਬੰਦ ਕਰ ਦਿੱਤਾ ਗਿਆ ਹੈ। ਇਹ ਫੈਸਲਾ ਪੀਜੀਆਈ ਚੰਡੀਗੜ੍ਹ ਮੈਨੇਜਮੈਂਟ ਨੇ ਕੀਤਾ ਹੈ ਅਤੇ ਇਸ ਸਬੰਧੀ ਉਹਨਾਂ ਨੇ ਕਿਹਾ ਹੈ ਕਿ ਉਕਤ ਸਕੀਮ ਤਹਿਤ ਪੰਜਾਬ ਸਰਕਾਰ ਵੱਲ਼ ਉਹਨਾਂ ਦਾ ਬਕਾਇਆ ਖੜ੍ਹਾ ਹੈ ਪਰ ਪੰਜਾਬ ਸਰਕਾਰ ਨੇ ਉਹਨਾਂ ਦਾ ਇਹ ਬਕਾਇਆ ਅਜੇ ਵਾਪਸ ਨਹੀਂ ਕੀਤਾ ਹੈ। ਇਸ ਮਾਮਲੇ ਸਬੰਧੀ ਪੰਜਾਬ ਸਰਕਾਰ ਨੇ ਹਾਲਾਂਕਿ ਪੀਜੀਆਈ ਚੰਡੀਗੜ੍ਹ ਮੈਨੇਜਮੈਂਟ ਦੇ ਇਸ ਫੈਸਲੇ ਖਿਲਾਫ ਕਿਹਾ ਕਿ ਉਹਨਾਂ ਨੇ ਇਸ ਸਕੀਮ ਤਹਿਤ ਫੰਡ ਜਾਰੀ ਕਰ ਦਿੱਤਾ ਹੈ ਅਤੇ ਜਲਦ ਹੀ ਪੀਜੀਆਈ ਵਿਚ ਇਸ ਸਕੀਮ ਤਹਿਤ ਪੰਜਾਬ ਦੇ ਲੋਕਾਂ ਦੇ ਇਲਾਜ ਸ਼ੁਰੂ ਹੋ ਜਾਣਗੇ।

ਪਹਿਲੀ ਅਗਸਤ ਤੋਂ ਪੀਜੀਆਈ ਚੰਡੀਗੜ੍ਹ ਮੈਨੇਜਮੈਂਟ ਨੇ ਫੰਡ ਨਾ ਮਿਲਣ ਕਾਰਨ ਇਹ ਇਲਾਜ ਬੰਦ ਕੀਤੇ ਹੋਏ ਹਨ। ਦੂਜੇ ਪਾਸੇ ਪੰਜਾਬ ਦੇ ਮਰੀਜਾਂ ਨੂੰ ਇਸ ਕਾਰਨ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਮਾਮਲੇ ਸਬੰਧੀ ਕਿਹਾ ਕਿ ਜਿਸ ਬੀਮਾ ਕੰਪਨੀ ਦੇ ਨਾਲ ਪਿਛਲੀ ਸਰਕਾਰ ਨੇ ਸਮਝੋਤਾ ਕੀਤਾ ਸੀ, ਉਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ। ਉਹਨਾਂ ਨੇ ਅੱਗੇ ਕਿਹਾ ਕਿ ਇਹ ਫੰਡ ਹੁਣ ਪੀਜੀਆਈ ਨੂੰ ਜਾਰੀ ਕਰ ਦਿੱਤਾ ਗਿਆ ਹੈ ਪਰ ਇਸ ਦੇ ਜਵਾਬ ਵਿਚ ਪੀਜੀਆਈ ਨੇ ਪੰਜਾਬ ਸਰਕਾਰ ਦੀ ਇਸ ਦਲੀਲ ਨੂੰ ਨਕਾਰਿਆ ਹੈ ਅਤੇ ਕਿਹਾ ਹੈ ਕਿ ਉਹਨਾਂ ਨੂੰ ਅਜੇ ਕੋਈ ਫੰਡ ਨਹੀਂ ਮਿਲਿਆ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲ ਉਹਨਾਂ ਦਾ 15 ਕਰੋੜ ਤੋਂ ਵੱਧ ਦਾ ਫੰਡ ਬਕਾਇਆ ਹੈ। ਉਹਨਾਂ ਨੇ ਕਿਹਾ ਕਿ ਇਸ ਸਬੰਧੀ ਕਈ ਵਾਰ ਸਰਕਾਰ ਨੂੰ ਪੱਤਰ ਭੇਜ ਕੇ ਯਾਦ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਹਨਾਂ ਨੂੰ ਕੋਈ ਜਵਾਬ ਨਾ ਮਿਲਣ ਉੱਤੇ ਹੀ ਉਹਨਾਂ ਨੇ ਇਹ ਕਦਮ ਚੁੱਕਿਆ ਹੈ।

ਇਸ ਦੌਰਾਨ ਪੀਜੀਆਈ ਚੰਡੀਗੜ੍ਹ ਮੈਨੇਜਮੈਂਟ ਨੇ ਕਿਹਾ ਹੈ ਕਿ ਮਰੀਜਾਂ ਦੀ ਦੇਖਭਾਲ ਉਹਨਾਂ ਦੀ ਮੁੱਖ ਤਰਜੀਹ ਹੈ ਅਤੇ ਮਰੀਜ਼ ਲੋੜੀਂਦੇ ਉਪਭੋਗਤਾ ਖਰਚਿਆਂ ਦਾ ਭੁਗਤਾਨ ਕਰ ਕੇ ਆਪਣਾ ਇਲਾਜ ਕਰਨਾ ਸਕਦੇ ਹਨ। ਇਸ ਤੋਂ ਇਲਾਵਾ ਆਰਥਿਕ ਤੌਰ ਉੱਤੇ ਕਮਜੋਰ ਵਰਗ ਦੇ ਮਰੀਜਾਂ ਦਾ ਇਲਾਜ ਵੀ ਜਾਰੀ ਰਹੇਗਾ। ਉਹਨਾਂ ਨੇ ਕਿਹਾ ਕਿ ਅਸੀ ਕਿਸੇ ਨੂੰ ਇਲਾਜ ਲਈ ਨਹੀਂ ਰੋਕਿਆ ਹੈ।

error: Content is protected !!